ਤਲਵੰਡੀ ਭਾਈ (ਗੁਲਾਟੀ) : ਸੰਯੁਕਤ ਕਿਸਾਨ ਮੋਰਚੇ ਅਤੇ ਪੰਜਾਬ ਸਰਕਾਰ ਵਿਚਾਲੇ ਗੱਲਬਾਤ ਕਿਸੇ ਤਣ-ਪੱਤਣ ਨਾ ਲੱਗਣ 'ਤੇ ਚੰਡੀਗੜ੍ਹ ਵਿਚ ਰੋਸ ਧਰਨਾ ਦੇਣ ਦਾ ਐਲਾਨ ਕਰਨ ਤੋਂ ਬਾਅਦ ਅੱਜ ਤੜਕੇ ਪੰਜਾਬ ਪੁਲਸ ਵੱਲੋਂ ਕਿਸਾਨਾਂ ਦੀ ਫੜੋ ਫੜੀ ਆਰੰਭ ਕਰ ਦਿੱਤੀ ਗਈ। ਤਲਵੰਡੀ ਭਾਈ ਨੇੜਲੇ ਇਲਾਕੇ ਵਿਚ ਅਨੇਕਾਂ ਕਿਸਾਨ ਆਗੂਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਪੁਲਸ ਵੱਲੋਂ ਕਿਸਾਨਾਂ ਨੂੰ ਉਨ੍ਹਾਂ ਦੇ ਪਿੰਡਾਂ/ਸ਼ਹਿਰਾਂ ਵਿਚੋਂ ਹੀ ਫ਼ੜ ਲਿਆ ਗਿਆ।
ਜ਼ਿਕਰਯੋਗ ਹੈ ਕਿ ਚੰਡੀਗੜ੍ਹ ਕਿਸਾਨ ਮੋਰਚੇ ਵੱਲੋਂ 5 ਮਾਰਚ ਦੇ ਉਲੀਕੇ ਪ੍ਰੋਗਰਾਮ ਨੂੰ ਅਸਫਲ ਬਣਾਉਣ ਲਈ ਪੁਲਸ ਵੱਲੋਂ ਕਿਸਾਨਾਂ ਦੇ ਪ੍ਰਮੁੱਖ ਆਗੂਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ, ਜਿਸ ਵਿਚ ਬੀਕੇਯੂ ਕਾਦੀਆ ਦੇ ਸੂਬਾ ਵਾਈਸ ਪ੍ਰਧਾਨ ਬਲਜਿੰਦਰ ਸਿੰਘ ਫ਼ਿਰੋਜ਼ਸਾਹ, ਕੁਲਵਿੰਦਰ ਸਿੰਘ ਸੇਖੋਂ ਜ਼ਿਲਾ ਪ੍ਰੈੱਸ ਸਕੱਤਰ, ਬਲਜੀਤ ਸਿੰਘ ਭੰਗਾਲੀ ਬਲਾਕ ਪ੍ਰਧਾਨ, ਮੇਲਾ ਸਿੰਘ ਭੋਲੂਵਾਲਾ ਬਲਾਕ ਜਨਰਲ ਸਕੱਤਰ, ਗੁਰਮੇਲ ਸਿੰਘ ਪਤਲੀ ਬਲਾਕ ਸੰਗਠਨ ਸਕੱਤਰ, ਸਰਬਜੀਤ ਸਿੰਘ ਪ੍ਰਚਾਰ ਸਕੱਤਰ, ਅਨੋਖ ਸਿੰਘ ਸਿਵੀਆ ਪ੍ਰਧਾਨ ਤਲਵੰਡੀ ਭਾਈ ਆਦਿ ਕਿਸਾਨਾਂ ਨੂੰ ਪੁਲਸ ਨੇ ਹਿਰਾਸਤ ਵਿਚ ਲਿਆ ਹੈ। ਇਹ ਜਾਣਕਾਰੀ ਬੀਕੇਯੂ ਕਾਦੀਆ ਦੇ ਬਲਾਕ ਪ੍ਰਧਾਨ ਬਲਜੀਤ ਸਿੰਘ ਭੰਗਾਲੀ ਵੱਲੋਂ ਦਿੱਤੀ ਗਈ।
ਨਸ਼ੇ ਖ਼ਿਲਾਫ਼ ਵੱਡੇ ਐਕਸ਼ਨ ਦੀ ਤਿਆਰੀ 'ਚ ਪੰਜਾਬ ਸਰਕਾਰ, ਦਿੱਤਾ ਗਿਆ ਟ੍ਰਾਇਲ (ਵੀਡੀਓ)
NEXT STORY