ਸਮਾਣਾ (ਦਰਦ) - ਐਤਵਾਰ ਦੁਪਹਿਰ ਭਾਖੜਾ ਨਹਿਰ ਵਿਚ ਧੱਕਾ ਦੇ ਕੇ ਮਾਰੀ ਗਈ 22 ਸਾਲਾ ਲੜਕੀ ਮਨਪ੍ਰੀਤ ਕੌਰ ਦੇ ਵਾਰਿਸਾਂ ਨੇ ਪੁਲਸ ਦੀ ਢਿੱਲੀ ਕਾਰਵਾਈ ਅਤੇ ਮੁਲਜ਼ਮ ਨੂੰ ਅਜੇ ਤੱਕ ਗ੍ਰਿਫਤਾਰ ਨਾ ਕਰਨ ਦੇ ਵਿਰੋਧ ਵਿਚ ਭਾਖੜਾ ਨਹਿਰ ਪਟਿਆਲਾ ਰੋਡ 'ਤੇ ਪੁਲ ਨੇੜੇ ਧਰਨਾ ਲਾ ਕੇ ਰਸਤਾ ਜਾਮ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਨਾਅਰੇਬਾਜ਼ੀ ਕਰਦਿਆਂ ਪੁਲਸ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਮ੍ਰਿਤਕ ਲੜਕੀ ਦੇ ਵਾਰਿਸਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਲੜਕੀ ਦੀ ਹੱਤਿਆ ਦੇ 72 ਘੰਟੇ ਬੀਤਣ ਦੇ ਬਾਵਜੂਦ ਪੁਲਸ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਵਿਚ ਕੋਈ ਦਿਲਚਪਸੀ ਨਹੀਂ ਵਿਖਾ ਰਹੀ।
ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਮੁਲਜ਼ਮ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਨ੍ਹਾਂ ਦਾ ਪ੍ਰਦਰਸ਼ਨ ਜਾਰੀ ਰਹੇਗਾ। ਸੂਚਨਾ ਮਿਲਣ 'ਤੇ ਮੌਕੇ ਉੱਤੇ ਪਹੁੰਚੇ ਸਿਟੀ ਥਾਣਾ ਮੁਖੀ ਭੂਪਿੰਦਰ ਸਿੰਘ ਨੇ ਹੱਤਿਆ ਦੇ ਮੁਲਜ਼ਮ ਨੌਜਵਾਨ ਨੂੰ ਵੀਰਵਾਰ ਦੁਪਹਿਰ ਤੱਕ ਹਿਰਾਸਤ ਵਿਚ ਲੈਣ ਦਾ ਵਿਸ਼ਵਾਸ ਦਿਵਾ ਕੇ ਵਾਰਿਸਾਂ ਨੂੰ ਧਰਨੇ ਤੋਂ ਉਠਾਇਆ।
12ਵੀਂ ਕਲਾਸ 'ਚੋਂ ਦੋ ਵਾਰ ਫੇਲ ਹੋਏ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ
NEXT STORY