ਮੋਗਾ (ਆਜ਼ਾਦ)- ਪੰਜਾਬ ਸਰਕਾਰ ਵੱਲੋਂ ਨਸ਼ਾ ਸਮੱਗਲਰਾਂ ਦੀ ਨਸ਼ੇ ਵਾਲੇ ਪਦਾਰਥ ਵੇਚ ਕੇ ਬਣਾਈ ਗਈ ਜ਼ਾਇਦਾਦ ਨੂੰ ਫ੍ਰੀਜ਼ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਮੋਗਾ ਪੁਲਸ ਨੇ ਜ਼ਿਲ੍ਹੇ ਦੇ ਵੱਖ-ਵੱਖ ਕਥਿਤ ਸਮੱਗਲਰਾਂ ਦੀ 8 ਕਰੋੜ 68 ਲੱਖ 94 ਹਜ਼ਾਰ 194 ਰੁਪਏ ਮੁੱਲ ਦੀ ਜ਼ਾਇਦਾਦ ਫਰੀਜ਼ ਕੀਤੀ ਗਈ ਹੈ।
ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਸ ਮੁਖੀ ਅਜੇ ਗਾਂਧੀ ਨੇ ਦੱਸਿਆ ਕਿ ਡੀ.ਆਈ.ਜੀ. ਫਰੀਦਕੋਟ ਰੇਂਜ ਅਸ਼ਵਨੀ ਕਪੂਰ ਦੀ ਨਿਰਦੇਸ਼ਾਂ ’ਤੇ ਮੋਗਾ ਪੁਲਸ ਵੱਲੋਂ ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਸਮੱਗਲਰਾਂ ਵੱਲੋਂ ਬਣਾਈ ਗਈ ਜ਼ਾਇਦਾਦ ਨੂੰ ਫਰੀਜ਼ ਕਰਨ ਦੀ ਵੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- 'ਲਾਲ ਕਿਲਾ ਸਾਡਾ ਐ, ਸਾਨੂੰ ਕਬਜ਼ਾ ਦਿਵਾਓ ਜਾਂ ਮੁਆਵਜ਼ਾ...'
ਉਨ੍ਹਾਂ ਦੱਸਿਆ ਕਿ ਮੋਗਾ ਜ਼ਿਲ੍ਹੇ ਦੇ 25 ਮਾਮਲਿਆਂ ਵਿਚ ਗ੍ਰਿਫ਼ਤਾਰ ਕੀਤੇ ਗਏ ਕਥਿਤ ਸਮੱਗਲਰਾਂ ਦੀ ਜ਼ਾਇਦਾਦ ਫ੍ਰੀਜ਼ ਕੀਤੀ ਗਈ ਹੈ, ਜਿਨ੍ਹਾਂ ਵਿਚ ਸਿਟੀ ਮੋਗਾ, ਧਰਮਕੋਟ, ਕੋਟ ਈਸੇ ਖਾਂ, ਮਹਿਣਾ, ਫਤਹਿਗੜ੍ਹ ਪੰਜਤੂਰ, ਨਿਹਾਲ ਸਿੰਘ ਵਾਲਾ, ਬੱਧਨੀ ਕਲਾਂ, ਅਜੀਤਵਾਲ ਅਤੇ ਸਮਾਲਸਰ ਵਿਖੇ ਸਥਿਤ 19 ਜ਼ਾਇਦਾਦਾਂ ਨੂੰ ਫਰੀਜ਼ ਕੀਤਾ ਗਿਆ ਹੈ।
ਜ਼ਿਲ੍ਹਾ ਪੁਲਸ ਮੁਖੀ ਅਜੇ ਗਾਂਧੀ ਨੇ ਦੱਸਿਆ ਕਿ ਉਕਤ ਜ਼ਾਇਦਾਦਾਂ ਨੂੰ ਫਰੀਜ਼ ਕਰਨ ਲਈ ਭਾਰਤ ਸਰਕਾਰ ਦੇ ਵਿੱਤ ਵਿਭਾਗ ਦੇ ਸਮਰਥ ਅਧਿਕਾਰੀ ਕੋਲੋਂ ਮਨਜ਼ੂਰੀ ਹਾਸਲ ਕਰਨ ਦੇ ਬਾਅਦ ਫਰੀਜ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਗੇ ਤੋਂ ਵੀ ਨਸ਼ਾ ਸਮੱਗਲਰਾਂ ਖ਼ਿਲਾਫ਼ ਇਸੇ ਤਰ੍ਹਾਂ ਦੀਆਂ ਕਾਰਵਾਈਆਂ ਜਾਰੀ ਰਹਿਣਗੀਆਂ ਅਤੇ ਕਿਸੇ ਵੀ ਨਸ਼ਾ ਸਮੱਗਲਰ ਨੂੰ ਬਖਸ਼ਿਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ- ਬਿਨਾਂ ਦੱਸੇ ਘਰੋਂ ਚਲੇ ਗਏ ਮਾਂ-ਪੁੱਤ, ਹਾਲੇ ਤੱਕ ਨਹੀਂ ਮੁੜੇ, ਅਗਵਾ ਹੋਣ ਦਾ ਜਤਾਇਆ ਜਾ ਰਿਹੈ ਸ਼ੱਕ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਬਿਨਾਂ ਦੱਸੇ ਘਰੋਂ ਚਲੇ ਗਏ ਮਾਂ-ਪੁੱਤ, ਹਾਲੇ ਤੱਕ ਨਹੀਂ ਮੁੜੇ, ਅਗਵਾ ਹੋਣ ਦਾ ਜਤਾਇਆ ਜਾ ਰਿਹੈ ਸ਼ੱਕ
NEXT STORY