ਚੀਮਾ ਮੰਡੀ(ਗੋਇਲ)- ਅਨਾਜ ਮੰਡੀ ਚੀਮਾ ਵਿਚ ਝੋਨੇ ਦੀ ਚੱਲ ਰਹੀ ਕਥਿਤ ਢਿੱਲੀ ਖਰੀਦ ਦੇ ਰੋਸ 'ਚ ਆੜ੍ਹਤੀ ਨਰਿੰਦਰ ਸਿੰਘ ਚਹਿਲ, ਪ੍ਰਧਾਨ ਹਕੂਮਤ ਰਾਏ, ਨਿਰਭੈ ਸਿੰਘ, ਮੰਗਤ ਰਾਏ, ਕਮਲ ਕੁਮਾਰ, ਮੁਰਾਰੀ ਗਰਗ, ਅੰਮ੍ਰਿਤ ਪਾਲ ਆਦਿ ਸਣੇ ਕਿਸਾਨਾਂ ਨੇ ਸੁਨਾਮ-ਮਾਨਸਾ ਮੇਨ ਰੋਡ ਜਾਮ ਕਰ ਕੇ ਪੰਜਾਬ ਸਰਕਾਰ ਤੇ ਖਰੀਦ ਏਜੰਸੀ ਖਿਲਾਫ ਨਾਅਰੇਬਾਜ਼ੀ ਕੀਤੀ। ਆਗੂਆਂ ਨੇ ਕਿਹਾ ਕਿ ਨੇੜਲੇ ਸ਼ਹਿਰਾਂ ਦੀਆਂ ਮੰਡੀਆਂ ਦੇ ਮੁਕਾਬਲੇ ਇਸ ਮੰਡੀ ਵਿਚ ਝੋਨੇ ਦੀ ਖਰੀਦ ਘੱਟ ਕਰ ਕੇ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ । ਜਦੋਂ ਇਸ ਸਬੰਧੀ ਜਾਣਕਾਰੀ ਲੈਣ ਲਈ ਮਾਰਕੀਟ ਕਮੇਟੀ ਚੀਮਾ ਦੇ ਸੈਕਟਰੀ ਰਜਿੰਦਰ ਸਿੰਘ ਜੇਜੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਆੜ੍ਹਤੀਆਂ ਨਾਲ ਉੱਚ ਅਧਿਕਾਰੀਆਂ ਦੀ ਗੱਲਬਾਤ ਹੋ ਚੁੱਕੀ ਹੈ । ਅੱਜ ਤੱਕ 13 ਹਜ਼ਾਰ 800 ਟਨ ਝੋਨੇ ਦੀ ਆਮਦ 'ਚੋਂ 13 ਹਜ਼ਾਰ ਟਨ ਦੀ ਖਰੀਦ ਹੋ ਚੁੱਕੀ ਹੈ, ਜਿਸ 'ਚੋਂ 10 ਹਜ਼ਾਰ 500 ਟਨ ਦੀ ਲਿਫਟਿੰਗ ਹੋ ਚੁੱਕੀ ਹੈ । ਇਸ ਵਿਚੋਂ 8 ਹਜ਼ਾਰ 500 ਟਨ ਪਨਗ੍ਰੇਨ ਅਤੇ 4 ਹਜ਼ਾਰ 500 ਟਨ ਪਨਸਪ ਨੇ ਖਰੀਦੀ ਹੈ ।
ਨਗਰ ਵਾਸੀਆਂ ਵੱਲੋਂ ਨੈਸ਼ਨਲ ਹਾਈਵੇ 'ਤੇ ਖੁੱਲ੍ਹੇ ਠੇਕੇ ਦੇ ਵਿਰੋਧ 'ਚ ਧਰਨਾ
NEXT STORY