ਲੁਧਿਆਣਾ (ਰਾਜ) : ਲੁਧਿਆਣਾ ਦੇ ਸਿਵਲ ਹਸਪਤਾਲ 'ਚ ਹੁਣ ਤੱਕ 18 ਕੋਰੋਨਾ ਪੀੜਤ ਗਰਭਵਤੀ ਜਨਾਨੀਆਂ ਦੇ ਜਣੇਪੇ ਹੋ ਚੁੱਕੇ ਹਨ ਪਰ ਚੰਗੀ ਖ਼ਬਰ ਇਹ ਹੈ ਕਿ ਸਾਰੇ ਮਾਮਲਿਆਂ 'ਚ ਇਕ ਵੀ ਬੱਚਾ ਕੋਰੋਨਾ ਪੀੜਤ ਨਹੀਂ ਪਾਇਆ ਗਿਆ। ਦੂਜੇ ਪਾਸੇ 70 ਦੇ ਕਰੀਬ ਗਰਭਵਤੀ ਜਨਾਨੀਆਂ ਹੁਣ ਤੱਕ ਪਾਜ਼ੇਟਿਵ ਹੋ ਚੁੱਕੀਆਂ ਹਨ, ਹਾਲਾਂਕਿ ਇਨ੍ਹਾਂ 'ਚੋਂ ਕਈ ਠੀਕ ਵੀ ਹੋ ਚੁੱਕੀਆਂ ਹਨ।
ਇਹ ਵੀ ਪੜ੍ਹੋ : ਕੋਰੋਨਾ ਆਫ਼ਤ : ਚੰਡੀਗੜ੍ਹ ਦੀ 'ਸੁਖਨਾ ਝੀਲ' 'ਤੇ ਐਂਟਰੀ ਬੰਦ, ਰਾਤ ਦਾ ਕਰਫ਼ਿਊ ਰਹੇਗਾ ਜਾਰੀ
ਅਸਲ 'ਚ ਕੋਰੋਨਾ ਦਾ ਕਹਿਰ ਵੱਧਣ ਦੇ ਨਾਲ-ਨਾਲ ਗਰਭਵਤੀ ਜਨਾਨੀਆਂ ਵੀ ਪੀੜਤ ਹੋ ਰਹੀਆਂ ਹਨ, ਇਸ ਲਈ ਸਿਹਤ ਮਹਿਕਮੇ ਵੱਲੋਂ ਹਰ ਗਰਭਵਤੀ ਜਨਾਨੀ ਦਾ ਕੋਰੋਨਾ ਟੈਸਟ ਜ਼ਰੂਰੀ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਛੋਟ ਖਤਮ, ਅੱਜ ਤੋਂ ਵਿਆਜ ਤੇ ਜ਼ੁਰਮਾਨੇ ਨਾਲ ਜਮ੍ਹਾਂ ਹੋਵੇਗਾ 'ਪ੍ਰਾਪਰਟੀ ਟੈਕਸ'
ਮਦਰ ਐਂਡ ਚਾਈਲਡ ਸੈਂਟਰ ਦੇ ਇਕ ਡਾਕਟਰ ਮੁਤਾਬਕ ਪੀੜਤ ਗਰਭਵਤੀ ਜਨਾਨੀਆਂ ਦਾ ਜਣੇਪਾ ਕਿੱਟ ਪਾ ਕੇ ਬਹੁਤ ਹੀ ਸਾਵਧਾਨੀ ਨਾਲ ਕਰਵਾਇਆ ਜਾਂਦਾ ਹੈ। ਜਨਮ ਤੋਂ ਬਾਅਦ ਵੀ ਬੱਚੇ ਨੂੰ ਕੋਰੋਨਾ ਨਾ ਹੋ ਜਾਵੇ, ਇਸ ਲਈ ਕਾਫੀ ਸਾਵਧਾਨੀਆਂ ਵਰਤੀਆਂ ਜਾਂਦੀਆਂ ਹਨ।
ਇਹ ਵੀ ਪੜ੍ਹੋ : ਕਰੰਟ ਨਾਲ ਝੁਲਸੇ 8 ਸਾਲਾਂ ਦੇ ਮੁੰਡੇ ਦੀ ਇਲਾਜ ਦੌਰਾਨ ਮੌਤ
ਵੱਡਾ ਖੁਲਾਸਾ, ਪਰਿਵਾਰ ਦਾ ਨਾਜਾਇਜ਼ ਮਾਈਨਿੰਗ ਦਾ ਧੰਦਾ ਹੀ ਬਣਿਆ ਬੱਚਿਆਂ ਦੀ ਮੌਤ ਦਾ ਕਾਰਨ
NEXT STORY