ਛਾਂਗਾ ਰਾਏ ਖਿਲਾਫ ਦਰਜ ਪਰਚਾ ਰੱਦ ਕਰਵਾਉਣ ਦੀ ਮੰਗ
ਫ਼ਿਰੋਜ਼ਪੁਰ(ਕੁਮਾਰ, ਸੋਨੂੰ)-ਅੱਜ ਆਲ ਇੰਡੀਆ ਸਟੂਡੈਂਟਸ ਫੈੱਡਰੇਸ਼ਨ ਅਤੇ ਸਰਵ ਭਾਰਤ ਨੌਜਵਾਨ ਸਭਾ ਵੱਲੋਂ ਏ. ਆਈ. ਐੱਸ. ਐੱਫ. ਦੇ ਸੂਬਾ ਪ੍ਰਧਾਨ ਸਾਥੀ ਚਰਨਜੀਤ ਛਾਂਗਾ ਰਾਏ ਖਿਲਾਫ ਗੁਰੂਹਰਸਹਾਏ ਦੀ ਪੁਲਸ ਵੱਲੋਂ ਸਿਆਸੀ ਰੰਜਿਸ਼ ਤਹਿਤ ਦਰਜ ਕੀਤਾ ਝੂਠਾ ਮਾਮਲਾ ਰੱਦ ਕਰਨ 'ਚ ਫਿਰੋਜ਼ਪੁਰ ਪੁਲਸ ਵੱਲੋਂ ਕੀਤੀ ਜਾ ਰਹੀ ਦੇਰੀ ਕਾਰਨ ਸ਼ਹਿਰ ਦੇ ਬਾਜ਼ਾਰਾਂ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਪੁੱਜੇ ਵਿਦਿਆਰਥੀਆਂ ਅਤੇ ਨੌਜਵਾਨਾਂ ਵੱਲੋਂ ਰੋਸ ਮਾਰਚ ਕੱਢਿਆ ਗਿਆ। ਜਿਸ ਦੀ ਅਗਵਾਈ ਨੌਜਵਾਨ ਸਭਾ ਦੇ ਸੂਬਾ ਕੈਸ਼ੀਅਰ ਨਰਿੰਦਰ ਕੌਰ ਸੋਹਲ, ਸੂਬਾ ਪ੍ਰਧਾਨ ਐਡਵੋਕੇਟ ਪਰਮਜੀਤ ਢਾਬਾਂ, ਜ਼ਿਲਾ ਫਿਰੋਜ਼ਪੁਰ ਦੇ ਪ੍ਰਧਾਨ ਪਿਆਰਾ ਸਿੰਘ ਮੇਘਾ ਅਤੇ ਏ. ਆਈ. ਐੱਸ. ਐੱਫ. ਦੇ ਪ੍ਰਧਾਨ ਸਤੀਸ਼ ਛੱਪੜੀ ਵਾਲਾ ਨੇ ਕੀਤੀ।
ਰੋਸ ਮਾਰਚ ਮੌਕੇ ਸੈਂਕੜਿਆਂ ਦੀ ਗਿਣਤੀ ਵਿਚ ਹਾਜ਼ਰ ਵਿਦਿਆਰਥੀਆਂ ਤੇ ਨੌਜਵਾਨਾਂ ਨੇ ਏ. ਆਈ. ਐੱਸ. ਐੱਫ. ਅਤੇ ਏ. ਆਈ. ਵਾਈ. ਐੱਫ. ਦੇ ਝੰਡਿਆਂ ਅਤੇ ਬੈਨਰਾਂ ਨਾਲ ਲੈਸ ਹੋ ਕੇ ਗਰਜਵੀਂ ਆਵਾਜ਼ ਵਿਚ ਪੁਲਸ ਖਿਲਾਫ ਨਾਅਰੇ ਲਾਏ। ਉਕਤ ਵਿਦਿਆਰਥੀਆਂ ਨੇ ਕਿਹਾ ਕਿ ਸਰਵ ਭਾਰਤ ਨੌਜਵਾਨ ਸੂਬਾ ਸਕੱਤਰ ਸੁਖਜਿੰਦਰ ਸਿੰਘ ਮਹੇਸ਼ਰੀ ਛਾਂਗਾ ਰਾਏ ਖਿਲਾਫ ਦਰਜ ਕੀਤਾ ਗਿਆ ਝੂਠਾ ਮੁਕੱਦਮਾ ਸਿਆਸੀ ਰੰਜਿਸ਼ ਤੋਂ ਪ੍ਰੇਰਿਤ ਹੈ।ਇਸ ਮੌਕੇ ਲੜਕੀਆਂ ਦੀ ਨੌਜਵਾਨ ਆਗੂ ਨਰਿੰਦਰ ਕੌਰ ਸੋਹਲ, ਸਰਵ ਭਾਰਤ ਨੌਜਵਾਨ ਸਭਾ ਜ਼ਿਲਾ ਫਾਜ਼ਿਲਕਾ ਦੇ ਪ੍ਰਧਾਨ, ਸਕੱਤਰ ਹਰਭਜਨ ਛੱਪੜੀ ਵਾਲਾ, ਸੁਬੇਸ਼ ਝੱਗੜ ਭੈਣ, ਸੂਬਾ ਮੀਤ ਪ੍ਰਧਾਨ ਸੁਖਦੇਵ ਕਾਲਾ ਭਿੱਖੀਵਿੰਡ, ਹਰਭਿੰਦਰ (ਤਰਨਤਾਰਨ) ਮੰਗਤ ਰਾਏ ਮੋਗਾ, ਗੌਰਵ ਮੁਕਤਸਰ, ਵਿਸ਼ਾਲ ਵਲਟੋਹਾ, ਗੁਰਦਿੱਤ ਸਿੰਘ ਦੀਨਾ, ਰਾਜ ਟਾਹਲੀਵਾਲਾ, ਸੁਖਵਿੰਦਰ ਪੰਜਾਬ ਯੂਨੀਵਰਸਿਟੀ, ਸੰਦੀਪ ਮਲੋਟ ਨੇ ਕਿਹਾ ਕਿ ਪੰਜਾਬ ਦੇ ਵਿਦਿਆਰਥੀ ਅਤੇ ਨੌਜਵਾਨ ਸਰਕਾਰ ਅਤੇ ਪੁਲਸ ਦੀਆਂ ਵਧੀਕੀਆਂ ਕਿਸੇ ਵੀ ਕੀਮਤ 'ਤੇ ਸਹਿਣ ਨਹੀਂ ਕਰਨਗੇ। ਆਗੂਆਂ ਨੇ ਪੰਜਾਬ ਸਰਕਾਰ ਅਤੇ ਪੰਜਾਬ ਦੇ ਪੁਲਸ ਮੁੱਖੀ ਤੋਂ ਮੰਗ ਕਰਦਿਆਂ ਕਿਹਾ ਕਿ ਏ. ਆਈ. ਐੱਸ. ਐੱਫ. ਦੇ ਸੂਬਾ ਪ੍ਰਧਾਨ ਚਰਨਜੀਤ ਛਾਂਗਾ ਰਾਏ ਖਿਲਾਫ ਦਰਜ ਕੀਤਾ ਗਿਆ ਮਾਮਲਾ ਤੁਰੰਤ ਰੱਦ ਕੀਤਾ ਜਾਵੇ। ਉਨ੍ਹਾਂ ਨੇ ਚਿਤਾਵਨੀ ਦਿੰਦੇ ਕਿਹਾ ਕਿ ਜੇਕਰ ਇਕ ਹਫਤੇ ਦੇ ਵਿਚ ਉਕਤ ਝੂਠਾ ਮਾਮਲਾ ਰੱਦ ਨਾ ਕੀਤਾ ਗਿਆ ਤਾਂ ਪੰਜਾਬ ਦੇ ਵਿਦਿਆਰਥੀ ਤੇ ਨੌਜਵਾਨ ਸੰਘਰਸ਼ ਤੇਜ਼ ਕਰਨ ਲਈ ਮਜਬੂਰ ਹੋਣਗੇ।
ਬੱਸ ਤੇ ਮੋਟਰਸਾਈਕਲ ਦੀ ਟੱਕਰ 'ਚ ਬੱਚੇ ਸਮੇਤ 4 ਜ਼ਖਮੀ
NEXT STORY