ਭਵਾਨੀਗੜ੍ਹ (ਕਾਂਸਲ): ਸਥਾਨਕ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਤੋਂ ਕਥਿਤ ਤੌਰ ’ਤੇ ਜਬਰੀ ਵਸੂਲੀ ਕਰਨ ਦੇ ਦੋਸ਼ ਹੇਠ ਸਥਾਨਕ ਪੁਲਸ ਵੱਲੋਂ ਟਰੱਕ ਯੂਨੀਅਨ ਦੇ ਮੌਜੂਦਾ ਪ੍ਰਧਾਨ ਤੇ 3 ਕਮੇਟੀ ਮੈਂਬਰਾਂ ਉਪਰ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ। ਜਿਸ ਦੇ ਚਲਦਿਆਂ ਪੁਲਸ ਨੇ ਅੱਜ ਸਵੇਰੇ ਟਰੱਕ ਯੂਨੀਅਨ ਦੇ ਮੌਜੂਦਾ ਪ੍ਰਧਾਨ ਜਤਿੰਦਰ ਸਿੰਘ ਵਿੱਕੀ ਬਾਜਵਾ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ’ਚ ਪੇਸ਼ ਕਰਨ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਗਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਗੁਰੂਘਰ ਤੋਂ ਹੋਈ ਅਨਾਊਂਸਮੈਂਟ! ਬੱਸਾਂ-ਟਰਾਲੀਆਂ ਭਰ-ਭਰ ਘਰਾਂ ਤੋਂ ਦੂਰ ਭਜਾਏ ਲੋਕ; ਹੋਈ ਮੌਕ ਡਰਿੱਲ
ਪ੍ਰਾਪਤ ਜਾਣਕਾਰੀ ਅਨੁਸਾਰ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਸਰਬਜੀਤ ਸਿੰਘ ਉਰਫ ਬਿੱਟੂ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਬਲਿਆਲ ਨੇ ਪੁਲਸ ਨੂੰ ਕੀਤੀ ਸ਼ਿਕਾਇਤ ’ਚ ਦੋਸ਼ ਲਗਾਇਆ ਕਿ ਉਸ ਦਾ ਇਕ ਟਰੱਕ ਪੈਪਸੀ ਗਡਾਉਨ ਬਨੂੜ ਤੋਂ ਪੈਪਸੀ ਕੰਪਨੀ ਦਾ ਮਾਲ ਲੋਡ ਕਰਕੇ ਉੜੀਸਾ ਵਿਖੇ ਗਿਆ ਸੀ। ਜਿਸ ਦੌਰਾਨ ਉਸ ਦੇ ਟਰੱਕ ਦੇ ਚਾਲਕ ਨੂੰ ਟਰੱਕ ਯੂਨੀਅਨ ਦੇ ਮੁਨਸ਼ੀ ਨੇ ਫੋਨ ਕਰਕੇ ਕਿਹਾ ਕਿ ਤੁਸੀਂ ਆਪਣੇ ਟਰੱਕ ਦੇ ਵਿਚ ਪੈਪਸੀ ਕੰਪਨੀ ਦੇ ਮਾਲ ਤੋਂ ਇਲਾਵਾ ਹੋਰ ਮਾਲ ਵੀ ਲੋਡ ਕਰ ਰੱਖਿਆ ਹੈ, ਇਸ ਲਈ ਟਰੱਕ ਤੁਰੰਤ ਵਾਪਸ ਲਿਆਂਦਾ ਜਾਵੇ। ਉਨ੍ਹਾਂ ਦੱਸਿਆ ਕਿ ਚਾਲਕ ਵੱਲੋਂ ਇਸ ਸਬੰਧੀ ਉਸ ਨੂੰ ਦੱਸਣ ’ਤੇ ਜਦੋਂ ਉਸ ਨੇ ਇਸ ਸਬੰਧੀ ਟਰੱਕ ਯੂਨੀਅਨ ਦੇ ਪ੍ਰਧਾਨ ਅਤੇ ਮੈਂਬਰਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਉਸ ਨੂੰ ਕੋਈ ਤਸੱਲੀ ਬਖਸ ਜੁਵਾਬ ਨਹੀਂ ਦਿੱਤਾ ਅਤੇ ਸਗੋਂ ਉਸ ਨੂੰ ਧਮਕੀਆਂ ਹੀ ਦਿੰਦੇ ਰਹੇ। ਜਿਸ ਦੇ ਕਾਰਨ ਅਸੀ ਆਪਣੇ ਟਰੱਕ ਨੂੰ ਵਾਪਸ ਬੁਲਾ ਕੇ ਸਾਰਾ ਮਾਲ ਪੈਪਸੀ ਕੰਪਨੀ ਦੇ ਬਨੂੜ ਸਥਿਤ ਗੋਦਾਮ ਵਿਖੇ ਹੀ ਉਤਾਰ ਦਿੱਤਾ ਅਤੇ ਇਸ ਦਾ ਸਾਨੂੰ ਕੋਈ ਵੀ ਕਿਰਾਇਆ ਭਾੜਾ ਨਹੀਂ ਦਿੱਤਾ ਤੇ ਉਲਟਾਂ ਪ੍ਰਧਾਨ ਅਤੇ ਮੈਂਬਰਾਂ ਨੇ ਕਥਿਤ ਤੌਰ ‘ਤੇ ਸਾਡੇ ਸਾਰੇ ਟਰੱਕਾਂ ਦੇ ਨੰਬਰ ਗੋਲ ਕਰਕੇ ਸਾਡੇ ਟਰੱਕਾਂ ਦੀ ਢੋਆ ਢੁਆਈ ਬੰਦ ਕਰ ਦਿੱਤੀ ਅਤੇ ਫਿਰ ਮੇਰੇ ਤੋਂ 21ਹਜਾਰ ਰੁਪੈ ਦੀ ਕਥਿਤ ਜਬਰੀ ਵਸੂਲੀ ਕਰਕੇ ਸਾਡੇ ਨੰਬਰ ਖੋਲ੍ਹੇ ਗਏ। ਉਨ੍ਹਾਂ ਦੋਸ਼ ਲਗਾਇਆ ਕਿ ਇਸ ਤੋਂ ਬਾਅਦ ਫਿਰ ਜਦੋਂ ਮੇਰਾ ਟਰੱਕ ਪੈਪਸੀ ਕੰਪਨੀ ਦਾ ਮਾਲ ਲੈ ਕੇ ਪੂਨੇ ਗਿਆ ਤਾਂ ਇਸ ਦੇ ਭਾੜੇ ’ਚੋਂ ਵੀ ਟਰੱਕ ਯੂਨੀਅਨ ਦੇ ਪ੍ਰਧਾਨ ਜਤਿੰਦਰ ਸਿੰਘ ਵਿੱਕੀ ਬਾਜਵਾ, ਮੈਂਬਰ ਬਿੰਦਰ ਸਿੰਘ ਵਾਸੀ ਪਿੰਡ ਘਰਾਚੋਂ, ਗੁਰਪ੍ਰੀਤ ਸਿੰਘ ਪਿੰਡ ਬਾਲਦ ਕਲ੍ਹਾਂ ਅਤੇ ਜੱਗੀ ਵਾਸੀ ਨੰਦਗੜ੍ਹ ਨੇ ਕਥਿਤ ਤੌਰ ’ਤੇ ਮਿਲੀ ਭੁਗਤ ਕਰਕੇ ਜਬਰੀ 20 ਹਜਾਰ ਰੁਪਏ ਕੱਟ ਲਏ। ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਸਰਬਜੀਤ ਸਿੰਘ ਬਿੱਟੂ ਨੇ ਦੋਸ਼ ਲਗਾਇਆ ਕਿ ਮੇਰੇ ਨੰਬਰ ਖੋਲਣ ਦੇ ਬਦਲੇ ਟਰੱਕ ਯੂਨੀਅਨ ਦੇ ਮੌਜੂਦ ਪ੍ਰਧਾਨ ਅਤੇ ਕਮੇਟੀ ਮੈਂਬਰਾਂ ਨੇ ਮੇਰੇ ਉਪਰ ਕਥਿਤ ਤੌਰ ’ਤੇ ਦਬਾਅ ਪਾ ਕੇ 41ਹਜਾਰ ਰੁਪਏ ਦੀ ਜ਼ਬਰਦਸਤੀ ਵਸੂਲੀ ਕਰਨ ਦੇ ਨਾਲ ਨਾਲ ਮੈਨੂੰ ਇਹ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਕਿ ਜੇਕਰ ਤੂੰ ਇਸ ਦਾ ਕਿਸੇ ਕੋਲ ਜਿਕਰ ਕੀਤਾ ਤਾਂ ਅਸੀ ਤੇਰੀਆਂ ਗੱਡੀਆਂ ਤੇ ਤੇਰਾ ਨੁਕਸਾਨ ਕਰ ਦੇਵਾਂਗੇ। ਉਨ੍ਹਾਂ ਦੋਸ਼ ਲਗਾਇਆ ਕਿ ਉਕਤ ਵਿਅਕਤੀਆਂ ਵੱਲੋਂ ਟਰੱਕ ਯੂਨੀਅਨ ਦੇ ਹੋਰ ਆਪਰੇਟਰਾਂ ਅਤੇ ਟਰੱਕ ਮਾਲਕਾਂ ਤੋਂ ਇਸੇ ਤਰ੍ਹਾਂ ਜਬਰ ਵਸੂਲੀ ਕਰਨ ਦੇ ਨਾਲ ਨਾਲ ਜਾਨੋ ਮਾਰਨ ਤੇ ਟਰੱਕਾਂ ਦਾ ਨੁਕਸਾਨ ਕਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਸਬੰਧੀ ਉਚ ਪੁਲਸ ਅਧਿਕਾਰੀਆਂ ਅਤੇ ਜ਼ਿਲਾ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਵੀ ਲਿਖਤੀ ਸ਼ਿਕਾਇਤਾਂ ਦਿੱਤੀਆਂ ਗਈਆਂ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਭਲਕੇ ਛੁੱਟੀ ਦਾ ਐਲਾਨ! ਸਕੂਲ-ਕਾਲਜ ਤੇ ਦਫ਼ਤਰ ਰਹਿਣਗੇ ਬੰਦ, ਜਾਣੋ ਵਜ੍ਹਾ
ਪੁਲਸ ਨੇ ਸਰਬਜੀਤ ਸਿੰਘ ਬਿੱਟੂ ਦੇ ਬਿਆਨਾਂ ਦੇ ਅਧਾਰ ’ਤੇ ਕਾਰਵਾਈ ਕਰਦਿਆਂ ਟਰੱਕ ਯੂਨੀਅਨ ਦੇ ਪ੍ਰਧਾਨ ਜਤਿੰਦਰ ਸਿੰਘ ਵਿੱਕੀ ਬਾਜਵਾ, ਮੈਂਬਰ ਬਿੰਦਰ ਸਿੰਘ ਵਾਸੀ ਪਿੰਡ ਘਰਾਚੋਂ, ਗੁਰਪ੍ਰੀਤ ਸਿੰਘ ਪਿੰਡ ਬਾਲਦ ਕਲ੍ਹਾਂ ਅਤੇ ਜੱਗੀ ਵਾਸੀ ਨੰਦਗੜ੍ਹ ਵਿਰੁੱਧ ਕਾਨੂੰਨ ਦੀਆਂ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅੱਜ ਸਵੇਰੇ ਟਰੱਕ ਯੂਨੀਅਨ ਦੇ ਪ੍ਰਧਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਸਬੰਧੀ ਸਬ ਡਵੀਜ਼ਨ ਦੇ ਡੀ.ਐੱਸ.ਪੀ ਰਾਹੁਲ ਕੌਸ਼ਲ ਨਾਲ ਗੱਲਬਾਤ ਕਰਨ ‘ਤੇ ਉਨ੍ਹਾਂ ਟਰੱਕ ਯੂਨੀਅਨ ਦੇ ਪ੍ਰਧਾਨ ਅਤੇ ਕਮੇਟੀ ਮੈਂਬਰਾਂ ਵਿਰੁੱਧ ਮਾਮਲਾ ਦਰਜ ਕਰਨ ਅਤੇ ਪ੍ਰਧਾਨ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪ੍ਰਧਾਨ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਪੁਲਸ ਨੇ ਅਮਰੀਕੀ ਡਾਲਰਾਂ ਨਾਲ ਫੜੇ ਲੁਟੇਰੇ, ਸਾਥੀਆਂ ਦੀ ਭਾਲ ਲਈ ਮਾਰੇ ਜਾ ਰਹੇ ਛਾਪੇ
NEXT STORY