ਜਲੰਧਰ (ਸੋਨੂੰ) : ਸ਼ਹਿਰ ਦੇ ਨਕੋਦਰ ਚੌਕ ਨਾਲ ਲੱਗਦੇ ਧੋਬੀ ਘਾਟ ਅੰਦਰ ਹੋਏ ਰਿੰਪਲ ਕਤਲਕਾਂਡ 'ਚ ਮੰਗਲਵਾਰ ਨੂੰ ਉਸ ਸਮੇਂ ਨਵਾਂ ਮੋੜ ਆ ਗਿਆ, ਜਦੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਥਾਣਾ ਨੰਬਰ-4 ਅੱਗੇ ਧਰਨਾ ਲਾ ਦਿੱਤਾ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਪੁਲਸ ਨੇ ਇਸ ਕੇਸ 'ਚ ਨਾਮਜ਼ਦ ਤਿੰਨ ਦੋÎਸ਼ੀਆਂ ਅਮਰਵੀਰ ਢਿੱਲੋਂ, ਅਮਿਤ ਗੋਲਡੀ ਅਤੇ ਬਬਲੂ ਨੂੰ ਬਿਨਾਂ ਕਿਸੇ ਗੱਲ ਤੋਂ ਰਿਹਾਅ ਕਰ ਦਿੱਤਾ ਹੈ। ਫਿਲਹਾਲ ਇਸ ਮਾਮਲੇ 'ਚ ਅਜੇ ਤੱਕ ਪੁਲਸ ਦਾ ਕੋਈ ਬਿਆਨ ਨਹੀਂ ਆਇਆ ਹੈ ਕਿ ਇਸ ਮਾਮਲੇ ਦੇ ਦੋਸ਼ੀ ਰਿਹਾਅ ਕੀਤੇ ਗਏ ਹਨ ਜਾਂ ਨਹੀਂ ਪਰ ਇਸ ਸਮੇਂ ਵੀ ਮ੍ਰਿਤਕ ਦੇ ਪਰਿਵਾਰਕ ਮੈਂਬਰ ਥਾਣੇ ਬਾਹਰ ਧਰਨਾ ਲਾ ਕੇ ਪੁਲਸ ਦੇ ਖਿਲਾਫ ਨਾਅਰੇਬਾਜ਼ੀ ਕਰ ਰਹੇ ਹਨ।
ਅਕਾਲੀ ਆਗੂ ਪਰਗਟ ਸਿੰਘ ਢਿੱਲੋਂ ਕਾਂਗਰਸ 'ਚ ਸ਼ਾਮਲ
NEXT STORY