ਲੁਧਿਆਣਾ (ਮੋਹਿਨੀ) : ਥਾਣਾ ਸ਼ਿਮਲਾਪੁਰੀ ਪੁਲਸ ਵੱਲੋਂ ਬੀਤੇ ਦਿਨੀਂ ਦੇਹ ਵਪਾਰ ਦਾ ਅੱਡਾ ਚਲਾ ਰਹੇ ਗਿਰੋਹ ਨੂੰ ਫੜਨ ਤੋਂ ਬਾਅਦ ਇਨ੍ਹਾਂ ਤੋਂ ਪੁੱਛÎਗਿੱਛ 'ਚ ਵੱਡੇ ਖੁਲਾਸੇ ਹੋਏ ਹਨ। ਜਾਂਚ ਕਰ ਰਹੀ ਪੁਲਸ ਨੂੰ ਪਤਾ ਲੱਗਾ ਹੈ ਕਿ ਵਿਦੇਸ਼ ਤੋਂ ਲੁਧਿਆਣਾ ਆਉਣ ਵਾਲੀਆਂ ਉਕਤ ਤਿੰਨੋਂ ਉਜ਼ਬੇਕਿਸਤਾਨੀ ਕੁੜੀਆਂ ਸੁਬੇਰਾ ਖਾਨ, ਸੁਸ਼ਸਿਤਾ ਅਤੇ ਸ਼ਹਿਨਾਜ਼ ਜੋ ਕਿ ਵਿਜ਼ੀਟਰ ਵੀਜ਼ੇ 'ਤੇ ਭਾਰਤ ਆਈਆਂ ਸਨ, ਜਿਨ੍ਹਾਂ ਦੇ ਇਥੇ ਆਉਣ ਦਾ ਮਕਸਦ ਸਿਰਫ਼ ਇਸ ਗੈਂਗ ਲਈ ਕੰਮ ਕਰਨਾ ਸੀ। ਪੁਲਸ ਸੂਤਰ ਦੱਸ ਰਹੇ ਹਨ ਕਿ ਇਹ ਗੈਂਗ 'ਗੋਰੀ ਮੇਮ' ਦਾ ਨਾਂ ਦੇ ਕੇ ਗਾਹਕਾਂ ਨੂੰ ਮਿਲਵਾਉਂਦੇ ਸਨ ਅਤੇ ਰਈਸਜ਼ਾਦਿਆਂ ਨੂੰ ਵਟਸਐਪ 'ਤੇ ਇਨ੍ਹਾਂ ਦੀਆਂ ਤਸਵੀਰਾਂ ਭੇਜ ਕੇ ਪਸੰਦ ਕਰਵਾਉਂਦੇ ਸਨ ਅਤੇ ਕਥਿਤ ਰੂਪ ਨਾਲ ਮੁਜਰਾ ਕਰਵਾਉਣ ਲਈ ਜਗ੍ਹਾ ਵੀ ਤੈਅ ਕਰ ਲੈਂਦੇ ਸਨ। ਤਿੰਨ ਮਹੀਨੇ ਪਹਿਲਾਂ ਲੁਧਿਆਣਾ 'ਚ ਇਨ੍ਹਾਂ ਕੁੜੀਆਂ ਨੂੰ ਅਮੀਰਜ਼ਾਦਿਆਂ ਨੂੰ ਸ਼ੌਕ ਪੂਰੇ ਕਰਨ ਲਈ ਬੁਲਵਾਇਆ ਗਿਆ ਸੀ।
ਇਹ ਵੀ ਪੜ੍ਹੋ : ਹਫ਼ਤਾ ਪਹਿਲਾਂ ਵਿਆਹ ਕੇ ਲਿਆਂਦੀ ਲਾੜੀ ਦਾ ਕਾਰਾ, ਕਰਤੂਤ ਸੁਣ ਰਹਿ ਜਾਓਗੇ ਹੈਰਾਨ
ਸੂਤਰ ਦੱਸਦੇ ਹਨ ਕਿ ਪੁਲਸ ਅਜੇ ਉਨ੍ਹਾਂ ਪਹਿਲੂਆਂ 'ਤੇ ਜਾਂਚ ਕਰ ਰਹੀ ਹੈ, ਜਿਸ ਵਿਚ ਇਸ ਗਿਰੋਹ ਨੇ ਕਿਵੇਂ ਗੋਰੀ ਚਮੜੀ ਦੇ ਸ਼ੌਕੀਨਾਂ ਦੇ ਨੰਬਰ ਇਕੱਠੇ ਕੀਤੇ ਅਤੇ ਕਿਵੇਂ ਇਹ ਉਕਤ ਕਾਲਾ ਧੰਦਾ ਕਰਵਾਉਣ ਲਈ ਜਗ੍ਹਾ ਤਿਆਰ ਕਰਦੇ ਸਨ। ਹਾਲਾਂਕਿ ਇਨ੍ਹਾਂ ਦੇ ਇਕ ਰਾਤ ਦੇ ਰੇਟ ਹੀ ਇੰਨੇ ਦੱਸੇ ਜਾ ਰਹੇ ਹਨ ਕਿ ਇਨ੍ਹਾਂ ਨੂੰ ਕੋਈ ਆਮ ਆਦਮੀ ਤਾਂ ਡੇਟ 'ਤੇ ਲਿਜਾ ਹੀ ਨਹੀਂ ਸਕਦਾ, ਜਿਸ ਨਾਲ ਪੁਲਸ ਉਨ੍ਹਾਂ ਲੋਕਾਂ ਦੀ ਭਾਲ ਵਿਚ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਫੜੇ ਗਏ ਗਿਰੋਹ ਦੇ ਮੈਂਬਰਾਂ ਵੱਲੋਂ ਕੀਤੇ ਜਾ ਰਹੇ ਖੁਲਾਸਿਆਂ ਨਾਲ ਪੁਲਸ ਦੇ ਹੱਥ ਉਨ੍ਹਾਂ ਅਮੀਰਜ਼ਾਦਿਆਂ ਦੇ ਗਿਰੇਬਾਨ ਨੇੜੇ ਹਨ, ਜੋ ਅਜਿਹੀਆਂ ਅੱਯਾਸ਼ੀਆਂ ਕਰਨਾ ਆਪਣਾ ਹੱਕ ਸਮਝਦੇ ਹਨ।
ਇਹ ਵੀ ਪੜ੍ਹੋ : ਮੋਗਾ 'ਚ ਮਾਮੂਲੀ ਤਕਰਾਰ ਤੋਂ ਬਾਅਦ ਭਿੜੇ ਥਾਣੇਦਾਰ, ਚਲਾਈਆਂ ਅੰਨ੍ਹੇਵਾਹ ਗੋਲ਼ੀਆਂ
ਜਾਂਚ 'ਚ ਉਜ਼ਬੇਕੀ ਭਾਸ਼ਾ ਆ ਰਹੀ ਹੈ ਆੜੇ, ਮੁਖ ਮੁਲਜ਼ਮ ਫਰਾਰ
'ਜਗ ਬਾਣੀ' ਨੇ ਸ਼ਹਿਰ ਭਰ 'ਚ ਅੱਜ ਚਰਚਾ ਵਿਚ ਰਹੇ ਸ਼ਿਮਲਾਪੁਰੀ ਪੁਲਸ ਦੀ ਸਫਲਤਾ ਦੇ ਕਾਰਨਾਮੇ ਸਬੰਧੀ ਪੁਲਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਜਾਂਚ ਕਰ ਰਹੇ ਇੰਸਪੈਕਟਰ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਅਜੇ ਜਾਂਚ ਪਾਰਟੀ ਨੂੰ ਉਕਤ ਫੜੀਆਂ ਗਈਆਂ ਵਿਦੇਸ਼ੀ ਕੁੜੀਆਂ ਤੋਂ ਪੁੱਛਗਿੱਛ ਵਿਚ ਸ਼ੁਰੂਆਤੀ ਦੌਰ 'ਚ ਮੁਸ਼ਕਲ ਆਈ ਕਿਉਂਕਿ ਇਹ ਕੁੜੀਆਂ ਸਿਰਫ ਉਜ਼ਬੇਕੀ ਭਾਸ਼ਾ ਹੀ ਜਾਣਦੀਆਂ ਹਨ, ਜਦੋਂਕਿ ਇਕ ਲੜਕੀ ਨੂੰ ਅੰਗਰੇਜ਼ੀ ਸਮਝ ਆਉਂਦੀ ਸੀ ਪਰ ਪੁਲਸ ਇਸ ਮਾਮਲੇ ਦੀ ਤਹਿ ਤੱਕ ਜਾ ਕੇ ਸਾਰੇ ਖੁਲਾਸੇ ਕਰੇਗੀ ਅਤੇ ਇਸ ਗੈਂਗ ਦੀ ਹਰ ਗਿਤੀਵਿਧੀ ਨੂੰ ਖਤਮ ਕਰੇਗੀ।
ਇਹ ਵੀ ਪੜ੍ਹੋ : ਹੁਣ ਬਟਾਲਾ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਅੱਧੀ ਦਰਜਨ ਤੋਂ ਵੱਧ ਲੋਕਾਂ ਦੀ ਮੌਤ
ਸੂਤਰ ਤਾਂ ਇਹ ਵੀ ਦੱਸਦੇ ਹਨ ਕਿ ਉਕਤ ਉਜ਼ਬੇਕੀ ਲੜਕੀਆਂ ਨੂੰ ਅਜੇ ਭਾਰਤੀ ਕਾਨੂੰਨ ਸਿਸਟਮ ਦਾ ਕੁੱਝ ਵੀ ਗਿਆਨ ਨਹੀਂ ਅਤੇ ਉਹ ਇਸ ਧੰਦੇ ਨੂੰ ਆਪਣੇ ਦੇਸ਼ ਵਾਂਗ ਹੀ ਇਥੇ ਸਮਝਦੀਆਂ ਹਨ ਪਰ ਗਿਰੋਹ ਦੇ ਫੜੇ ਗਏ ਹੋਰ ਮੈਂਬਰਾਂ ਦੇ ਮਨ ਵਿਚ ਸਜ਼ਾ ਦਾ ਡਰ ਛਾ ਚੁੱਕਾ ਹੈ ਕਿਉਂਕਿ ਉਨ੍ਹਾਂ ਨੂੰ ਇਹ ਪਤਾ ਹੈ ਕਿ ਲਗਾਤਾਰ ਲਾਕਡਾਊਨ ਵਿਚ ਤਿੰਨ ਮਹੀਨੇ ਉਨ੍ਹਾਂ ਨੇ ਗੋਰੀਆਂ ਮੇਮਾਂ ਰਾਹੀਂ ਕਿੰਨੇ ਅਮੀਰਜ਼ਾਦਿਆਂ ਨੂੰ ਲੁੱਟਿਆ ਹੈ। ਉਧਰ, ਪੁਲਸ ਵੱਲੋਂ ਮੁੱਖ ਮੁਜਰਿਮ ਰੀਤ ਉਰਫ ਮੀਨੂ, ਰਮਨਦੀਪ ਅਤੇ ਗੁਰੀ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਕਿ ਸਾਰੇ ਗਿਰੋਹ 'ਤੇ ਕਾਬੂ ਪਾਇਆ ਜਾ ਸਕੇ।
ਇਹ ਵੀ ਪੜ੍ਹੋ : ਲੁਧਿਆਣਾ 'ਚ ਹਾਈ ਪ੍ਰੋਫਾਈਲ ਦੇਹ ਵਪਾਰ ਦਾ ਅੱਡਾ ਬੇਨਕਾਬ, ਜਾਂਚ 'ਚ ਹੋਇਆ ਵੱਡਾ ਖ਼ੁਲਾਸਾ
ਚੰਗੀ ਖ਼ਬਰ : ਲੁਧਿਆਣਾ 'ਚ 18 ਕੋਰੋਨਾ ਪੀੜਤ ਮਾਵਾਂ ਨੇ ਜਨਮੇ ਬੱਚੇ, ਸਾਰੇ ਤੰਦਰੁਸਤ
NEXT STORY