ਲੁਧਿਆਣਾ (ਨਰਿੰਦਰ, ਅਭਿਸ਼ੇਕ) : ਸ਼ਹਿਰ 'ਚ ਸਾਈਕਲ ਪੁਰਜ਼ਿਆਂ ਦੇ ਨਿਰਮਾਤਾਵਾਂ ਨੇ ਸ਼ਨੀਵਾਰ ਨੂੰ ਮਸ਼ਹੂਰ ਸਾਈਕਲ ਕੰਪਨੀ ਐਟਲਸ ਖਿਲਾਫ ਜੰਮ ਕੇ ਪ੍ਰਦਰਸ਼ਨ ਕੀਤਾ ਅਤੇ ਦਫਤਰ ਦੇ ਬਾਹਰ ਕੰਪਨੀ ਦਾ ਪੁਤਲਾ ਫੂਕਿਆ। ਜਾਣਕਾਰੀ ਮੁਤਾਬਕ 'ਯੂਨਾਈਟਿਡ ਸਾਈਕਲ ਪਾਰਟਸ ਐਂਡ ਮੈਨੂਫੈਕਚਰਿੰਗ ਐਸੋਸੀਏਸ਼ਨ' ਦਾ ਦੋਸ਼ ਹੈ ਕਿ ਐਟਲਸ ਕੰਪਨੀ ਸਾਈਕਲ ਪੁਰਜ਼ਿਆਂ ਦੇ ਨਿਰਮਾਤਾਵਾਂ ਦੀ ਅਦਾਇਗੀ ਨਹੀਂ ਕਰ ਰਹੀ ਹੈ। ਪ੍ਰਦਰਸ਼ਨਕਾਰੀਆਂ ਦਾ ਦੋਸ਼ ਸੀ ਕਿ ਕੰਪਨੀ ਵਲੋਂ ਨਿਰਮਾਤਾਵਾਂ ਨੂੰ ਪੈਸਿਆਂ ਦੀ ਅਦਾਇਗੀ ਨਹੀਂ ਕੀਤੀ ਜਾ ਰਹੀ ਅਤੇ ਇਸ ਬਾਰੇ ਉਹ ਕਈ ਵਾਰ ਕੰਪਨੀ ਦੇ ਨੁਮਾਇੰਦਿਆਂ ਨਾਲ ਮੀਟਿੰਗਾਂ ਕਰ ਚੁੱਕੇ ਹਨ ਉਨ੍ਹਾਂ ਦਾ ਕੋਈ ਵੀ ਵਾਅਦਾ ਪੂਰਾ ਨਹੀਂ ਹੋਇਆ। ਉਨ੍ਹਾਂ ਨੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਕੰਪਨੀ ਦੇ ਦਾਅਵਿਆਂ ਕਾਰਨ ਸਾਈਕਲ ਨਿਰਮਾਤਾ ਪਰੇਸ਼ਾਨੀ ਦੇ ਦੌਰ 'ਚੋਂ ਲੰਘ ਰਹੇ ਹਨ ਅਤੇ ਉਨ੍ਹਾਂ ਦੇ ਘਰਾਂ ਦਾ ਖਰਚਾ ਚਲਾਉਣਾ ਮੁਸ਼ਕਲ ਹੋ ਚੁੱਕਾ ਹੈ।
ਅਸਤੀਫਾ ਦੇਣ ਤੋਂ ਬਾਅਦ ਮੀਡੀਆ ਸਾਹਮਣੇ ਆਏ ਫੂਲਕਾ, ਖਹਿਰਾ ਨੂੰ ਵੀ ਦਿੱਤਾ ਜਵਾਬ
NEXT STORY