ਮੱਖੂ(ਆਹੂਜਾ)-ਫਿਲਮ 'ਨਾਨਕ ਸ਼ਾਹ ਫਕੀਰ' 'ਤੇ ਪੂਰਨ ਤੌਰ 'ਤੇ ਰੋਕ ਲਾਉਣ ਸਬੰਧੀ ਅਕਾਲੀ ਦਲ ਅੰਮ੍ਰਿਤਸਰ, ਭਾਰਤੀ ਕਿਸਾਨ ਯੂਨੀਅਨ ਅਤੇ ਹੋਰ ਸਿੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਨੈਸ਼ਨਲ ਹਾਈਵੇ 54 'ਤੇ ਜ਼ੀਰਾ ਵਾਲਾ ਮੋੜ ਕੋਲ ਰੇਲਵੇ ਫਾਟਕ ਮੱਖੂ ਵਿਖੇ 'ਨਾਨਕ ਸ਼ਾਹ ਫਕੀਰ' ਦੇ ਨਿਰਮਾਤਾ ਹਰਿੰਦਰ ਸਿੱਕਾ ਦਾ ਪੁਤਲਾ ਫੂਕਿਆ ਗਿਆ ਅਤੇ ਨਿਰਮਾਤਾ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸਮੂਹ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਫਿਲਮ 'ਨਾਨਕ ਸ਼ਾਹ ਫਕੀਰ' ਨੇ ਸਿੱਖ ਕੌਮ ਦੀਆਂ ਧਾਰਮਕ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚਾਈ ਹੈ। ਇਸ ਲਈ ਫਿਲਮ 'ਨਾਨਕ ਸ਼ਾਹ ਫਕੀਰ' 'ਤੇ ਪੂਰਨ ਤੌਰ 'ਤੇ ਰੋਕ ਲੱਗਣੀ ਚਾਹੀਦਾ ਹੈ। ਜੇਕਰ ਇਹ ਫਿਲਮ ਰਿਲੀਜ਼ ਹੁੰਦੀ ਹੈ ਤਾਂ ਸਿੱਖਾਂ ਵੱਲੋਂ ਫਿਲਮ ਨੂੰ ਰੋਕਣ ਲਈ ਸਿਨੇਮਾ ਘਰਾਂ ਦਾ ਘਿਰਾਓ ਕੀਤਾ ਜਾਵੇਗਾ। ਇਸ ਸਮੇਂ ਬਾਬਾ ਦਿਲਬਾਗ ਸਿੰਘ, ਹਰਪਾਲ ਸਿੰਘ ਮੱਖੂ, ਹਰਦਵਿੰਦਰ ਸਿੰਘ ਫੇਮੀਵਾਲਾ, ਕੁਲਵਿੰਦਰ ਸਿੰਘ ਨਿਜ਼ਾਮਦੀਨਵਾਲਾ, ਇਕਬਾਲ ਸਿੰਘ ਜੱਗੇਵਾਲਾ, ਰਣਜੀਤ ਸਿੰਘ ਰਾਣਾ ਬਾਹਰਵਾਲੀ, ਪਰਗਟ ਸਿੰਘ ਸ਼ੀਹਾਪਾੜ੍ਹੀ, ਹਰਪ੍ਰੀਤ ਸਿੰਘ (ਗੋਰਾ ਮਰਹਾਣਾ), ਡਾ. ਹਰਜੀਤ ਸਿੰਘ, ਸੁੱਚਾ ਸਿੰਘ ਮਲੰਗਸ਼ਾਹਵਾਲਾ, ਗੁਰਦੇਵ ਸਿੰਘ ਵਾਰਸਵਾਲਾ, ਨਸੀਬ ਸਿੰਘ ਵਿੰਝੋਕੇ, ਬਾਬਾ ਸੁਖਵੰਤ ਸਿੰਘ, ਸਿਮਰਨਜੀਤ ਸਿੰਘ, ਨਸੀਬ ਸਿੰਘ ਗੱਟਾਬਾਦਸ਼ਾਹ, ਬਲਦੇਵ ਸਿੰਘ ਬਸਤੀ ਉਜਾਗਰ ਸਿੰਘ ਵਾਲੀ, ਲਖਵਿੰਦਰ ਸਿੰਘ ਸ਼ੀਹਾਪਾੜ੍ਹੀ, ਬਲਕਾਰ ਸਿੰਘ ਜੋਗੇਵਾਲਾ ਆਦਿ ਹਾਜ਼ਰ ਸਨ। ਨਾਮ ਸਿਮਰਨ ਸੇਵਾ ਸੋਸਾਇਟੀ ਗੁਰੂਹਰਸਹਾਏ ਅਤੇ ਹੋਰ ਸਿੱਖ ਜਥੇਬੰਦੀਆਂ ਨਾਲ ਜੁੜੇ ਪਤਵੰਤਿਆਂ ਵੱਲੋਂ ਅੱਜ ਗੁਰੂਹਰਸਹਾਏ ਦੇ ਬਾਜ਼ਾਰਾਂ 'ਚ ਜਥੇਦਾਰ ਸੁਰਿੰਦਰ ਸਿੰਘ ਮੋਠਾਂ ਵਾਲਾ (ਸਾਬਕਾ ਸਰਪੰਚ) ਦੀ ਅਗਵਾਈ ਹੇਠ ਮਾਰਚ ਕਰ ਕੇ ਫਿਲਮ 'ਨਾਨਕ ਸ਼ਾਹ ਫਕੀਰ' ਨੂੰ ਬੈਨ ਕਰਨ ਦੀ ਮੰਗ ਕੀਤੀ ਗਈ ਤੇ ਐੱਸ. ਡੀ. ਐੱਮ. ਦਫਤਰ ਵਿਚ ਮੰਗ-ਪੱਤਰ ਦਿੱਤਾ ਗਿਆ।
ਇਸ ਸਬੰਧੀ ਵਿਸ਼ਵਕਰਮਾ ਗੁਰਦੁਆਰਾ ਸਾਹਿਬ ਵਿਚ ਸਵੇਰੇ ਜੁੜੇ ਨੁਮਾਇੰਦਿਆਂ ਨੇ ਕਿਹਾ ਕਿ ਇਸ ਫਿਲਮ ਵਿਚ ਪਵਿੱਤਰ ਗੁਰਬਾਣੀ ਦੇ ਸਲੋਕਾਂ ਨਾਲ ਛੇੜ-ਛਾੜ ਕਰਨ ਤੋਂ ਇਲਾਵਾ ਹੋਰ ਮਨਮਤ ਦਾ ਪ੍ਰਗਟਾਵਾ ਕੀਤਾ ਗਿਆ। ਆਗੂਆਂ ਨੇ ਇਸ ਫਿਲਮ ਵਿਚ ਭਾਈ ਮਰਦਾਨਾ ਜੀ ਅਤੇ ਹੋਰ ਧਾਰਮਕ ਸ਼ਖਸੀਅਤਾਂ ਨੂੰ ਗਲਤ ਢੰਗ ਨਾਲ ਪੇਸ਼ ਕਰਨ ਵਾਲੇ ਕਲਾਕਾਰਾਂ ਖਿਲਾਫ ਕਾਰਵਾਈ ਦੀ ਮੰਗ ਕਰਦਿਆਂ ਚਿਤਾਵਨੀ ਦਿੱਤੀ ਕਿ ਉਹ ਫਿਲਮ ਨੂੰ ਕਿਸੇ ਵੀ ਸਿਨੇਮੇ ਵਿਚ ਚੱਲਣ ਨਹੀਂ ਦੇਣਗੇ।
ਟੱਚ ਸਟੋਨ ਐਜੂਕੇਸ਼ਨ ਦੀਆਂ ਮਹਿਲਾ ਮੁਲਾਜ਼ਮਾਂ ਨੇ ਕੀਤਾ ਲੱਖਾਂ ਰੁਪਏ ਦਾ ਹੇਰ-ਫੇਰ
NEXT STORY