ਚੰਡੀਗੜ੍ਹ (ਸ਼ੀਨਾ) : ਇੱਥੇ ਡੀ. ਏ. ਵੀ. ਕਾਲਜ ਸੈਕਟਰ-10 ਦੀ ਗਵਰਨਿੰਗ ਬਾਡੀ ਨੇ ਸਹਾਇਕ ਪ੍ਰੋਫੈਸਰ (ਬੋਟਨੀ) ਉਦੈਭਾਨ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਬਰਖ਼ਾਸਤ ਕਰ ਦਿੱਤਾ ਹੈ। ਕਾਲਜ ਦੀ ਅੰਦਰੂਨੀ ਸ਼ਿਕਾਇਤ ਕਮੇਟੀ (ਆਈ. ਸੀ. ਸੀ.) ਦੀ ਜਾਂਚ ਰਿਪੋਰਟ ਤੇ ਸਾਬਕਾ ਜੱਜ ਪ੍ਰੀਤਮ ਪਾਲ ਦੀ ਪ੍ਰਧਾਨਗੀ ਵਾਲੀ ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਆਧਾਰ ’ਤੇ ਕਾਰਵਾਈ ਕੀਤੀ ਹੈ। ਗਵਰਨਿੰਗ ਬਾਡੀ ਨੇ ਦੇਖਿਆ ਕਿ ਮੁਲਜ਼ਮ ਨੇ ਵਿਦਿਆਰਥਣਾਂ ਨੂੰ ਮਾਨਸਿਕ ਤੌਰ 'ਤੇ ਪਰੇਸ਼ਾਨ ਕੀਤਾ।
ਇਹ ਵੀ ਪੜ੍ਹੋ : ਪੰਜਾਬ 'ਚ ਤੜਕਸਾਰ ਰੂਹ ਕੰਬਾਊ ਵਾਰਦਾਤ, ਜਿੰਮ ਮਾਲਕ 'ਤੇ ਤਾਬੜਤੋੜ ਚਲਾਈਆਂ ਗੋਲੀਆਂ
ਐੱਨ. ਐੱਸ. ਐੱਸ. ਪ੍ਰੋਗਰਾਮਾਂ ਦੌਰਾਨ ਪੱਖਪਾਤ ਕੀਤਾ ਅਤੇ ਵਿਰੋਧ ਕਰਨ ’ਤੇ ਜ਼ਲੀਲ ਕੀਤਾ। ਕਮੇਟੀ ਨੇ ਇਹ ਵੀ ਨੋਟ ਕੀਤਾ ਕਿ ਵਿਦਿਆਰਥਣਾਂ ਨੇ ਭਾਰੀ ਦਬਾਅ ਤੇ ਸਮਾਜਿਕ ਡਰ ਦੇ ਬਾਵਜੂਦ ਹਿੰਮਤ ਨਾਲ ਸ਼ਿਕਾਇਤ ਦਰਜ ਕਰਵਾਈ। ਕਾਲਜ ਪ੍ਰਸ਼ਾਸਨ ਨੂੰ ਦਸੰਬਰ 2024 ’ਚ ਜਿਣਸੀ ਸ਼ੋਸ਼ਣ ਦੀਆਂ ਸ਼ਿਕਾਇਤਾਂ ਮਿਲੀਆਂ ਸਨ, ਜਿਨ੍ਹਾਂ ’ਚ ਇਕ ਨਾਬਾਲਗ ਵਿਦਿਆਰਥਣ ਵੀ ਸ਼ਾਮਲ ਸੀ।
ਇਹ ਵੀ ਪੜ੍ਹੋ : ਪੰਜਾਬੀਆਂ ਨੂੰ ਅਜੇ ਨਹੀਂ ਮਿਲੇਗਾ 10 ਲੱਖ ਦਾ ਮੁਫ਼ਤ ਇਲਾਜ! 'ਮੁੱਖ ਮੰਤਰੀ ਸਿਹਤ ਬੀਮਾ ਯੋਜਨਾ' ਟਲੀ
ਆਈ. ਸੀ. ਸੀ. ਨੇ ਨਿਰਪੱਖ ਜਾਂਚ ਤੋਂ ਬਾਅਦ ਦੇਖਿਆ ਕਿ ਮੁਲਜ਼ਮ ਪ੍ਰੋਫੈਸਰ ਨੇ ਅਸ਼ਲੀਲ, ਅਣਉੱਚਿਤ ਤੇ ਡਰਾਉਣ ਵਾਲੇ ਮੈਸੇਜ ਭੇਜੇ ਸਨ, ਜਿਨ੍ਹਾਂ ’ਚ ਦੇਰ ਰਾਤ ਨਿੱਜੀ ਜਾਣਕਾਰੀ ਮੰਗਣਾ, ਇਕੱਲੇ ਮਿਲਣ ਦੀ ਬੇਨਤੀ ਕਰਨਾ ਅਤੇ ਧਮਕੀ ਭਰੇ ਵਿਵਹਾਰ ਸ਼ਾਮਲ ਸੀ। ਕਾਲਜ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਕਿ ਸੰਸਥਾ ਦੀ ਜਿਣਸੀ ਸ਼ੋਸ਼ਣ ਸਬੰਧੀ ਜ਼ੀਰੋ ਟੌਲਰੈਂਸ ਨੀਤੀ ਹੈ ਅਤੇ ਇਹ ਫ਼ੈਸਲਾ ਸਮਾਜ ਤੇ ਵਿੱਦਿਅਕ ਜਗਤ ਨੂੰ ਸਖ਼ਤ ਸੰਦੇਸ਼ ਭੇਜਣ ਲਈ ਲਿਆ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਤੜਕਸਾਰ ਰੂਹ ਕੰਬਾਊ ਵਾਰਦਾਤ, ਜਿੰਮ ਮਾਲਕ 'ਤੇ ਤਾਬੜਤੋੜ ਚਲਾਈਆਂ ਗੋਲੀਆਂ
NEXT STORY