ਮੋਗਾ, (ਗੋਪੀ ਰਾਊਕੇ)-ਕੌਂਸਲ ਤੋਂ ਨਿਗਮ ਬਣੇ ਨਗਰ ਨਿਗਮ ਮੋਗਾ ਵੱਲੋਂ ਸ਼ਹਿਰ ਦੇ ਸਰਵਪੱਖੀ ਵਿਕਾਸ ਲਈ ਅਪਨਾਈ ਜਾ ਰਹੀ ਕਥਿਤ ਢਿੱਲੀ ਕਾਰਗੁਜ਼ਾਰੀ ਕਾਰਨ ਆਏ ਦਿਨ ਸ਼ਹਿਰ ਵਾਸੀਆਂ ਦਾ ਨਿਗਮ ਖਿਲਾਫ ਰੋਹ ਵੱਧਦਾ ਜਾ ਰਿਹਾ ਹੈ। ਜਿਸਦੀ ਮਿਸਾਲ ਵਾਰਡ ਨੰਬਰ 14, 15, 16, 18 ਅਤੇ 26 ਅਧੀਨ ਆਉਂਦੇ ਇਲਾਕਿਆਂ ਆਦਿ ਇਲਾਕੇ ਦੀਆਂ ਪਿਛਲੇ ਲੰਬੇ ਸਮੇਂ ਤੋਂ ਟੁੱਟੀਆਂ ਗੱਲੀਆਂ ਤੋਂ ਸਾਫ ਦੇਖਣ ਨੂੰ ਮਿਲਦੀ ਹੈ। ਉਕਤ ਵਾਰਡ ਦੇ ਵਸਨੀਕਾਂ ’ਚ ਜਿਥੇ ਪਿਛਲੇ 25 ਸਾਲਾਂ ਤੋਂ ਖਸਤਾ ਹਾਲਤ ਸਡ਼ਕ ਨਾ ਬਨਣ ਕਾਰਨ ਭਾਰੀ ਰੋਸ ਪਾਇਆ ਜਾ ਰਿਹਾ ਹੈ, ਉੱਥੇ ਵਾਰਡ ਵਾਸੀਆਂ ਵੱਲੋਂ ਨਿਗਮ ਉੱਪਰ ਮਾਡ਼ੀ ਕਾਰਗੁਜ਼ਾਰੀ ਦੇ ਕਥਿਤ ਦੋਸ਼ ਵੀ ਲਾਏ ਜਾ ਰਹੇ ਹਨ। ਵਾਰਡ ਵਾਸੀਆਂ ਦਾ ਕਹਿਣਾ ਹੈ ਕਿ ਜਿਥੇ ਪਿਛਲੇ ਲੰਬੇ ਸਮੇਂ ਤੋਂ ਖਸਤਾ ਹਾਲਤ ਸਡ਼ਕ ਕਾਰਨ ਆਉਣਾ ਜਾਣਾ ਦੁੱਭਰ ਹੋਇਆ ਪਿਆ ਹੈ, ਉੱਥੇ ਮੀਂਹ ਦੇ ਮੌਸਮ ਦੌਰਾਨ ਗਲੀ ’ਚ ਖਡ਼ਨ ਵਾਲਾ ਪਾਣੀ ਲੋਕਾਂ ਲਈ ਦੁਵਿਧਾ ਬਣ ਜਾਂਦਾ ਹੈ। ਇਸ ਤੋਂ ਇਲਾਵਾ ਸਟਰੀਟ ਲਾਈਟਾਂ ਅਤੇ ਸਫਾਈ ਵਿਵਸਥਾ ਦੀ ਹਾਲਤ ਵੀ ਕਥਿਤ ਤੌਰ ’ਤੇ ਤਰਸਯੋਗ ਹੈ। ਵਾਰਡ ਵਾਸੀ ਕ੍ਰਿਸ਼ਨ ਸੈਨੀ ਨੇ ਕਿਹਾ ਕਿ ਉਹ ਪਹਿਲਾ ਵੀ ਕਈ ਵਾਰ ਗਲੀ ਦੀ ਸਮੱਸਿਅਾਂ ਨੂੰ ਲੈ ਕੇ ਕੌਂਸਲਰਾਂ ਦੇ ਧਿਆਨ ’ਚ ਲਿਆ ਚੁੱਕੇ ਹਨ ਪਰ ਅਜੇ ਤੱਕ ਉਨ੍ਹਾਂ ਦੇ ਮੁਹੱਲੇ ਵੱਲ ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਬੇਅੰਤ ਨਗਰ ਨਾਲ ਦੋ ਵਾਰਡ ਲਗਣ ਕਾਰਨ ਦੋ ਕੌਂਸਲਰ ਹੀ ਉਕਤ ਗਲੀ ਨਾਲ ਸਬੰਧ ਰੱਖਦੇ ਹਨ ਪਰ ਫਿਰ ਵੀ ਵਾਰਡ ਨੰਬਰ 14 ਅਧੀਨ ਆਉਂਦੀ ਗਲੀ ਨੰਬਰ 7 ਬੇਅੰਤ ਨਗਰ ਦੀ ਹਾਲਤ ਬਦ ਤੋਂ ਬੱਦਤਰ ਹੋਈ ਪਈ ਹੈ।
ਕੀ ਕਹਿਣਾ ਹੈ ਨਿਗਮ ਕਮਿਸ਼ਨਰ ਦਾ
ਇਸ ਸਬੰਧੀ ਨਗਰ ਨਿਗਮ ਕਮਿਸ਼ਨਰ ਮੈਡਮ ਅਨੀਤਾ ਦਰਸ਼ੀ ਨੇ ਵਫਦ ਨੂੰ ਭਰੋਸਾ ਦਵਾਇਆ ਕਿ ਉਹ ਜਲਦ ਹੀ ਇਸ ਸਬੰਧੀ ਜਾਂਚ ਪਡ਼ਤਾਲ ਕਰਵਾਉਣਗੇ ਅਤੇ ਜਾਣਕਾਰੀ ਹਾਸਲ ਕਰਨਗੇ ਜੇਕਰ ਉਕਤ ਗਲੀ ਹਾਊਸ ਮੀਟਿੰਗ ’ਚ ਵਾਰਡ ਦੇ ਸਬੰਧਤ ਕੌਂਸਲਰ ਵੱਲੋਂ ਪਾਸ ਕਰਵਾਈ ਹੋਈ ਤਾਂ ਜਲਦ ਹੀ ਇਸਦੀ ਮੁਰੰਮਤ ਲਈ ਟੈਂਡਰ ਲਾਏ ਜਾਣਗੇ। ਉਨ੍ਹਾਂ ਕਿਹਾ ਕਿ ਉਹ ਸਮੂਹ ਕੌਂਸਲਰਾਂ ਦੇ ਸਹਿਯੋਗ ਨਾਲ ਸ਼ਹਿਰ ਦੇ ਸਰਵਪੱਖੀ ਵਿਕਾਸ ਲਈ ਹਮੇਸ਼ਾ ਹੀ ਵਚਨਵੱਧ ਹਨ।
ਵਾਰਡ ਵਾਸੀਆਂ ਨੇ ਕਮਿਸ਼ਨਰ ਨੂੰ ਸੌਂਪਿਆ ਮੰਗ-ਪੱਤਰ
ਅੱਜ ਗਲੀ ਨੰਬਰ 7 ਦੇ ਵਾਸੀਆਂ ਵੱਲੋਂ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ ਦੇ ਪੰਜਾਬ ਪ੍ਰਧਾਨ ਕ੍ਰਿਸ਼ਨ ਸੈਨੀ ਦੀ ਅਗਵਾਈ ਹੇਠ ਸਡ਼ਕ ਦੀ ਖਸਤਾ ਹਾਲਤ ਨੂੰ ਸੁਧਾਰਣ ਲਈ ਇਕ ਮੰਗ-ਪੱਤਰ ਨਗਰ ਨਿਗਮ ਕਮਿਸ਼ਨਰ ਮੈਡਮ ਅਨੀਤਾ ਦਰਸ਼ੀ ਨੂੰ ਸੌਂਪਿਆ ਗਿਆ ਅਤੇ ਨਿਗਮ ਦੇ ਧਿਆਨ ’ਚ ਵਾਰਡਾਂ ਦੀਆਂ ਟੁੱਟੀਆਂ ਸਡ਼ਕਾਂ, ਸਟਰੀਟ ਲਾਈਟਾਂ ਅਤੇ ਸਫਾਈ ਵਿਵਸਥਾ ਦਾ ਮਾਮਲਾ ਲਿਆਂਦਾ ਗਿਆ ਹੈ। ਕ੍ਰਿਸ਼ਨ ਸੈਣੀ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਸਮੱਸਿਅਾਂ ਨੂੰ ਨਿਗਮ ਵੱਲੋਂ ਪਹਿਲ ਦੇ ਆਧਾਰ ’ਤੇ ਹੱਲ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਦਾ ਰਾਹ ਅਪਨਾਉਣ ਲਈ ਮਜਬੂਰ ਹੋਣਗੇ। ਇਸ ਮੌਕੇ ਆਰਗੇਨਾਈਜ਼ੇਸ਼ਨ ਦੇ ਲੀਗਲ ਸੈਲ ਅਤੇ ਰਾਹੁਲ ਗਾਂਧੀ ਯੂਵਾ ਸੰਗਠਨ ਦੇ ਲੀਗਲ ਸੈੱਲ ਦੇ ਪ੍ਰਧਾਨ ਐਡਵੋਕੇਟ ਅਜੀਤ ਵਰਮਾ, ਰਾਹੁਲ ਗਾਂਧੀ ਯੂਵਾ ਸੰਗਠਨ ਵਾਰਡ ਨੰਬਰ 26 ਦੇ ਪ੍ਰਧਾਨ ਗੁਰਪ੍ਰੀਤ ਸਿੰਘ, ਸੁਖਵੰਤ ਕੌਰ, ਐਡਵੋਕੇਟ ਤਜਿੰਦਰ ਕੁਮਾਰ ਬਲਾਕ ਪ੍ਰਧਾਨ, ਕਸ਼ਮੀਰ ਸਿੰਘ ਲਾਲਾ, ਰੀਮਾ ਰਾਣੀ, ਸੰਦੀਪ ਸਿੰਘ, ਸੰਨੀ, ਰਾਜੀਵ ਕੁਮਾਰ ਅਰੋਡ਼ਾ, ਇੰਦਰਜੀਤ ਸਿੰਘ, ਰਤਨ ਚੰਦ, ਗੌਰਵ ਕੁਮਾਰ, ਮਨਮੀਤ ਸਿੰਘ, ਦੀਪਕ ਕੁਮਾਰ ਆਦਿ ਹਾਜ਼ਰ ਸਨ।
ਬਿਜਲੀ ਮੁਲਾਜ਼ਮਾਂ ਵੱਲੋਂ ਮੰਗਾਂ ਸਬੰਧੀ ਸਰਕਾਰ ਖਿਲਾਫ਼ ਨਾਅਰੇਬਾਜ਼ੀ
NEXT STORY