ਜਲੰਧਰ, (ਮਹੇਸ਼)- ਮੋਹਨ ਵਿਹਾਰ (ਲੱਧੇਵਾਲੀ) ਵਿਖੇ ਅੱਜ ਦੁਪਹਿਰ ਵੇਲੇ 12ਵੀਂ ਕਲਾਸ ਦੇ ਇਕ ਵਿਦਿਆਰਥੀ ਨੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮਾਂ ਅਤੇ ਨਾਨੇ ਨੇ ਜਦੋਂ ਦੇਖਿਆ ਤਾਂ ਉਸਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਐੱਸ.ਐੱਚ.ਓ. ਰਾਮਾ ਮੰਡੀ ਰਾਜੇਸ਼ ਠਾਕੁਰ ਨੇ ਦੱਸਿਆ ਕਿ ਮ੍ਰਿਤਕ ਹਰਮਨਦੀਪ ਸਿੰਘ (20) ਪੁੱਤਰ ਹਰਜਿੰਦਰ ਸਿੰਘ ਮੋਹਨ ਵਿਹਾਰ ਆਪਣੀ ਮਾਂ ਅਤੇ ਨਾਨੇ ਸਮੇਤ ਰਹਿੰਦਾ ਸੀ। ਉਹ 12ਵੀਂ ਕਲਾਸ 'ਚੋਂ ਦੋ ਵਾਰ ਫੇਲ ਹੋ ਚੁੱਕਾ ਸੀ ਅਤੇ ਹੁਣ ਉਸਨੇ ਪ੍ਰਾਈਵੇਟ 12ਵੀਂ ਦੇ ਪੇਪਰ ਦੇਣੇ ਸਨ। ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਕ ਹਰਮਨਦੀਪ ਸਿੰਘ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿੰਦਾ ਸੀ। ਪਿਛਲੇ ਲੰਬੇ ਸਮੇਂ ਤੋਂ ਮਾਂ-ਬਾਪ ਦੇ ਮਾਣਯੋਗ ਅਦਾਲਤ ਵਿਚ ਤਲਾਕ ਨੂੰ ਲੈ ਕੇ ਕੇਸ ਚੱਲ ਰਿਹਾ ਹੈ।
ਜਦੋਂ ਉਸਨੇ ਖੁਦਕੁਸ਼ੀ ਕੀਤੀ ਤਾਂ ਮਾਂ ਨਹਾਉਣ ਵਾਸਤੇ ਗਈ ਹੋਈ ਸੀ ਅਤੇ ਨਾਨਾ ਛੱਤ ਉੱਪਰ ਸੀ। ਐੱਸ.ਐੱਚ.ਓ. ਰਾਜੇਸ਼ ਠਾਕੁਰ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਆਪਣੀ ਮਾਂ ਦਾ ਇਕਲੌਤਾ ਪੁੱਤਰ ਸੀ। ਉਨ੍ਹਾਂ ਨੇ ਦੱਸਿਆ ਕਿ ਪੁਲਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕਰਦੇ ਹੋਏ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਵਾਸਤੇ ਸਿਵਲ ਹਸਪਤਾਲ ਭੇਜ ਦਿੱਤੀ ਹੈ। ਕੱਲ ਸਵੇਰੇ ਪੋਸਟਮਾਰਟਮ ਕਰਵਾਉਣ ਮਗਰੋਂ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।
ਰਿਸ਼ਵਤ ਲੈਂਦੇ ਦੀ ਕਲਿਪ ਵੇਖ ਪੁਲਸ ਕਮਿਸ਼ਨਰ ਨੇ ਹੈੱਡ ਕਾਂਸਟੇਬਲ ਨੂੰ ਕੀਤਾ ਸਸਪੈਂਡ
NEXT STORY