ਚੰਡੀਗੜ੍ਹ (ਬਿਊਰੋ) : ਜਨਮ-ਮੌਤ ਪ੍ਰਮਾਣ ਪੱਤਰ ਬਣਵਾਉਣ ਵਾਲਿਆਂ ਨੂੰ ਸਰਕਾਰ ਵੱਲੋਂ ਵੱਡੀ ਰਾਹਤ ਦਿੱਤੀ ਗਈ ਹੈ। ਹੁਣ ਲੋਕਾਂ ਨੂੰ ਉਕਤ ਸਰਟੀਫ਼ਿਕੇਟਾਂ ਲਈ ਦਫ਼ਤਰਾਂ 'ਚ ਧੱਕੇ ਨਹੀ ਖਾਣੇ ਪੈਣਗੇ ਸਗੋਂ ਘਰ ਬੈਠੇ ਮੋਬਾਈਲ 'ਤੇ ਹੀ ਸਰਟੀਫ਼ਿਕੇਟ ਪ੍ਰਾਪਤ ਕੀਤਾ ਜਾ ਸਕੇਗਾ। ਇਸ ਸਬੰਧੀ ਵਿਭਾਗ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਸਰਕਾਰੀ ਸਕੂਲਾਂ ਨੁਹਾਰ ਬਦਲਣ ਲਈ 'ਆਪ' ਸਰਕਾਰ ਨੇ ਚੁੱਕਿਆ ਅਹਿਮ ਕਦਮ
ਪ੍ਰਸ਼ਾਸਨਿਕ ਸੁਧਾਰ ਵਿਭਾਗ ਦੇ ਤਕਨੀਕੀ ਮੈਨੇਜਰ ਦਿਨੇਸ਼ ਗੌਤਮ ਨੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਜਾਰੀ ਕਰ ਕੇ ਸੇਵਾ ਕੇਂਦਰ ਸਿਸਟਮ ਵਿਚ ਹੋਈਅਂ ਤਬਦੀਲੀਆਂ ਬਾਰੇ ਜਾਣੂੰ ਕਰਵਾਇਆ ਹੈ। ਇਸ ਤਹਿਤ ਹੁਣ ਜਨਮ-ਮੌਤ ਦੇ ਸਰਟੀਫਿਕੇਟਾਂ ਦੀ ਕਾਪੀ ਮੋਬਾਈਲ ਫ਼ੋਨ ਰਾਹੀਂ ਲੋਕਾਂ ਤਕ ਪਹੁੰਚਾ ਦਿੱਤੀ ਜਾਵੇਗੀ। ਇਨ੍ਹਾਂ ਸਰਟੀਫਿਕੇਟਾਂ 'ਤੇ ਫਿਜ਼ੀਕਲ ਹਸਤਾਖਰ ਤੇ ਹੋਲੋਗ੍ਰਾਮ ਦੀ ਲੋੜ ਨਹੀ ਹੋਵੇਗੀ ਅਤੇ ਡਿਜੀਟਲ ਹਸਤਾਖਰ ਵਾਲੇ ਸਰਟੀਫ਼ਿਕੇਟ ਨੂੰ ਹੀ ਪ੍ਰਿੰਟ ਕੀਤਾ ਜਾ ਸਕੇਗਾ।
ਇੰਝ ਕੀਤਾ ਜਾ ਸਕਦਾ ਹੈ ਅਪਲਾਈ
ਸਰਟੀਫਿਕੇਟ ਅਪਲਾਈ ਕਰਨ ਲਈ ਪਹਿਲਾਂ ਦੀ ਤਰ੍ਹਾਂ ਹੀ ਜਨਮ-ਮੌਤ ਦਾ ਸੂਚਨਾ ਫ਼ਾਰਮ ਭਰ ਕੇ ਸਬੰਧਤ ਏ. ਐੱਨ. ਐੱਮ., ਹਸਪਤਾਲ ਜਾਂ ਨਗਰ ਨਿਗਮ ਨੂੰ ਜਮ੍ਹਾਂ ਕਰਵਾਉਣਾ ਹੋਵੇਗਾ। ਇਸ ਤੋਂ 21 ਦਿਨਾਂ ਦੇ ਅੰਦਰ-ਅੰਦਰ ਤੁਹਾਨੂੰ ਮੋਬਾਈਲ ਨੰਬਰ ਜਾਂ ਈ-ਮੇਲ ਆਈਡੀ 'ਤੇ ਸਰਟੀਫ਼ਿਕੇਟ ਡਾਊਨਲੋਡ ਕਰਨ ਲਈ ਲਿੰਕ ਮਿਲ ਜਾਵੇਗਾ ਜਿਸ ਤੋਂ ਸਰਟੀਫ਼ਿਕੇਟ ਦਾ ਪ੍ਰਿੰਟ ਕਢਵਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਈ-ਸੇਵਾ ਪੋਰਟਲ ਤੋਂ ਵੀ ਸਰਟੀਫਿਕੇਟ ਡਾਊਨਲੋਡ ਕੀਤਾ ਜਾ ਸਕਦਾ ਹੈ।
ਕਰੋੜਾਂ ਰੁਪਏ ਦੇ ਜ਼ਮੀਨ ਘਪਲੇ ਮਾਮਲੇ ’ਤੇ ਬੋਲੇ ਕੁਲਦੀਪ ਧਾਲੀਵਾਲ, ਰਿਪੋਰਟ ’ਤੇ CM ਮਾਨ ਕਰਨਗੇ ਕਾਰਵਾਈ
NEXT STORY