ਨਵੀਂ ਦਿੱਲੀ (ਇੰਟ.) - ਕੇਂਦਰੀ ਵਿੱਤ ਮੰਤਰਾਲਾ ਨੇ ਸਰਕਾਰੀ ਬੈਂਕਾਂ ਨੂੰ ਗਾਹਕਾਂ ਦੁਆਰਾ ਕਰਜ਼ਾ ਭੁਗਤਾਨ ਤੋਂ ਬਾਅਦ ਜਾਇਦਾਦ ਦੇ ਦਸਤਾਵੇਜ਼ ਉਨ੍ਹਾਂ ਨੂੰ ਸੌਂਪਣ ’ਚ ਤੇਜ਼ੀ ਲਿਆਉਣ ਲਈ ਕਿਹਾ ਹੈ। ਮੰਤਰਾਲਾ ਨੇ ਕਿਹਾ ਹੈ ਕਿ ਪੂਰੀ ਤਰ੍ਹਾਂ ਕਰਜ਼ੇ ਦੇ ਭੁਗਤਾਨ ਦੇ ਬਾਵਜੂਦ ਜਾਇਦਾਦ ਦੇ ਦਸਤਾਵੇਜ਼ ਸੌਂਪਣ ’ਚ ਤੇਜ਼ੀ ਲਿਆਉਣ ਦੀ ਦਿਸ਼ਾ ’ਚ ਕੀਤਾ ਕੰਮ ਅਸੰਤੋਸ਼ਜਨਕ ਹੈ। ਇਕ ਸੀਨੀਅਰ ਅਧਿਕਾਰੀ ਨੇ ਨਾਂ ਜਨਤਕ ਨਾ ਕਰਨ ਦੀ ਸ਼ਰਤ ’ਤੇ ਇਹ ਜਾਣਕਾਰੀ ਦਿੱਤੀ। ਇਸ ਤਰ੍ਹਾਂ ਦੇ ਮਾਮਲਿਆਂ ਦਾ ਬੈਕਲਾਗ ਅਗਸਤ 2024 ਦੇ 29,500 ਦੀ ਤੁਲਨਾ ’ਚ ਘੱਟ ਕੇ ਫਰਵਰੀ 2025 ’ਚ 20,800 ’ਤੇ ਪੁੱਜਾ ਹੈ।
ਇਹ ਵੀ ਪੜ੍ਹੋ : ਹਰ OTP ਲਈ ਕਰਨਾ ਪਵੇਗਾ ਭੁਗਤਾਨ ! ਇਸ ਨਵੇਂ ਨਿਯਮ ਨਾਲ ਪ੍ਰਭਾਵਿਤ ਹੋਵੇਗਾ ਆਮ ਆਦਮੀ
ਭਾਰਤੀ ਸਟੇਟ ਬੈਂਕ ਦੇ ਕਰੀਬ 18 ਹਜ਼ਾਰ ਮਾਮਲੇ ਪੈਂਡਿੰਗ
ਇਕ ਰਿਪੋਰਟ ’ਚ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦੀ ਦੇਰੀ ਨਾਲ ਗਾਹਕਾਂ ਦਾ ਭਰੋਸਾ ਟੁੱਟਦਾ ਹੈ। ਅਜਿਹੇ ’ਚ ਵਿੱਤ ਮੰਤਰਾਲਾ ਨੇ ਸਰਕਾਰੀ ਬੈਂਕਾਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਹੈ ਕਿ ਸਖਤ ਸਮਾਂ ਹੱਦ ਤੈਅ ਕਰਨ ਦੇ ਨਾਲ ਜਵਾਬਦੇਹੀ ਤੈਅ ਕੀਤੀ ਜਾਵੇ, ਜਿਸ ਨਾਲ ਗਿਰਵੀ ਰੱਖੀ ਜਾਇਦਾਦ ਦੇ ਕਾਗਜ਼ਾਤ ਤੇਜ਼ੀ ਨਾਲ ਜਾਰੀ ਕੀਤੇ ਜਾ ਸਕਣ। ਮੰਤਰਾਲਾ ਨੇ ਕਿਹਾ ਹੈ ਕਿ ਇਸ ਤਰ੍ਹਾਂ ਦੀ ਖੁੰਝ ਨਾਲ ਸਰਕਾਰੀ ਬੈਂਕ ਦਾ ਜਨਤਾ ’ਚ ਅਕਸ ਖਰਾਬ ਹੁੰਦਾ ਹੈ। ਸੂਤਰ ਨੇ ਅੱਗੇ ਕਿਹਾ ਕਿ ਭਾਰਤੀ ਸਟੇਟ ਬੈਂਕ ਦੇ ਸਭ ਤੋਂ ਜ਼ਿਆਦਾ 18,000 ਮਾਮਲੇ ਪੈਂਡਿੰਗ ਹਨ, ਜਦੋਂਕਿ ਬੈਂਕ ਆਫ ਬੜੌਦਾ ਦੇ ਕਰੀਬ 1,000 ਮਾਮਲੇ ਹਨ ।
ਇਹ ਵੀ ਪੜ੍ਹੋ : ਸਿਰਫ਼ 1 ਲੱਖ ਜਮ੍ਹਾਂ ਕਰਕੇ ਹਾਸਲ ਕਰੋ 14,888 ਦਾ ਫਿਕਸਡ ਰਿਟਰਨ, ਸਕੀਮ ਦੇ ਵੇਰਵੇ ਜਾਣੋ
ਕੀ ਕਹਿੰਦੀਆਂ ਹਨ ਆਰ. ਬੀ. ਆਈ. ਦੀਆਂ ਗਾਈਡਲਾਈਨਜ਼
ਸਤੰਬਰ 2023 ’ਚ ਭਾਰਤੀ ਰਿਜ਼ਰਵ ਬੈਂਕ ਨੇ ਕਿਹਾ ਸੀ ਕਿ ਰੈਗੂਲੇਟਿਡ ਸੰਸਥਾਵਾਂ (ਆਰ. ਈ.) ਨੂੰ ਕਰਜ਼ੇ ਦੇ ਸਾਰੇ ਭੁਗਤਾਨ ਅਤੇ ਨਿਪਟਾਰੇ ਦੇ 30 ਦਿਨਾਂ ਦੇ ਅੰਦਰ ਮੂਲ ਚੱਲ ਅਤੇ ਅਚੱਲ ਜਾਇਦਾਦ ਦੇ ਦਸਤਾਵੇਜ਼ਾਂ ਨੂੰ ਜਾਰੀ ਕਰਨਾ ਚਾਹੀਦਾ ਹੈ ਅਤੇ ਰਜਿਸਟਰੀ ’ਚ ਰਜਿਸਟਰਡ ਚਾਰਜਿਜ਼ ਨੂੰ ਹਟਾਉਣਾ ਚਾਹੀਦਾ ਹੈ। ਜੇਕਰ ਆਰ. ਈ. ਵੱਲੋਂ 30 ਦਿਨਾਂ ਤੋਂ ਜ਼ਿਆਦਾ ਦੇਰ ਦੀ ਜਾਂਦੀ ਹੈ ਤਾਂ ਉਨ੍ਹਾਂ ਨੂੰ ਉਧਾਰ ਲੈਣ ਵਾਲਿਆਂ ਨੂੰ ਰੋਜ਼ਾਨਾ ਦੇ ਹਿਸਾਬ ਨਾਲ 5,000 ਰੁਪਏ ਜੁਰਮਾਨਾ ਦੇਣਾ ਹੋਵੇਗਾ।
ਇਹ ਵੀ ਪੜ੍ਹੋ : ਵੱਡੀ ਖ਼ਬਰ! ਹੁਣ ਭਾਰੀ ਟ੍ਰੈਫਿਕ ਚਲਾਨ ਦਾ ਅੱਧਾ ਹਿੱਸਾ ਹੋ ਜਾਵੇਗਾ ਮੁਆਫ਼ , ਜਾਣੋ ਕਿਵੇਂ ਮਿਲੇਗੀ ਰਾਹਤ
ਇਹ ਵੀ ਪੜ੍ਹੋ : RBI ਦਾ ਵੱਡਾ ਫ਼ੈਸਲਾ : ਦੋ ਬੈਂਕਾਂ ਦੇ ਰਲੇਵੇਂ ਨੂੰ ਦਿੱਤੀ ਮਨਜ਼ੂਰੀ, ਜਾਣੋ ਖ਼ਾਤਾਧਾਰਕਾਂ 'ਤੇ ਕੀ ਪਵੇਗਾ ਪ੍ਰਭਾਵ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਸਤੇ ਹੋ ਸਕਦੇ ਹਨ Loan-EMI, ਅੱਜ ਤੋਂ ਸ਼ੁਰੂ ਹੋਈ RBI ਦੀ MPC ਮੀਟਿੰਗ
NEXT STORY