ਭਵਾਨੀਗੜ੍ਹ (ਕਾਂਸਲ): ਸਥਾਨਕ ਬਲਿਆਲ ਰੋਡ ਉਪਰ ਸਥਿਤ FCI ਦੇ ਗੌਦਾਮਾਂ ’ਚੋਂ 18 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਆਏ ਤੇਜ਼ ਤੂਫ਼ਾਨ ਦੌਰਾਨ ਇਕ ਗਲੀ ’ਚ ਤੇ ਇਕ ਫੈਕਟਰੀ ਦੀ ਇਮਾਰਤ ਉੱਪਰ ਟੁੱਟ ਕੇ ਡਿੱਗੇ ਸਫੈਦੇ ਦੇ ਦਰਖ਼ਤਾਂ ਕਾਰਨ ਰਸਤਾ ਬੰਦ ਹੋ ਜਾਣ ਦੇ ਰੋਸ ਵੱਜੋਂ ਬਲਿਆਲ ਰੋਡ ਨਿਵਾਸੀਆਂ ਤੇ ਦੁਕਾਨਦਾਰਾਂ ਵੱਲੋਂ ਅੱਜ ਐੱਫ.ਸੀ.ਆਈ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕਰਦਿਆਂ FCI ਮੈਨੇਜਮੈਂਟ ਤੇ ਕੇਂਦਰ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।
ਇਹ ਖ਼ਬਰ ਵੀ ਪੜ੍ਹੋ - ਫ਼ਿਰ ਬਦਲੇਗਾ ਪੰਜਾਬ ਦਾ ਮੌਸਮ! ਵਿਭਾਗ ਨੇ ਕੀਤੀ ਭਵਿੱਖਬਾਣੀ
ਇਸ ਮੌਕੇ ਜਾਣਕਾਰੀ ਦਿੰਦਿਆਂ ਇਕੱਠੇ ਹੋਏ ਦੁਕਾਨਦਾਰਾਂ ਤੇ ਬਲਿਆਲ ਰੋਡ ਨਿਵਾਸੀਆਂ ਰਾਜ ਕੁਮਾਰ ਕਾਂਸਲ, ਤਰਸੇਮ ਕਾਂਸਲ, ਮਲਕੀਤ ਸਿੰਘ, ਜੌਗਿੰਦਰ ਸਿੰਘ, ਜਗਤਾਰ ਸਿੰਘ, ਦਵਿੰਦਰ ਰਟੋਲ, ਅਜੈ ਕੁਮਾਰ, ਕਰਮਜੀਤ ਸਿੰਘ, ਲਾਭ ਸਿੰਘ ਠੇਕੇਦਾਰ ਨੇ ਦੱਸਿਆ ਕਿ ਬਲਿਆਲ ਰੋਡ ਸਥਿਤ FCI ਦੇ ਗੋਦਾਮਾਂ ’ਚ ਸਫੈਦੇ ਦੇ ਦਰਖ਼ਤ 70 ਸਾਲ ਪੁਰਾਣੇ ਹਨ ਤੇ ਇਨ੍ਹਾਂ ਦੀ ਉਚਾਈ ਵੀ 70 ਫੁੱਟ ਤੋਂ ਜ਼ਿਆਦਾ ਹੈ ਤੇ ਇਹ ਬਹੁਤ ਜ਼ਿਆਦਾ ਵਜ਼ਨਦਾਰ ਹੋਣ ਕਾਰਨ ਪੂਰੀ ਤਰ੍ਹਾਂ ਝੁੱਕੇ ਪਏ ਹਨ ਤੇ ਤੇਜ਼ ਹਨੇਰੀ ਤੇ ਝੱਖੜ ਕਾਰਨ ਇਹ ਟੁੱਟ ਕੇ ਗਲੀ ’ਚ ਤੇ ਇਮਾਰਤਾਂ ਉੱਪਰ ਡਿੱਗ ਜਾਂਦੇ ਹਨ। ਜਿਸ ਕਾਰਨ ਇਹ ਲੋਕਾਂ ਲਈ ਜਾਨ ਦਾ ਖੌ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਅਸੀ ਪਿਛਲੇ ਕਰੀਬ 10 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਇਨ੍ਹਾਂ ਸਫੈਦੇ ਦੇ ਦਰਖਤਾਂ ਨੂੰ ਕਟਾਉਣ ਸਬੰਧੀ ਵਿਭਾਗ ਨੂੰ ਲਿਖਤੀ ਪੱਤਰ ਦਿੰਦੇ ਆ ਰਹੇ ਹਾਂ ਪਰ ਵਿਭਾਗ ਵੱਲੋਂ ਇਸ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾਂਦਾ ਤੇ ਹਰ ਵਾਰ ਇਹ ਕੰਮ FCI ਦੇ ਜੰਗਲਾਤ ਵਿਭਾਗ ਦਾ ਕਹਿ ਕੇ ਟਾਲ ਦਿੱਤਾ ਜਾਂਦਾ ਹੈ।
ਦੁਕਾਨਦਾਰਾਂ ਨੇ ਦੱਸਿਆ ਕਿ 18 ਅਪ੍ਰੈਲ ਸ਼ੁੱਕਰਵਾਰ ਨੂੰ ਆਏ ਤੇਜ਼ ਤਫ਼ਾਨ ਦੌਰਾਨ ਐਫ਼.ਸੀ.ਆਈ ਦੇ ਗੋਦਾਮਾਂ ’ਚ ਲੱਗੇ ਇਨ੍ਹਾਂ ਸਫੈਦੇ ਦੇ ਦਰਖਤਾਂ ਦੇ ਵੱਡੇ ਵੱਡੇ ਟਾਹਣੇ ਜਦੋਂ ਟੁੱਟ ਕੇ ਉਨ੍ਹਾਂ ਦੀਆਂ ਇਮਾਰਤਾਂ ਤੇ ਗਲੀ ’ਚ ਡਿੱਗਣੇ ਸ਼ੁਰੂ ਹੋਏ ਤਾਂ ਉਨ੍ਹਾਂ ਆਪਣੀਆਂ ਦੁਕਾਨਾਂ ਨੂੰ ਇਸੇ ਤਰ੍ਹਾਂ ਛੱਡ ਕੇ ਇਥੋਂ ਭੱਜ ਕੇ ਆਪਣੀ ਜਾਨ ਬਚਾਈ ਤੇ ਇਨ੍ਹਾਂ ਟਾਹਣਿਆਂ ਕਾਰਨ ਉਨ੍ਹਾਂ ਦੀਆਂ ਦੁਕਾਨਾਂ ਦਾ ਕਾਫ਼ੀ ਨੁਕਸਾਨ ਹੋ ਗਿਆ। ਸਭ ਤੋਂ ਹੈਰਾਨੀ ਜਨਕ ਗੱਲ ਇਹ ਰਹੀ ਕਿ ਚਾਰ ਦਿਨ ਬੀਤ ਜਾਣ ਦੇ ਬਾਵਜੂਦ ਵੀ ਸਬੰਧਤ ਵਿਭਾਗ ਦੇ ਕਿਸੇ ਵੀ ਅਧਿਕਾਰੀ ਨੇ ਨਾ ਹੀ ਦੁਕਾਨਦਾਰਾਂ ਤੇ ਉਨ੍ਹਾਂ ਦੇ ਹੋਏ ਨੁਕਸਾਨ ਸਬੰਧੀ ਕੋਈ ਸਾਰ ਲਈ ਤੇ ਨਾ ਹੀ ਗਲੀ ’ਚ ਟੁੱਟ ਕੇ ਡਿੱਗੇ ਇਨ੍ਹਾਂ ਦਰਖ਼ਤਾਂ ਨੂੰ ਚੁਕਵਾਕੇ ਇਥੇ ਰਸਤਾ ਚਾਲੂ ਕਰਵਾਉਣ ਸਬੰਧੀ ਕੋਈ ਕਾਰਵਾਈ ਅਮਲ ’ਚ ਲਿਆਂਦੀ। ਅੱਜ ਜਦੋਂ ਲੋਕਾਂ ਵੱਲੋਂ ਰੋਸ਼ ਕੀਤਾ ਗਿਆ ਫਿਰ ਹਰਕਤ ’ਚ ਆਏ ਵਿਭਾਗ ਨੇ ਇਥੇ ਰਸਤਾ ਚਾਲੂ ਕਰਵਾਇਆ। ਦੁਕਾਨਦਾਰਾਂ ਨੇ ਮੰਗ ਕੀਤੀ ਕਿ ਇਹ ਦਰਖ਼ਤ ਬਹੁਤ ਪੁਰਾਣੇ ਹੋ ਚੁੱਕੇ ਹਨ ਤੇ ਭਵਿੱਖ ’ਚ ਵੀ ਹਨੇਰੀ ਝੱਖੜ ਦੌਰਾਨ ਜਾਨੀ ਮਾਲੀ ਨੁਕਸਾਨ ਕਰ ਸਕਦੇ ਹਨ। ਇਸ ਲਈ ਇਨ੍ਹਾਂ ਨੂੰ ਤੁਰੰਤ ਕਟਵਾਕੇ ਇਥੇ ਨਵੇ ਹੋਰ ਕਿਸਮ ਦੇ ਦਰਖ਼ਤ ਲਗਾਏ ਜਾਣ। ਕਿਉਂਕਿ ਸਫੈਦੇ ਦੇ ਦਰਖਤ ਸਾਡੇ ਧਰਤੀ ਹੇਠਲੇ ਪਾਣੀ ਦਾ ਵੀ ਬਹੁਤ ਨੁਕਸਾਨ ਕਰਦੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੁਧਿਆਣਾ 'ਚ ਫੈਕਟਰੀ ਵਰਕਰ ਦਾ ਤੇਜ਼ਧਾਰ ਹਥਿਆਰ ਨਾਲ ਕਤਲ
NEXT STORY