ਲੁਧਿਆਣਾ- ਲੁਧਿਆਣਾ ਵਿੱਚ ਸਿਹਤ ਵਿਭਾਗ ਦੀ ਟੀਮ ਵੱਲੋਂ ਬੇਕਰੀਆਂ ਵਿੱਚ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਇਕ ਵੱਡੀ ਬੇਕਰੀ ਵਿੱਚ ਕੇਕ ਬ੍ਰੈੱਡ ਬਣਾਉਣ ਲਈ ਜੋ ਖਾਧ ਸਮੱਗਰੀ ਦੀ ਵਰਤੋਂ ਕੀਤੀ ਜਾਂਦੀ ਹੈ, ਉਸ ਵਿਚ ਅਸੁਰੱਖਿਅਤ ਖਾਧ ਪਦਾਰਥਾਂ ਦੀ ਵਰਤੋਂ ਪਾਈ ਗਈ। ਜਾਣਕਾਰੀ ਅਨੁਸਾਰ ਜਦੋਂ ਸਿਹਤ ਵਿਭਾਗ ਦੀ ਟੀਮ ਨੇ ਛਾਪਾ ਮਾਰਿਆ ਤਾਂ ਉਨ੍ਹਾਂ ਨੂੰ ਕੇਕ ਬ੍ਰੈੱਡ ਲਈ ਵਰਤੇ ਜਾਣ ਵਾਲੇ ਪਦਾਰਥਾਂ ਵਿੱਚ ਕਾਕਰੋਚ ਭਰਪੂਰ ਮਾਤਰਾ ਵਿੱਚ ਮਿਲੇ। ਜਿਸ ਜਗ੍ਹਾ 'ਤੇ ਇਹ ਕੇਕ ਬ੍ਰੈੱਡ ਬਣਾਏ ਜਾਂਦੇ ਹਨ, ਉਹ ਗੰਦਗੀ ਨਾਲ ਭਰੀ ਹੋਈ ਸੀ। ਕਿਤੇ ਵੀ ਸਫ਼ਾਈ ਦਾ ਧਿਆਨ ਨਹੀਂ ਰੱਖਿਆ ਗਿਆ ਸੀ। ਸਮੱਗਰੀ ਨੂੰ ਢੱਕ ਕੇ ਨਹੀਂ ਰੱਖਿਆ ਗਿਆ ਸੀ ਅਤੇ ਇਸ 'ਤੇ ਮੱਖੀਆਂ ਉੱਡ ਰਹੀਆਂ ਸਨ।
ਇਹ ਵੀ ਪੜ੍ਹੋ: ਪੰਜਾਬੀਆਂ ਲਈ ਖ਼ਤਰੇ ਦੀ ਘੰਟੀ! ਵਿਗੜ ਸਕਦੇ ਨੇ ਹਾਲਾਤ, ਕੰਟਰੋਲ ਰੂਮ ਹੋ ਗਏ ਸਥਾਪਿਤ

ਇਸ ਦੌਰਾਨ ਜਦੋਂ ਕੇਕ ਅਤੇ ਬਰੈੱਡ ਬਣਾਉਣ ਵਾਲੇ ਲੋਕਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਸਾਨੂੰ ਦੱਸਿਆ ਕਿ ਜਦੋਂ ਇਸ ਦੀ ਵਰਤੋਂ ਕੀਤੀ ਜਾਂਦੀ ਹੈ, ਤਾਂ ਇਸ ਨੂੰ ਛਾਨਣੀ ਰਾਹੀਂ ਫਿਲਟਰ ਕੀਤਾ ਜਾਂਦਾ ਹੈ। ਕਾਕਰੋਚ ਅਤੇ ਹੋਰ ਚੀਜ਼ਾਂ ਫਿਲਟਰ ਕਰਕੇ ਹਟਾ ਦਿੱਤੀਆਂ ਜਾਂਦੀਆਂ ਹਨ, ਜੋਕਿ ਲੋਕਾਂ ਦੀ ਸਿਹਤ ਲਈ ਸਿੱਧਾ ਖ਼ਤਰਾ ਹੈ। ਬੇਕਰੀ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸਿਹਤ ਵਿਭਾਗ ਅਗਲੇਰੀ ਕਾਰਵਾਈ ਵਿੱਚ ਰੁਝਿਆ ਹੋਇਆ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਕਲੱਬ 'ਚ ਚੱਲੀਆਂ ਤਾੜ-ਤਾੜ ਗੋਲ਼ੀਆਂ, ਪਈਆਂ ਭਾਜੜਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬੀਆਂ ਲਈ ਖ਼ਤਰੇ ਦੀ ਘੰਟੀ! ਵਿਗੜ ਸਕਦੇ ਨੇ ਹਾਲਾਤ, ਕੰਟਰੋਲ ਰੂਮ ਹੋ ਗਏ ਸਥਾਪਿਤ
NEXT STORY