ਪਟਿਆਲਾ, (ਜੋਸਨ)- ਅੱਜ ਆਮ ਆਦਮੀ ਪਾਰਟੀ (ਆਪ) ਐੱਸ. ਸੀ. ਵਿੰਗ ਜ਼ਿਲਾ ਪਟਿਆਲਾ ਵੱਲੋਂ ਗੁਰਦੇਵ ਸਿੰਘ ਦੇਵ ਮਾਨ ਅਬਜ਼ਰਵਰ ਐੱਸ. ਸੀ. ਵਿੰਗ ਪੰਜਾਬ, ਜ਼ਿਲਾ ਪ੍ਰਧਾਨ ਚੇਤਨ ਸਿੰਘ ਜੌੜੇਮਾਜਰਾ ਅਤੇ ਅਸ਼ੋਕ ਸਿਰਸਵਾਲ ਜ਼ਿਲਾ ਪ੍ਰਧਾਨ ਐੱਸ. ਸੀ. ਵਿੰਗ ਪਟਿਆਲਾ ਦੀ ਅਗਵਾਈ ਵਿਚ ਪੰਜਾਬ ਵਿਚ ਲੱਖਾਂ ਲਾਭਪਾਤਰੀਆਂ ਦੇ ਕੱਟੇ ਗਏ ਨੀਲੇ ਰਾਸ਼ਨ ਕਾਰਡ ਅਤੇ ਚੱਲ ਰਹੀ ਕੋਰੋਨਾ ਮਹਾਮਾਰੀ ਦੌਰਾਨ ਕੀਤੀ ਗਈ ਰਾਸ਼ਨ ਦੀ ਕਾਣੀ ਵੰਡ ਦੇ ਰੋਸ ਵਿਚ ਡਿਪਟੀ ਕਮਿਸ਼ਨਰ ਪਟਿਆਲਾ ਦੇ ਦਫਤਰ ਸਾਹਮਣੇ ਧਰਨਾ ਦੇ ਕੇ ਮੁੱਖ ਮੰਤਰੀ ਦੇ ਨਾਂ ਮੰਗ-ਪੱਤਰ ਦਿੱਤਾ ਗਿਆ।
ਦੇਵ ਮਾਨ ਨੇ ਕਿਹਾ ਕਿ ਪੰਜਾਬ ਵਿਚ ਸੱਤਾਧਾਰੀ ਕਾਂਗਰਸੀ ਲੀਡਰਾਂ ਵੱਲੋਂ ਲਾਲ ਕਾਰਡ ਬਣਾਉਣ ਵਿਚ ਪੱਖਪਾਤ, ਨੀਲੇ ਕਾਰਡ ਕੱਟੇ ਜਾਣ ਅਤੇ ਰਾਸ਼ਣ ਵੰਡ ਪ੍ਰਕ੍ਰਿਆ ਵਿਚ ਕਾਣੀ ਵੰਡ ਦੀ ਜਾਂਚ ਕਰਵਾਉਣ ਲਈ ਪਾਰਟੀ ਦੇ ਐੱਸ. ਸੀ. ਵਿੰਗ ਵੱਲੋਂ ਧਰਨਾ ਦੇ ਕੇ ਮੰਗ-ਪੱਤਰ ਦਿੱਤਾ ਗਿਆ ਹੈ, ਜਿਸ ਵਿਚ ਮੁੱਖ ਮੰਤਰੀ ਪੰਜਾਬ ਨੂੰ ਕਿਹਾ ਗਿਆ ਕਿ ਜਿੱਥੇ ਅੱਜ ਸਾਰੀ ਦੁਨੀਆ ਦੀਆਂ ਸਰਕਾਰਾਂ ਕੋਰੋਨਾ ਮਹਾਮਾਰੀ ਕਾਰਣ ਸਾਰੇ ਕਾਰੋਬਾਰ ਵਿਚ ਖੜੋਤ ਆਉਣ ਕਰ ਕੇ ਆਪਣੇ ਨਾਗਰਿਕਾਂ ਨੂੰ ਵੱਖ-ਵੱਖ ਰਿਆਇਤਾਂ ਜ਼ਰੀਏ ਉਨ੍ਹਾਂ ਦੀ ਬਾਂਹ ਫੜ ਕੇ ਉਨ੍ਹਾਂ ਦੀ ਮਦਦ ਕਰਨ ਵਿਚ ਯਤਨਸ਼ੀਲ ਹਨ, ਉੱਥੇ ਹੀ ਤੁਹਾਡੀ ਰਹਿਨੁਮਾਈ ਹੇਠ ਤੁਹਾਡੀ ਪਾਰਟੀ ਦੇ ਨੁਮਾਇੰਦੇ ਅਤੇ ਆਗੂ ਨਾਗਰਿਕਾਂ ਦੀ ਕੋਈ ਮਦਦ ਕਰਨ ਦੀ ਬਜਾਏ, ਉਨ੍ਹਾਂ ਦੇ ਹੱਕ ਮਾਰ ਰਹੇ ਹਨ। ਜ਼ਿਲਾ ਪ੍ਰਧਾਨ ਚੇਤਨ ਸਿੰਘ ਜੌੜੇਮਾਜਰਾ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਦਾਅਵਿਆਂ ਅਨੁਸਾਰ 70725 ਮੀਟੀਰਕ ਟਨ ਅਨਾਜ ਅਤੇ 10 ਹਜ਼ਾਰ ਮੀਟੀਰਰਿਕ ਦਾਲਾਂ ਪੰਜਾਬ ਲਈ ਭੇਜੀਆਂ ਸਨ ਪਰ ਇਹ ਰਾਸ਼ਨ ਲੋਕਾਂ ਨੂੰ ਵੰਡਿਆ ਹੀ ਨਹੀਂ ਗਿਆ।
ਜ਼ਿਲਾ ਪ੍ਰਧਾਨ ਐੱਸ. ਸੀ. ਵਿੰਗ ਅਸ਼ੋਕ ਸਿਰਸਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ (ਪੀ. ਐੱਮ. ਜੀ. ਕੇ. ਏ. ਵਾਈ.) ਸਕੀਮ ਵਿਚ ਕੀਤੇ ਗਏ ਵਾਧੇ ਤਹਿਤ ਸੂਬੇ ਵਿਚ ਆਉਣ ਵਾਲੇ ਰਾਸ਼ਨ ਦੀ ਸਖ਼ਤੀ ਨਾਲ ਨਿਗਰਾਨੀ ਕੀਤੀ ਜਾਵੇ। ਰਾਹਤ ਦੀ ਵੰਡ ਮੈਰਿਟ ਦੇ ਆਧਾਰ ’ਤੇ ਬਿਨਾਂ ਕਿਸੇ ਸਿਆਸੀਕਰਨ ਦੇ ਅਤੇ ਬਿਨਾਂ ਕਿਸੇ ਪੱਖਪਾਤ ਤੋਂ ਹੋਣੀ ਚਾਹੀਦੀ ਹੈ।
ਇਸ ਮੌਕੇ ਸੂਬੇਦਾਰ ਸੁਰਜਨ ਸਿੰਘ ਕਾਰਪੋਰੇਸ਼ਨ ਪ੍ਰਧਾਨ ਐੱਸ. ਸੀ. ਵਿੰਗ, ਪਾਰਟੀ ਆਗੂ ਮੇਜਰ ਆਰ. ਪੀ. ਐੱਸ. ਮਲਹੋਤਰਾ ਪ੍ਰਧਾਨ ਐਕਸ ਸਰਵਿਸਮੈਨ ਪੰਜਾਬ, ਮੇਘ ਚੰਦ ਸ਼ੇਰਮਾਜਰਾ ਮੀਤ ਪ੍ਰਧਾਨ ਮਾਲਵਾ ਜ਼ੋਨ-3, ਇੰਦਰਜੀਤ ਸੰਧੂ ਹਲਕਾ ਇੰਚਾਰਜ ਸਨੌਰ, ਕੁੰਦਨ ਗੋਗੀਆ ਹਲਕਾ ਇੰਚਾਰਜ ਬਿਜਲੀ ਅੰਦੋਲਨ ਪਟਿਆਲਾ ਸ਼ਹਿਰ, ਪ੍ਰੀਤੀ ਮਲਹੋਤਰਾ ਹਲਕਾ ਇੰਚਾਰਜ ਬਿਜਲੀ ਅੰਦੋਲਨ ਪਟਿਆਲਾ ਦਿਹਾਤੀ, ਸੰਜੀਵ ਗੁਪਤਾ, ਪ੍ਰਧਾਨ ਟਰੇਡ ਵਿੰਗ, ਮਹਿੰਦਰ ਸਿੰਘ ਸੰਧੂ ਜਰਨਲ ਸਕੱਤਰ ਐੱਸ. ਸੀ. ਵਿੰਗ ਜ਼ਿਲਾ ਪਟਿਆਲਾ, ਬਲਦੇਵ ਸਿੰਘ ਦੇਵੀਗੜ੍ਹ ਸਹਿ ਪ੍ਰਧਾਨ ਸਨੌਰ , ਸੰਦੀਪ ਬੰਧੂ ਮੀਡੀਆ ਇੰਚਾਰਜ, ਐੱਮ. ਐੱਸ. ਗਿੱਲ ਬਲਾਕ ਪ੍ਰਧਾਨ ਪਟਿਆਲਾ, ਬਲਵਿੰਦਰ ਨਾਭਾ ਪ੍ਰਧਾਨ ਐੱਸ. ਸੀ. ਵਿੰਗ ਨਾਭਾ ਸ਼ਹਿਰੀ ਅਤੇ ਭੁਪਿੰਦਰ ਕੱਲਰਮਾਜਰੀ ਪ੍ਰਧਾਨ ਐੱਸ. ਸੀ. ਵਿੰਗ ਬਲਾਕ ਭਾਦਸੋ ਦਿਹਾਤੀ ਆਦਿ ਹਾਜ਼ਰ ਸਨ।
ਕੈਬਨਿਟ ਮੰਤਰੀ ਵੱਲੋਂ ਮਾਰਕਫੈੱਡ ਦਾ ਅਤਿ-ਆਧੁਨਿਕ ਕੈਟਲਫੀਡ ਪਲਾਂਟ ਲੋਕ ਅਰਪਿਤ
NEXT STORY