ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)- ਸ਼ਹਿਰ ਵਿਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਦਿਨ-ਦਿਹਾੜੇ ਪੱਕੀ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਸੁਨੀਲ ਕੁਮਾਰ 'ਤੇ ਸ਼ਹੀਦ ਭਗਤ ਸਿੰਘ ਰੋਡ ਹੈਪੀ ਮਾਡਲ ਸਕੂਲ ਦੇ ਅੱਗੇ ਇਕ ਵਿਅਕਤੀ ਨੇ ਕੁਹਾੜੀ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਖਬਰ ਲਿਖੇ ਜਾਣ ਤੱਕ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ।
ਬੱਚਿਆਂ ਨੂੰ ਲੈਣ ਗਿਆ ਸੀ ਸਕੂਲ
ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਸੁਨੀਲ ਕੁਮਾਰ ਦਾ ਬੇਟਾ ਅਤੇ ਭਤੀਜਾ ਉਕਤ ਸਕੂਲ ਵਿਚ ਪੜ੍ਹਦੇ ਸਨ। ਉਹ ਆਪਣੇ ਬੇਟੇ ਅਤੇ ਭਤੀਜੇ ਰਤਿਕ ਅਤੇ ਆਸ਼ੀਸ਼ ਨੂੰ ਲੈਣ ਲਈ ਦੁਪਹਿਰ ਢਾਈ ਵਜੇ ਸਕੂਲ ਗਿਆ। ਜਦੋਂ ਉਹ ਬੱਚਿਆਂ ਨੂੰ ਲੈ ਕੇ ਵਾਪਸ ਆਇਆ ਤਾਂ ਬਾਹਰ ਖੜ੍ਹਾ ਇਕ ਵਿਅਕਤੀ ਜੋ ਕਿ ਕੁਹਾੜੀ ਲੈ ਕੇ ਉਸ ਦਾ ਇੰਤਜ਼ਾਰ ਕਰ ਰਿਹਾ ਸੀ, ਨੇ ਕੁਹਾੜੀ ਨਾਲ ਸਿਰ ਅਤੇ ਕੰਨਾਂ 'ਤੇ ਹਮਲਾ ਕਰ ਦਿੱਤਾ। ਜਿਸ ਕਾਰਨ ਸੁਨੀਲ ਕੁਮਾਰ ਜ਼ਖਮੀ ਹੋ ਗਿਆ। ਆਲੇ-ਦੁਆਲੇ ਦੇ ਲੋਕਾਂ ਵੱਲੋਂ ਰੌਲਾ ਪਾਉਣ 'ਤੇ ਹਮਲਾਵਰ ਉਥੇ ਹੀ ਆਪਣੀ ਕੁਹਾੜੀ ਛੱਡ ਕੇ ਭੱਜ ਗਿਆ। ਮੌਕੇ 'ਤੇ ਪੁਲਸ ਨੇ ਆ ਕੇ ਕੁਹਾੜੀ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਹਮਲਾਵਰ ਦਾ ਨਾਂ ਅਨਿਲ ਕੁਮਾਰ ਦੱਸਿਆ ਜਾ ਰਿਹਾ ਹੈ। ਡਾਕਟਰਾਂ ਨੇ ਕਿਹਾ ਕਿ ਸੁਨੀਲ ਕੁਮਾਰ ਦੀ ਹਾਲਤ ਗੰਭੀਰ ਹੈ ਇਸ ਨੂੰ ਬਾਹਰਲੇ ਹਸਪਤਾਲ ਵਿਚ ਰੈਫਰ ਕਰਨਾ ਪਿਆ।
ਪੰਜਾਬ ਸਰਕਾਰ ਸਮਾਜ ਦੇ ਗਰੀਬ ਅਤੇ ਪਛੜੇ ਵਰਗਾਂ ਲਈ ਮੁਫਤ ਡਾਇਲਸਿਸ ਦੀ ਸੁਵਿਧਾ ਸ਼ੁਰੂ ਕਰੇਗੀ
NEXT STORY