ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਪਰਗਟ ਸਿੰਘ ਨੂੰ ਲੈ ਕੇ ਸੂਬੇ ਦੀ ਸਿਆਸਤ ਗਰਮਾ ਗਈ ਹੈ। ਜਿੱਥੇ ਇਸ ਵੱਡੇ ਫੇਰਬਦਲ ਨੂੰ ਲੈ ਕੇ ਕਾਂਗਰਸੀ ਖੇਮੇ 'ਚ ਨਵੀਂ ਚਰਚਾ ਛਿੜ ਗਈ ਹੈ, ਉੱਥੇ ਹੀ ਵਿਰੋਧੀ ਪਾਰਟੀਆਂ ਵਲੋਂ ਵੀ ਇਸ ਨੂੰ ਸਿਆਸੀ ਬਿਆਨਬਾਜ਼ੀ ਦਾ ਮੁੱਦਾ ਬਣਾਇਆ ਜਾ ਰਿਹਾ ਹੈ। ਪਰਗਟ ਸਿੰਘ ਦੇ ਪ੍ਰਧਾਨ ਬਣਨ ਨੂੰ ਲੈ ਕੇ ਭਾਜਪਾ ਵਲੋਂ ਨਿਸ਼ਾਨਾ ਸਾਧਿਆ ਗਿਆ ਹੈ। ਸੀਨੀਅਰ ਭਾਜਪਾ ਆਗੂ ਪ੍ਰਿਤਪਾਲ ਸਿੰਘ ਬਲੀਆਵਾਲ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਹੈ-'ਪੰਜਾਬ ਕਾਂਗਰਸ ਨੂੰ ਨਵੇਂ ਮਿਲੇ ਪਹਿਲੇ ਅਕਾਲੀ ਪ੍ਰਧਾਨ ਦੀਆਂ ਮੁਬਾਰਕਾਂ'। ਦਰਅਸਲ ਪਰਗਟ ਸਿੰਘ ਅਕਾਲੀ ਦਲ ਤੋਂ ਵੀ ਵਿਧਾਇਕ ਰਹਿ ਚੁੱਕੇ ਹਨ। ਪਰਗਟ ਸਿੰਘ 2012 ਤੋਂ ਲੈ ਕੇ 2017 ਤੱਕ ਅਕਾਲੀ ਵਿਧਾਇਕ ਵਜੋਂ ਕੰਮ ਕਰ ਚੁੱਕੇ ਹਨ।

ਉਨ੍ਹਾਂ ਨੇ 2016 'ਚ ਕਾਂਗਰਸ ਪਾਰਟੀ ਜੁਆਇਨ ਕੀਤੀ ਸੀ। ਇਸ ਲਈ ਹੁਣ ਭਾਜਪਾ ਵਲੋਂ ਪਰਗਟ ਸਿੰਘ 'ਤੇ ਤੰਜ ਕੱਸਿਆ ਜਾ ਰਿਹਾ ਹੈ। ਇਸ ਵਿਚਾਲੇ ਭਾਜਪਾ ਦਾ ਕਹਿਣਾ ਹੈ ਕਿ ਅਹਿਮ ਚੋਣਾਂ ਨੇੜੇ ਰਵਾਇਤੀ ਸਗੰਠਨ ਤੋਂ ਬਹਾਰ ਦੇ ਲਿਆਂਦੇ ਆਗੂ ਨੂੰ ਪ੍ਰਧਾਨ ਬਣਾ ਦਿੱਤਾ ਗਿਆ ਹੈ, ਜਦੋਂ ਕਿ ਪੁਰਾਣੇ ਕਾਂਗਰਸੀ ਆਗੂ ਆਪਣੀ ਵਾਰੀ ਦੀ ਉਡੀਕ ਕਰਦੇ ਰਹਿ ਗਏ। ਭਾਜਪਾ ਦਾ ਕਹਿਣਾ ਹੈ ਕਿ 'ਵਰਤੋ ਤੇ ਛੱਡੋ' ਦੀ ਸੋਚ ਤੋਂ ਪਾਰਟੀ ਦੇ ਵਫ਼ਾਦਾਰ ਆਗੂ ਨਾਰਾਜ਼ ਦਿਖਾਈ ਦੇ ਰਹੇ ਹਨ। ਸੂਬੇ ਦੀ ਸੱਤਾਧਿਰ ਪਾਰਟੀ ਵਲੋਂ ਵੀ ਪਰਗਟ ਸਿੰਘ ਨੂੰ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਕਾਂਗਰਸ ਪਾਰਟੀ 'ਤੇ ਨਿਸ਼ਾਨਾ ਵਿੰਨ੍ਹਿਆ ਗਿਆ ਹੈ।
ਪੰਜਾਬ : ਵਿਅਕਤੀ ਨਾਲ ‘ਅਣਮਨੁੱਖੀ ਵਤੀਰਾ’, ਕੁੱਤੇ ਵਾਲੇ ਪਿੰਜਰੇ ’ਚ ਬੰਦ ਕਰ ਕੇ ਕੁੱਟਮਾਰ
NEXT STORY