ਮੰਡੀ ਗੋਬਿੰਦਗੜ੍ਹ (ਮਗੋ) — ਜਿਥੇ ਸਾਰਾ ਦੇਸ਼ 26 ਜਨਵਰੀ ਦੇ ਦਿਨ ਭਾਰਤ ਦੇ 69ਵੇਂ ਗਣਤੰਤਰ ਦਿਵਸ ਸਬੰਧੀ ਸਮਾਗਮਾਂ 'ਚ ਵਿਅਸਤ ਸੀ, ਉਥੇ ਹੀ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੇ ਅਧਿਕਾਰੀਆਂ ਨੂੰ ਵਾਰ-ਵਾਰ ਸ਼ਿਕਾਇਤਾਂ ਦੇਣ ਤੋਂ ਬਾਅਦ ਵੀ ਸ਼ਹਿਰ 'ਚ ਹੋ ਰਹੇ ਗੈਰ ਕਾਨੂੰਨੀ ਨਿਰਮਾਣ ਤੇ ਗੈਰ ਕਾਨੂੰਨੀ ਕਬਜ਼ਿਆਂ ਤੋਂ ਪਰੇਸ਼ਾਨ ਮੁਹਲਾ ਸੁਧਾਰ ਕਮੇਟੀ ਸੰਗਤਪੁਰਾ ਦੇ ਬਾਬਾ ਰਣਧੀਰ ਸਿੰਘ ਪੱਪੀ, ਹਰਵਿੰਦਰ ਸਿੰਘ ਇਕਬਾਲ ਨਗਰ, ਸੁਭਾਸ਼ ਵਰਮਾ ਜ਼ਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪ੍ਰਵਾਸੀ ਵਿੰਗ ਫਤਿਹਗੜ੍ਹ ਸਾਹਿਬ ਤੇ ਪ੍ਰਧਾਨ ਛੱਠ ਪੂਜਾ ਸੇਵਾ ਸਮਿਤੀ ਸਮੇਤ ਕੁਝ ਲੋਕਾਂ ਨੇ ਨਗਰ ਕੌਂਸਲ ਦੇ ਸਾਹਮਣੇ ਧਰਨਾ ਲਗਾਇਆ।
ਮੁਹਲਾ ਸੁਧਾਰ ਕਮੇਟੀ ਸੰਗਤਪੁਰਾ ਦੇ ਬਾਬਾ ਰਣਧੀਰ ਸਿੰਘ ਪੱਪੀ, ਹਰਵਿੰਦਰ ਸਿੰਘ ਇਕਬਾਲ ਨਗਰ, ਸੁਭਾਸ਼ ਵਰਮਾ ਜ਼ਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪ੍ਰਵਾਸੀ ਵਿੰਗ ਫਤਿਹਗੜ੍ਹ ਸਾਹਿਬ ਤੇ ਪ੍ਰਧਾਨ ਛੱਠ ਪੂਜਾ ਸੇਵਾ ਸਮਿਤੀ ਨੇ ਦੱਸਿਆ ਕਿ ਸ਼ਹਿਰ 'ਚ ਹੋਣ ਵਾਲੇ ਸਾਰੇ ਨਿਰਮਾਣ ਕਾਰਜਾ ਲਈ ਨਿਰਮਾਣਕਰਤਾ ਨੂੰ ਨਗਰ ਕੌਂਸਲ ਤੋਂ ਨਕਸ਼ਾ ਪਾਸ ਕਰਵਾਉਣਾ ਹੁੰਦਾ ਹੈ, ਜਿਸ ਤੋਂ ਬਾਅਦ ਹੀ ਨਿਰਮਾਣ ਕਰਵਾਇਆ ਜਾ ਸਕਦਾ ਹੈ ਪਰ ਨਗਰ ਕੌਂਸਲ ਨੇ ਬਿਲਡਿੰਗ ਬ੍ਰਾਂਚ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਮਿਲੀ ਭੁਗਤ ਨਾਲ ਜ਼ਿਆਦਾਤਰ ਇਮਾਰਤਾਂ ਦਾ ਨਿਰਮਾਣ ਨਕਸ਼ੇ ਦੇ ਬਿਨ੍ਹਾਂ ਹੁੰਦਾ ਹੈ। ਨਗਰ ਕੌਂਸਲ ਦੇ ਅਧਿਕਾਰੀਆਂ ਦੇ ਵਿਰੁਧ ਉਨ੍ਹਾਂ ਨੂੰ ਗਣਤੰਤਰ ਦਿਵਸ 'ਤੇ ਧਰਨਾ ਲਗਾਉਣ ਲਈ ਮਜ਼ਬੂਰ ਹੋਣਾ ਪਿਆ।
ਉਥੇ ਨਗਰ ਕੌਂਸਲ ਦੇ ਸਾਹਮਣੇ ਲੱਗੇ ਇਸ ਧਰਨੇ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਦੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਤੇ ਸਹਾਇਕ ਥਾਣੇਦਾਰ ਧਰਮਪਾਲ ਸਿੰਘ ਆਪਣੀ ਟੀਮ ਦੇ ਨਾਲ ਮੌਕੇ 'ਤੇ ਪਹੁੰਚੇ। ਜਿਥੇ ਨਗਰ ਪੁਲਸ ਅਧਿਕਾਰੀਆਂ ਨੇ ਪਹਿਲਾਂ ਧਰਨੇ 'ਤੇ ਬੈਠੇ ਲੋਕਾਂ ਦੀਆਂ ਗੱਲਾਂ ਨੂੰ ਪੂਰੇ ਧਿਆਨ ਨਾਲ ਸੁਣਿਆ ਤੇ ਫਿਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਨਾਲ ਇਸ ਸੰਬੰਧੀ ਗੱਲ ਕੀਤੀ ਗਈ। ਕਾਰਜਕਾਰੀ ਅਧਿਕਾਰੀ ਕੇ. ਐੱਸ. ਬਰਾੜ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਸ ਮਾਮਲੇ ਦਾ ਹੱਲ ਕਰਨ ਦੇ ਲਈ ਧਰਨੇ 'ਤੇ ਬੈਠੇ ਧਰਨਾਕਾਰੀਆਂ ਨਾਲ ਗੱਲ ਕਰਨ ਦੇ ਲਈ ਅਧਿਕਾਰੀਆਂ ਦੀ ਡਿਊਟੀਆਂ ਲਗਾਈਆਂ।
ਕਤਲ ਦੇ ਦੋਸ਼ੀ ਨੂੰ ਅਦਾਲਤ ਦੇ ਦਿੱਤਾ 2 ਦਿਨ ਦਾ ਪੁਲਸ ਰਿਮਾਂਡ
NEXT STORY