ਗੁਰਦਾਸਪੁਰ/ਇਸਲਾਮਾਬਾਦ (ਜ.ਬ) - ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿਚ 26 ਫਰਵਰੀ ਨੂੰ ਇਕ ਘਰ ਤੋਂ ਇਕ ਨੌਜਵਾਨ, ਉਸ ਦੀ ਪਤਨੀ ਅਤੇ ਉਨ੍ਹਾਂ ਦੀ 6 ਮਹੀਨੇ ਦੀ ਬੱਚੀ ਲਾਪਤਾ ਹੋ ਗਈ ਸੀ। ਪੁਲਸ ਨੇ ਕੁੜੀ ਦੇ ਪਿਤਾ ਦੀ ਸ਼ਿਕਾਇਤ ’ਤੇ ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ, ਜਦਕਿ ਜਾਂਚ ਵਿਚ ਸ਼ਿਕਾਇਤਕਰਤਾ ਹੀ ਦੋਸ਼ੀ ਪਾਇਆ ਗਿਆ।
ਪੜ੍ਹੋ ਇਹ ਵੀ ਖ਼ਬਰ - ਗੜ੍ਹਦੀਵਾਲਾ: ਡੈਮ ’ਚ ਨਹਾਉਣ ਗਏ 4 ਨੌਜਵਾਨਾਂ ’ਚੋਂ 1 ਡੁੱਬਿਆ, ਪੁੱਤ ਦੀ ਲਾਸ਼ ਵੇਖ ਧਾਹਾਂ ਮਾਰ ਰੋਇਆ ਪਰਿਵਾਰ
ਸੂਤਰਾਂ ਅਨੁਸਾਰ ਲਗਭਗ ਦੋ ਸਾਲ ਪਹਿਲਾ ਇਕ ਕੁੜੀ ਸਾਬਿਰ ਨੇ ਆਪਣੇ ਪਰਿਵਾਰ ਦੀ ਮਰਜ਼ੀ ਦੇ ਉਲਟ ਇਹੀਤੇਸ਼ਾਮ ਨਾਲ ਨਿਕਾਹ ਕਰ ਲਿਆ ਸੀ। ਹੁਣ ਉਨ੍ਹਾਂ ਦੀ 6 ਮਹੀਨੇ ਦੀ ਬੱਚੀ ਵੀ ਸੀ ਪਰ ਇਹ ਤਿੰਨੇ 26 ਫਰਵਰੀ ਨੂੰ ਅਚਾਨਕ ਲਾਪਤਾ ਹੋ ਗਏ। ਇਸ ਸਬੰਧੀ ਸਾਬਿਰ ਦੇ ਪਿਤਾ ਸਾਬਾ ਨੇ ਆਪਣੀ ਕੁੜੀ ਸਾਬਿਰ, ਜਵਾਈ ਇਹੀਤੇਸ਼ਾਮ ਅਤੇ ਦੋਹਤੀ ਰੁਖਸ਼ਾਨਾ ਦੇ ਲਾਪਤਾ ਹੋਣ ਦੀ ਸ਼ਿਕਾਇਤ ਪੁਲਸ ਕੋਲ ਦਰਜ ਕਰਵਾਈ ਸੀ। ਪੁਲਸ ਨੇ ਇਸ ਸਬੰਧੀ ਕੇਸ ਦਰਜ ਕਰਕੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ।
ਪੜ੍ਹੋ ਇਹ ਵੀ ਖ਼ਬਰ -ਵੱਡੀ ਖ਼ਬਰ: ਸੰਯੁਕਤ ਸਮਾਜ ਮੋਰਚੇ ’ਚ ਸ਼ਾਮਲ 16 ਕਿਸਾਨ ਜਥੇਬੰਦੀਆਂ ਵਲੋਂ ਵੱਖ ਹੋਣ ਦਾ ਐਲਾਨ
ਪੁਲਸ ਨੇ ਜਦ ਸਾਬਾ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿਛ ਕੀਤੀ ਤਾਂ ਉਸ ਨੇ ਇਕ ਨਿਰਮਾਣ ਅਧੀਨ ਇਮਾਰਤ ਦੇ ਮਲਬੇ ਤੋਂ ਤਿੰਨਾਂ ਦੀਆਂ ਲਾਸ਼ਾਂ ਬਰਾਮਦ ਕਰਵਾ ਦਿੱਤੀਆਂ। ਦੋਸ਼ੀ ਨੇ ਦੱਸਿਆ ਕਿ ਉਸ ਦੀ ਕੁੜੀ ਮੇਰੀ ਜਾਇਦਾਦ ਤੋਂ ਆਪਣਾ ਹਿੱਸਾ ਮੰਗ ਰਹੀ ਸੀ ਕਿ ਜਦ ਕਿ ਮੈਂ ਉਸ ਨੂੰ ਆਪਣੀ ਮਰਜ਼ੀ ਨਾਲ ਨਿਕਾਹ ਕਰਨ ਦੇ ਕਾਰਨ ਕੁਝ ਨਹੀਂ ਦੇਣਾ ਚਾਹੁੰਦਾ ਸੀ। ਕੁੜੀ ਨੇ ਜਦੋਂ ਜਾਇਦਾਦ ਦੀ ਜਿੱਦ ਕਰਨੀ ਸ਼ੁਰੂ ਕਰ ਦਿੱਤੀ ਤਾਂ ਉਸ ਕੋਲ ਤਿੰਨਾਂ ਨੂੰ ਮਾਰਨ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਮਿਲਿਆ।
ਪੜ੍ਹੋ ਇਹ ਵੀ ਖ਼ਬਰ - ਵੱਡੀ ਵਾਰਦਾਤ: ਸੜਕ ’ਤੇ ਕੇਕ ਕੱਟ ਰਹੇ ਸਨ ਨੌਜਵਾਨ, ਲੋਕਾਂ ਨੇ ਮਨ੍ਹਾ ਕੀਤਾ ਤਾਂ ਚਲਾਈਆਂ ਤਾਬੜਤੋੜ ਗੋਲੀਆਂ
ਦੋਸ਼ੀ ਨੇ ਸਵੀਕਾਰ ਕੀਤਾ ਕਿ ਪਹਿਲਾਂ ਉਸ ਨੇ ਖਾਣੇ ਵਿਚ ਜ਼ਹਿਰ ਮਿਲਾ ਕੇ ਸਾਰਿਆਂ ਨੂੰ ਖਿਲਾ ਦਿੱਤਾ ਅਤੇ ਮੌਤ ਹੋਣ ’ਤੇ ਲਾਸ਼ਾਂ ਨੂੰ ਮਲਬੇ ਵਿਚ ਦਬਾ ਦਿੱਤਾ। ਇਸ ਕੰਮ ਵਿਚ ਸਾਬਾ ਦੀ ਮਦਦ ਕਰਨ ਵਾਲੇ ਦੋ ਦੋਸ਼ੀ ਅਜੇ ਫ਼ਰਾਰ ਹਨ।
ਪ੍ਰੇਮ ਸੰਬੰਧਾਂ ਦਾ ਖੌਫ਼ਨਾਕ ਅੰਤ, ਮੁੰਡੇ ਨੇ ਹੱਥੀਂ ਜ਼ਹਿਰ ਪੀ ਕੇ ਕੀਤੀ ਖ਼ੁਦਕੁਸ਼ੀ
NEXT STORY