ਜਲੰਧਰ (ਧਵਨ) : ਦੇਸ਼ ਦੇ ਪ੍ਰਸਿੱਧ ਜੋਤਿਸ਼ਾਚਾਰੀਆ ਅਜੇ ਭਾਂਬੀ ਨੇ ਕਿਹਾ ਹੈ ਕਿ ਅੱਜ ਤੋਂ ਲਗਭਗ 25 ਸਾਲ ਪਹਿਲਾਂ ਉਨ੍ਹਾਂ ਸੋਨੀਆ ਗਾਂਧੀ ਦੀ ਕੁੰਡਲੀ ਦਾ ਵਿਸ਼ਲੇਸ਼ਣ ਕਰਦੇ ਹੋਏ ਕਿਹਾ ਸੀ ਕਿ ਉਹ ਕਾਂਗਰਸ ਦੀ ਮੁਖੀ ਬਣੇਗੀ ਤੇ ਕੇਦਰ ’ਚ ਕਾਂਗਰਸ ਦੀ ਸਰਕਾਰ ਆਏਗੀ ਪਰ ਸੋਨੀਆ ਖੁਦ ਪ੍ਰਧਾਨ ਮੰਤਰੀ ਨਹੀਂ ਬਣੇਗੀ। ਉਨ੍ਹਾਂ ਕਿਹਾ ਕਿ ਸੋਨੀਆ ਦੀ ਬੇਟੀ ਪ੍ਰਿਯੰਕਾ ਗਾਂਧੀ ਹੁਣ ਸਿਆਸਤ ’ਚ ਹੈ। ਉਨ੍ਹਾਂ ਦੀ ਸ਼ੁਰੂ ਦੀ ਯਾਤਰਾ ਤਾਂ ਲਗਭਗ ਬੇਤੁਕੀ ਸੀ ਪਰ ਪਿਛਲੇ ਲਗਭਗ ਇਕ ਸਾਲ ਦੌਰਾਨ ਉਨ੍ਹਾਂ ਆਪਣੀ ਸ਼ਖਸੀਅਤ ਤੇ ਸੀਨੀਆਰਟੀ ਨੂੰ ਪੂਰੇ ਦੇਸ਼ ’ਚ ਸਥਾਪਿਤ ਕੀਤਾ ਹੈ। ਹੁਣੇ ਜਿਹੇ ਲਖੀਮਪੁਰ ਖੀਰੀ ਦੀ ਘਟਨਾ ਨੇ ਪੂਰੀ ਵਿਰੋਧੀ ਧਿਰ ਨੂੰ ਇਹ ਮੌਕਾ ਦਿੱਤਾ ਕਿ ਭਾਜਪਾ ਦੀ ਸਰਕਾਰ ਨੂੰ ਘੇਰਿਆ ਜਾਵੇ। ਸਭ ਨੇ ਆਪਣੀ-ਆਪਣੀ ਕੋਸ਼ਿਸ਼ ਕੀਤੀ ਪਰ ਪ੍ਰਿਯੰਕਾ ਨੇ ਬਾਜ਼ੀ ਮਾਰ ਲਈ। ਉਹ 40 ਤੋਂ ਵੱਧ ਘੰਟਿਆਂ ਤਕ ਨਜ਼ਰਬੰਦ ਰਹੀ। ਪੰਡਿਤ ਭਾਂਬੀ ਨੇ ਕਿਹਾ ਕਿ ਪ੍ਰਿਯੰਕਾ ਦਾ ਜਨਮ 1972 ਨੂੰ ਦਿੱਲੀ ’ਚ ਹੋਇਆ ਸੀ। ਉਨ੍ਹਾਂ ਦਾ ਲਗਨ ਮਿਥੁਨ ਹੈ ਅਤੇ ਸਮਾਭਾਵ ’ਚ ਸੂਰਜ, ਬੁੱਧ ਤੇ ਗੁਰੂ ਬਿਰਾਜਮਾਨ ਹਨ। ਸੂਰਜ ਪਰਾਕਰਮ ਭਾਵ ਦਾ ਸਵਾਮੀ ਤੇ ਬੁੱਧ ਦੋ ਕੇਂਦਰਾਂ ’ਚ ਹਨ। ਗੁਰੂ ਵੀ ਦੋ ਕੇਂਦਰਾਂ ਦਾ ਮਾਲਕ ਹੈ। ਗੁਰੂ ਇੱਥੇ ਸਪਤਮ ਭਾਵ ਪਤੀ ਭਾਵ ਦਾ ਸਵਾਮੀ ਹੋ ਕੇ ਰੁਕਾਵਟ ਵੀ ਹੈ। ਇਸ ਕਾਰਨ ਪ੍ਰਿਯੰਕਾ ਦੇ ਪਤੀ ਰਾਬਰਟ ਨੂੰ ਲੈ ਕੇ ਉਨ੍ਹਾਂ ਦੇ ਸਿਆਸੀ ਕਰੀਅਰ ’ਚ ਲੰਬੇ ਸਮੇਂ ਤਕ ਰੁਕਾਵਟ ਵੀ ਬਣੀ ਰਹੀ। ਉਨ੍ਹਾਂ ਕਿਹਾ ਕਿ ਮੰਗਲ ਦੀ ਹਾਜ਼ਰੀ ਦਸ਼ਮ ਭਾਵ ’ਚ ਉੱਤਮ ਹੈ ਅਤੇ ਇਹ ਮੰਗਲ ਦਰਸਾਉਂਦਾ ਹੈ ਕਿ ਪ੍ਰਿਯੰਕਾ ਨੂੰ ਇਕ ਦਿਨ ਰਾਜ ਮਿਲੇਗਾ। ਆਉਣ ਵਾਲੇ ਦਿਨਾਂ ’ਚ ਪ੍ਰਿਯੰਕਾ ਦੇ ਅਕਸ ’ਚ ਕਾਫੀ ਸੁਧਾਰ ਹੋਵੇਗਾ। ਪਿਛਲੇ ਕੁਝ ਦਿਨਾਂ ’ਚ ਪ੍ਰਿਯੰਕਾ ਨੇ ਦੁਨੀਆ ਨੂੰ ਵਿਖਾ ਦਿੱਤਾ ਕਿ ਉਹ ਇਕ ਹਿੰਮਤੀ ਔਰਤ ਹੈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਨੇ ਸ਼ਹੀਦ ਗੱਜਣ ਦੀ ਅਰਥੀ ਨੂੰ ਦਿੱਤਾ ਮੋਢਾ, ਪਰਿਵਾਰਕ ਮੈਂਬਰਾਂ ਨਾਲ ਚਿਖਾ ਨੂੰ ਦਿਖਾਈ ਅਗਨੀ
ਸ਼ੁਕਰ ਪੰਚਮ ਭਾਵ ਦਾ ਸਵਾਮੀ ਹੋ ਕੇ ਨੌਵੇਂ ਭਾਵ ’ਚ ਸਥਿਤ ਹੈ ਭਾਵ ਉਹ ਖੁਸ਼ਕਿਸਮਤ ਤਾਂ ਹੈ ਹੀ, ਸ਼ਨੀ ਦੁਆਦਸ਼ ਵਿਚ ਹੈ ਪਰ ਉਲਟ ਰਾਜਯੋਗ ਵਿਚ ਹੈ। ਇਸਦਾ ਅਰਥ ਇਹ ਹੋਇਆ ਕਿ ਜਦੋਂ-ਜਦੋਂ ਉਨ੍ਹਾਂ ਨੂੰ ਉਲਟ ਹਾਲਾਤ ਮਿਲਣਗੇ, ਇਹ ਉਨ੍ਹਾਂ ਦਾ ਡੱਟ ਕੇ ਮੁਕਾਬਲਾ ਕਰੇਗੀ। ਪੰਡਿਤ ਭਾਂਬੀ ਨੇ ਕਿਹਾ ਕਿ ਉਸ ਕੁੰਡਲੀ ਵਿਚ ਇਕ ਹੀ ਗ੍ਰਹਿ ਖਰਾਬ ਹੈ, ਜੋ ਨੀਚ ਦਾ ਚੰਦਰਮਾ 6ਵੇਂ ਭਾਵ ਵਿਚ ਹੈ। ਇਹ ਚੰਦਰਮਾ ਬ੍ਰਹਿਸਪਤੀ ਤੋਂ 12ਵੇਂ ਭਾਵ ਵਿਚ ਹੋਣ ਕਾਰਨ ਸੰਕਟ ਵਿਚ ਵੀ ਹੈ। ਇਸ ਕਾਰਨ ਉਨ੍ਹਾਂ ਦੇ ਸਾਹਮਣੇ ਸੰਕਟ ਤਾਂ ਆਏਗਾ ਪਰ ਇਨ੍ਹਾਂ ਸੰਕਟਾਂ ਦੇ ਬਾਵਜੂਦ ਪ੍ਰਿਯੰਕਾ ਆਪਣਾ ਦਬਦਬਾ ਬਣਾਉਣ ਵਿਚ ਸਫਲ ਰਹੇਗੀ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿਚ ਪ੍ਰਿਯੰਕਾ ਨੂੰ ਸ਼ੁੱਕਰ ਮਹਾਦਸ਼ਾ ਵਿਚ ਬੁੱਧ ਦੀ ਅੰਤਰਦਸ਼ਾ 10 ਮਾਰਚ 2022 ਤੋਂ 9 ਜਨਵਰੀ 2023 ਤੱਕ ਚੱਲੇਗੀ। ਬੁੱਧ ਲਗਨੇਸ਼ ਹੋ ਕੇ ਸਪਤਮ ਭਾਵ ਵਿਚ ਬੈਠਾ ਹੈ। ਸ਼ੁੱਕਰ ਦੇ ਨਾਲ ਉਸ ਦਾ ਕੁਨੈਕਸ਼ਨ ਬਹੁਤ ਵਧੀਆ ਹੈ। ਇਸ ਲਈ ਬੁੱਧ ਉਨ੍ਹਾਂ ਨੂੰ ਨਿੱਜੀ ਤੌਰ ’ਤੇ ਦੇਸ਼-ਵਿਦੇਸ਼ ਵਿਚ ਸਫਲਤਾ ਅਤੇ ਵੱਕਾਰ ਦਿਵਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਰਜ ਦੇ ਨਾਲ ਬੁੱਧ ਸਥਿਤ ਹੋ ਕੇ ਬੁੱਧ ਆਦਿੱਤਿਆ ਰਾਜਯੋਗ ਵੀ ਬਣਾ ਰਿਹਾ ਹੈ। ਸਫਲਤਾ ਦਾ ਇਹ ਸਿਲਸਿਲਾ ਤਾਂ ਅੱਗੇ ਵੀ ਚੱਲਣਾ ਹੈ। ਉਨ੍ਹਾਂ ਦੀ ਕੁੰਡਲੀ ਵਿਚ ਬੁੱਧ ਹੀ ਉਨ੍ਹਾਂ ਦੇ ਜੀਵਨ ਵਿਚ ਮੂਲ ਤਬਦੀਲੀ ਲਿਆਉਣ ਦੀ ਸਮਰੱਥਾ ਰੱਖਦਾ ਹੈ। ਜਦੋਂ ਸੂਰਜ ਵੀ ਮਹਾਦਸ਼ਾ 2024 ਤੋਂ 2030 ਤੱਕ ਚੱਲੇਗੀ ਤਾਂ ਉਸ ਸਮੇਂ ਸਿਆਸੀ ਤੌਰ ’ਤੇ ਉਨ੍ਹਾਂ ਲਈ ਸਮਾਂ ਹੋਰ ਵੀ ਵਧੀਆ ਹੋਵੇਗਾ। ਇਸ ਲਈ ਪ੍ਰਿਯੰਕਾ ਨੂੰ ਅੰਡਰ ਐਸਟੀਮੇਟ ਕਰਨਾ ਗਲਤ ਹੋਵੇਗਾ।
ਇਹ ਵੀ ਪੜ੍ਹੋ : ਚੰਨੀ ਸਰਕਾਰ ’ਤੇ ਬਿਜਲੀ ਸੰਕਟ ਦੇ ਬੱਦਲ ਛਾਏ, ਦਿਨ-ਰਾਤ ਲੱਗਦੇ ਕੱਟ ਤੋਂ ਲੋਕ ਦੁਖੀ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਜਲੰਧਰ ਦੇ ਸਿਵਲ ਹਸਪਤਾਲ ’ਚ ਮਰੀਜ਼ ਕਰਦੇ ਨੇ ਇੰਜੁਆਏ, ਕੈਦੀ ਵਾਰਡ ’ਚ ਲਗਾਉਂਦੇ ਹਨ ਪੈੱਗ
NEXT STORY