ਤਲਵੰਡੀ ਭਾਈ, (ਗੁਲਾਟੀ)-ਅੱਜ ਰੇਲਵੇ ਫਾਟਕ ਨੇਡ਼ੇ ਸ਼ਹਿਰ ਦੀ ਕੈਂਟਰ ਯੂਨੀਅਨ ਦੇ ਵਰਕਰਾਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਰੋਸ ਪ੍ਰਰਦਰਸ਼ਨ ਕਰਦਿਆਂ ਸਰਕਾਰ ਦੀਆਂ ਨੀਤੀਆਂ ਦੀ ਨਿੰਦਾ ਕੀਤੀ ਗਈ। ਯੂਨੀਅਨ ਦੇ ਪ੍ਰਧਾਨ ਗਿਆਨੀ ਰੁਲਦੂ ਸਿੰਘ ਨੇ ਦੱਸਿਆ ਕਿ ਅੱਤ ਦੀ ਮਹਿੰਗਾਈ ’ਚ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਕੈਂਟਰ ਚਾਲਕਾਂ ਨੂੰ ਕੋਈ ਸਹੂਲਤ ਨਹੀਂ ਦਿੱਤੀ ਜਾ ਰਹੀ, ਜਦਕਿ ਕੈਪਟਨ ਨੇ ਆਉਂਦੇ ਸਾਰ ਹੀ ਟੈਕਸਾਂ ਵਿਚ ਭਰਮਾਰ ਕਰ ਕੇ ਕੈਂਟਰ ਚਾਲਕਾਂ ਦੀ ਰੋਜ਼ੀ ਰੋਟੀ ਖੋਹਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਮੰਗ ਕੀਤੀ ਕਿ ਤਲਵੰਡੀ ਭਾਈ ਦੇ ਕੈਂਟਰ ਚਾਲਕਾਂ ਨੂੰ ਕੋਟ ਕਰੋਡ਼ ਕਲਾਂ ਵਾਲੇ ਟੋਲ ਟੈਕਸ ਤੋਂ ਰਾਹਤ ਦਿਵਾਈ ਜਾਵੇ। ਉਨ੍ਹਾਂ ਕਿਹਾ ਕਿ ਦਾਰਾਪੁਰ ਨੇਡ਼ੇ ਬਣੇ ਟੋਲ ਪਲਾਜ਼ੇ ’ਤੇ ਸਪੀਡ ਬਰੇਕਰ ਬਹੁਤ ਉੱਚੇ ਕਰ ਕੇ ਬਣਾਏ ਗਏ ਹਨ, ਜਿਸ ਕਾਰਨ ਇਥੇ ਹਰ ਰੋਜ਼ ਹਾਦਸੇ ਵਾਪਰਦੇ ਰਹਿੰਦੇ ਹਨ, ਪਿਛਲੇ ਦਿਨੀਂ ਵੀ ਇਨ੍ਹਾਂ ਸਪੀਡ ਬਰੇਕਰਾਂ ਕਰ ਕੇ ਦੋ ਕੀਮਤੀ ਜਾਨਾਂ ਗਈਆਂ। ਉਨ੍ਹਾਂ ਕਿਹਾ ਕਿ ਅਸੀਂ ਲੋਕ ਸਰਕਾਰ ਨੂੰ ਟੈਕਸ ਭਰਦੇ ਹਾਂ ਪਰ ਸ਼ਹਿਰ ’ਚ ਮੋਟਰਸਾਈਕਲ ਰੇਹਡ਼ੀਆਂ ਅਤੇ ਹੋਰ ਅਣਅਧਿਕਾਰਤ ਵਾਹਨਾਂ ਦੀ ਗਿਣਤੀ ਖੁੰਬਾਂ ਵਾਂਗ ਵੱਧ ਰਹੀ ਹੈ, ਜੋ ਸਾਡੇ ਕੰਮ ਅਤੇ ਸਰਕਾਰੀ ਖਜ਼ਾਨੇ ਨੂੰ ਰਗਡ਼ਾ ਲਾ ਰਹੇ ਹਨ, ਜਿਨ੍ਹਾਂ ਖਿਲਾਫ ਪ੍ਰਸ਼ਾਸਨਿਕ ਅਧਿਕਾਰੀ ਸਖਤ ਐਕਸ਼ਨ ਲੈਣ। ਇਸ ਰੋਸ ਪ੍ਰਦਰਸ਼ਨ ਵਿਚ ਮੇਜਰ ਸਿੰਘ, ਰੋਸ਼ਨ ਸਿੰਘ, ਜਗਤਾਰ ਸਿੰਘ, ਸੇਵਕ ਸਿੰਘ, ਬਲਵੰਤ ਸਿੰਘ, ਗੁਰਪ੍ਰੀਤ ਸਿੰਘ, ਜਗਸੀਰ ਸਿੰਘ, ਰੇਸ਼ਮ ਸਿੰਘ, ਅਮਰ ਸਿੰਘ, ਕਮਲਜੀਤ ਸਿੰਘ, ਜਸ਼ਨ ਕੁਮਾਰ ਤੇ ਗੁਰਦੀਪ ਸਿੰਘ ਹਾਜ਼ਰ ਸਨ।
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਵੱਲੋਂ ਸਰਕਾਰ ਖਿਲਾਫ ਰੋਸ ਮੁਜ਼ਾਹਰਾ
NEXT STORY