ਜਲੰਧਰ (ਵੈੱਬ ਡੈਸਕ)- ਕੁਰਾਲੀ ਵਿੱਚ ਜਲੰਧਰ ਰੋਡਵੇਜ਼ ਦੇ ਡਰਾਈਵਰ ਜਗਜੀਤ ਸਿੰਘ ਦੇ ਕੀਤੇ ਗਏ ਕਤਲ ਦੇ ਮਾਮਲੇ ਵਿੱਚ ਸਰਕਾਰ ਨੇ ਉਸ ਦੀ ਪਤਨੀ ਲਈ ਨੌਕਰੀ ਅਤੇ 50 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਹੈ। ਇਹ ਐਲਾਨ ਬੀਤੀ ਦੇਰ ਰਾਤ ਕੀਤਾ ਗਿਆ। ਇਸ ਤੋਂ ਪਹਿਲਾਂ ਵੀਰਵਾਰ ਨੂੰ ਡਰਾਈਵਰ-ਕੰਡਕਟਰ ਯੂਨੀਅਨ ਨੇ ਜਗਜੀਤ ਸਿੰਘ ਦੀ ਲਾਸ਼ ਨੂੰ ਜਲੰਧਰ ਰੋਡਵੇਜ਼ ਡਿਪੂ-1 ਵਿਖੇ ਰੱਖ ਕੇ ਪੂਰਾ ਦਿਨ ਵਿਰੋਧ ਪ੍ਰਦਰਸ਼ਨ ਕੀਤਾ ਸੀ।
ਇਸ ਦੌਰਾਨ ਡਰਾਈਵਰ ਜਗਜੀਤ ਦਾ ਭਰਾ ਬਲਵਿੰਦਰ ਵੀ ਮੌਜੂਦ ਸੀ। ਉਹ ਆਪਣੇ ਭਰਾ ਨਾਲ ਬਿਤਾਏ ਪਲਾਂ ਨੂੰ ਯਾਦ ਕਰਦੇ ਹੋਏ ਜਗਜੀਤ ਦੇ ਕਿੱਸੇ ਸੁਣਾਉਂਦੇ ਹੋਏ ਫੁੱਟ-ਫੁੱਟ ਕੇ ਰੋ ਪਿਆ। ਉਸ ਨੇ ਕਿਹਾ ਕਿ ਜਗਜੀਤ ਕਹਿੰਦਾ ਹੁੰਦਾ ਸੀ ਕਿ ਉਹ ਕਦੇ ਵੱਖ ਨਹੀਂ ਹੋਣਗੇ ਪਰ ਅੱਜ ਉਹ ਸਾਨੂੰ ਬਹੁਤ ਡੂੰਘੀ ਸੱਟ ਦੇ ਕੇ ਚਲਾ ਗਿਆ ਹੈ।
ਇਹ ਵੀ ਪੜ੍ਹੋ: Punjab: ਰਜਿਸਟਰੀਆਂ ਬਣਵਾਉਣ ਵਾਲੇ ਦੇਣ ਧਿਆਨ! ਕੀਤੇ ਗਏ ਅਹਿਮ ਬਦਲਾਅ

ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਵੱਲੋਂ ਭਰੋਸਾ ਮਿਲਣ ਤੋਂ ਬਾਅਦ ਲਾਸ਼ ਨੂੰ ਅੱਜ ਸਵੇਰੇ ਅੰਮ੍ਰਿਤਸਰ ਦੇ ਰਈਆਂ ਲਿਜਾਇਆ ਗਿਆ। ਜਗਜੀਤ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਟਾਂਗਰੀ ਵਿੱਚ ਕੀਤਾ ਜਾਵੇਗਾ। ਯੂਨੀਅਨ ਦੇ ਡਿਪੂ 1 ਦੇ ਮੁਖੀ ਵਿਕਰਮਜੀਤ ਨੇ ਕਿਹਾ ਕਿ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਮੰਨ ਲਈਆਂ ਹਨ ਇਸ ਲਈ ਉਹ ਅੱਜ ਤੋਂ ਬੱਸਾਂ ਚਲਾ ਰਹੇ ਹਨ।
ਇਹ ਵੀ ਪੜ੍ਹੋ: World Cup ਜਿੱਤਣ ਵਾਲੀਆਂ ਪੰਜਾਬ ਦੀਆਂ ਧੀਆਂ ਦਾ ਜ਼ਬਰਦਸਤ ਸਵਾਗਤ, ਏਅਰਪੋਰਟ 'ਤੇ ਪਹੁੰਚੇ ਮੰਤਰੀ ਚੀਮਾ
ਭਰਾ ਬਲਵਿੰਦਰ ਬੋਲਿਆ-ਜਗਜੀਤ ਤਾਂ ਕਦੇ ਗਾਲਾਂ ਤੱਕ ਨਹੀਂ ਦਿੰਦਾ ਸੀ
ਪ੍ਰਦਰਸ਼ਨ ਵਿਚ ਜਗਜੀਤ ਸਿੰਘ ਦਾ ਭਰਾ ਬਲਵਿੰਦਰ ਸਿੰਘ ਵੀ ਸ਼ਾਮਲ ਰਹੇ। ਉਨ੍ਹਾਂ ਕਿਹਾਰ ਕਿ ਅਸੀਂ ਪਰਿਵਾਰ ਦੇ ਇਕ ਮੈਂਬਰ ਲਈ ਨੌਕਰੀ ਅਤੇ ਇਕ ਕਰੋੜ ਰੁਪਏ ਦੀ ਮੰਗ ਕੀਤੀ ਹੈ, ਹੁਣ ਸਰਕਾਰ ਨੇ ਸਾਡੀ ਮੰਗ ਮਨ ਲਈ ਹੈ। ਇਸ ਲਈ ਉਹ ਰਈਆਂ ਵਿਚ ਆਪਣੇ ਭਰਾ ਦਾ ਅੰਤਿਮ ਸੰਸਕਾਰ ਕਰਨਗੇ। ਮੈਂ ਖ਼ੁਦ ਰਾਜ ਮਿਸਤਰੀ ਦਾ ਕੰਮ ਕਰਦਾ ਹਾਂ। ਘਰ ਵਿਚ ਕਮਾਉਣ ਵਾਲਾ ਹੋਰ ਕੋਈ ਨਹੀਂ ਹੈ। ਇਸ ਲਈ ਸਾਨੂੰ ਇੰਨਾ ਲੰਬਾ ਸੰਘਰਸ਼ ਕਰਨਾ ਪਿਆ।
ਯੂਨੀਅਨ ਮੈਂਬਰਾਂ ਨੇ ਵੀ ਪੈਸੇ ਇਕੱਠੇ ਕਰਕੇ ਪਰਿਵਾਰ ਨੂੰ ਦਿੱਤੇ
ਪੰਜਾਬ ਰੋਡਵੇਜ਼ ਦੇ ਜੀ. ਐੱਮ. ਮਨਿੰਦਰ ਸਿੰਘ ਨੇ ਕਿਹਾ ਕਿ ਸਾਡੇ ਡਰਾਈਵਰ ਦੀ ਮੌਤ ਨੇ ਸਾਨੂੰ ਬਹੁਤ ਵੱਡਾ ਝਟਕਾ ਦਿੱਤਾ ਹੈ। ਅਸੀਂ ਆਪਣੇ ਦਮ 'ਤੇ ਪਰਿਵਾਰ ਲਈ ਪੈਸੇ ਇਕੱਠੇ ਕਰ ਰਹੇ ਹਾਂ। ਜਦੋਂ ਤੱਕ ਸਾਨੂੰ ਸਰਕਾਰ ਤੋਂ ਕੋਈ ਮਦਦ ਨਹੀਂ ਮਿਲਦੀ ਉਦੋਂ ਤੱਕ ਪਰਿਵਾਰ ਕਿਵੇਂ ਗੁਜ਼ਾਰਾ ਕਰੇਗਾ? ਜਗਜੀਤ ਦੇ ਬੱਚੇ ਸਕੂਲ ਵਿੱਚ ਪੜ੍ਹ ਰਹੇ ਹਨ। ਅੰਤਿਮ ਸੰਸਕਾਰ ਦਾ ਖ਼ਰਚਾ ਵੀ ਹੋਵੇਗਾ।" ਜੀ. ਐੱਮ. ਨੇ ਕਿਹਾ ਕਿ ਕਰਮਚਾਰੀਆਂ ਨੇ ਫ਼ੈਸਲਾ ਕੀਤਾ ਹੈ ਕਿ ਉਹ ਜਗਜੀਤ ਦੇ ਬੱਚਿਆਂ ਨੂੰ ਗੋਦ ਲੈਣਗੇ ਅਤੇ ਅਗਲੇ ਦੋ ਸਾਲ ਤੱਕ ਉਨ੍ਹਾਂ ਦਾ ਖ਼ਰਚਾ ਚੁੱਕਣਗੇ। ਹੁਣ ਸਰਕਾਰ ਨੇ ਜਗਜੀਤ ਦੀ ਪਤਨੀ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਸਰਕਾਰੀ ਪ੍ਰਕਿਰਿਆ ਵਿੱਚ ਸਮਾਂ ਲੱਗਦਾ ਹੈ, ਇਸ ਲਈ ਉਦੋਂ ਤੱਕ ਸਾਰੇ ਕਰਮਚਾਰੀ ਪਰਿਵਾਰ ਦੇ ਖ਼ਰਚੇ ਨੂੰ ਪੂਰਾ ਕਰਨਗੇ।
ਇਹ ਵੀ ਪੜ੍ਹੋ: ਸ੍ਰੀ ਕੀਰਤਪੁਰ ਸਾਹਿਬ 'ਚ ਵੱਡੀ ਵਾਰਦਾਤ! ਰੇਲਵੇ ਸਟੇਸ਼ਨ ਨੇੜੇ ਮਜ਼ਦੂਰ ਦਾ ਬੇਰਹਿਮੀ ਨਾਲ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ਮੋਗਾ ਜ਼ਿਲ੍ਹੇ ਦੀ ਵਧੀਕ ਡੀ. ਸੀ. ਨੂੰ ਕੀਤਾ ਸਸਪੈਂਡ
NEXT STORY