ਮੋਹਾਲੀ (ਨਿਆਮੀਆਂ) : ਸੰਯੁਕਤ ਕਿਸਾਨ ਮੋਰਚਾ ਵੱਲੋਂ ਅੱਜ ਭਾਰਤ ਬੰਦ ਦੇ ਦਿੱਤੇ ਗਏ ਸੱਦੇ ਦੌਰਾਨ ਮੋਹਾਲੀ ਵਿਚ ਵੀ ਭਾਰਤ ਬੰਦ ਦਾ ਪੂਰਾ ਅਸਰ ਦੇਖਣ ਨੂੰ ਮਿਲਿਆ। ਮੋਹਾਲੀ ਦੇ ਵੱਖ-ਵੱਖ ਚੌਂਕਾਂ 'ਤੇ ਸ਼ਹਿਰ ਵਾਸੀਆਂ ਅਤੇ ਇਲਾਕਾ ਵਾਸੀਆਂ ਵੱਲੋਂ ਇਕੱਠੇ ਹੋ ਕੇ ਚੱਕਾ ਜਾਮ ਕੀਤਾ ਗਿਆ। ਫੇਜ਼-11 ਵਿਖੇ ਬੈਸਟ ਮਾਲ ਦੇ ਸਾਹਮਣੇ ਲੰਬੇ ਸਮੇਂ ਤੋਂ ਧਰਨੇ 'ਤੇ ਬੈਠੇ ਕਿਸਾਨਾਂ ਨੇ ਬਾਵਾ ਵਾਈਟ ਹਾਊਸ ਵਾਲੀਆਂ ਲਾਈਟਾਂ ਦੇ ਕੋਲ ਜਾਮ ਲਗਾਇਆ।
ਇਹ ਵੀ ਪੜ੍ਹੋ : ਕਿਸਾਨਾਂ ਨੇ ਸ਼ੁਰੂ ਕੀਤਾ 'ਭਾਰਤ ਬੰਦ' ਅੰਦੋਲਨ, ਜਾਣੋ ਕੀ ਖੁੱਲ੍ਹੇਗਾ ਤੇ ਕੀ ਰਹੇਗਾ ਬੰਦ
ਇਸ ਕਰਕੇ ਚੰਡੀਗੜ੍ਹ ਅਤੇ ਹੋਰ ਇਲਾਕਿਆਂ ਨੂੰ ਜਾਣ ਵਾਲੀ ਸਾਰੀ ਆਵਾਜਾਈ ਠੱਪ ਹੋ ਗਈ। ਇਸੇ ਤਰ੍ਹਾਂ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਅਤੇ ਏਅਰਪੋਰਟ ਰੋਡ 'ਤੇ ਰੇਲਵੇ ਫਾਟਕ ਦੇ ਕੋਲ ਆਈਸਰ ਵਾਲੇ ਟੀ-ਪੁਆਇੰਟ 'ਤੇ ਚੱਕਾ ਜਾਮ ਕੀਤਾ ਗਿਆ।
ਇਹ ਵੀ ਪੜ੍ਹੋ : ਭਾਰਤ ਬੰਦ : 'ਟਾਂਡਾ' 'ਚ ਕਈ ਥਾਵਾਂ 'ਤੇ ਹਾਈਵੇਅ ਜਾਮ, ਕਿਸਾਨਾਂ ਨੇ ਮੋਦੀ ਸਰਕਾਰ ਖ਼ਿਲਾਫ਼ ਲਾਏ ਨਾਅਰੇ (ਤਸਵੀਰਾਂ)
ਅੱਜ ਲੋਕਾਂ ਨੂੰ ਆਪਣੇ ਆਪ ਹੀ ਪਤਾ ਸੀ ਕਿ ਅੱਜ ਭਾਰਤ ਬੰਦ ਹੈ, ਇਸ ਲਈ ਬਹੁਤ ਘੱਟ ਲੋਕ ਸੜਕਾਂ 'ਤੇ ਨਿਕਲੇ। ਫੇਜ਼-11 ਵਿਖੇ ਬੈਠਕ ਮੋਰਚਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮੱਟਰਾਂ, ਮਨਿੰਦਰ ਸਿੰਘ ਚਿੱਲਾ, ਇੰਦਰਪਾਲ ਸਿੰਘ ਫੇਜ਼-11, ਜਸਵੰਤ ਸਿੰਘ, ਸੁਖਚੈਨ ਸਿੰਘ ਚਿੱਲਾ, ਰਣਜੀਤ ਪਾਪੜੀ, ਕਾਕਾ ਸਿੰਘ ਕੁੰਭੜਾ, ਅਮਰਜੀਤ ਸਿੰਘ ਕੰਬਾਲੀ, ਲਾਭ ਸਿੰਘ, ਚਰਨ ਸਿੰਘ ਕੰਬਾਲੀ, ਤੇਜਿੰਦਰ ਸਿੰਘ ਕੁੰਭੜਾ, ਹਰਮਿੰਦਰ ਸਿੰਘ, ਪ੍ਰਿਤਪਾਲ ਸਿੰਘ ਕੰਬਾਲਾ, ਗੁਰਮੁਖ ਸਿੰਘ ਕੰਬਾਲਾ ਅਤੇ ਹੋਰ ਕਿਸਾਨ ਨੇਤਾ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਇਹ ਵੀ ਪੜ੍ਹੋ : ਖੰਨਾ 'ਚ ਕਿਸਾਨਾਂ ਵੱਲੋਂ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ਜਾਮ, ਦੋਰਾਹਾ 'ਚ 13 ਥਾਵਾਂ 'ਤੇ ਲਾਏ ਧਰਨੇ (ਤਸਵੀਰਾਂ)
ਇਸੇ ਤਰ੍ਹਾਂ ਪਿੰਡ ਸਵਾੜਾ, ਪਿੰਡ ਚੂਹੜਮਾਜਰਾ ਸਵਾੜਾ ਅਤੇ ਝੰਜੇੜੀ ਦੇ ਕਿਸਾਨਾਂ ਵੱਲੋਂ ਸੜਕ ਜਾਮ ਕੀਤੀ ਗਈ। ਇਸ ਮੌਕੇ ਅਮਰੀਕ ਸਿੰਘ ਚੂਹੜ ਮਾਜਰਾ, ਮੇਜਰ ਸਿੰਘ, ਸੁਖਦੀਪ ਸਿੰਘ, ਜਸਬੀਰ ਸਿੰਘ, ਮਨਪ੍ਰੀਤ ਸਿੰਘ, ਅਮਰ ਸਿੰਘ, ਗਗਨ, ਮੇਵਾ ਸਿੰਘ, ਨੀਲੇ ਖਾਂ ਝੰਜੇੜੀ ਅਤੇ ਬਲਵੀਰ ਸਿੰਘ ਸੁਹਾਣਾ ਅਤੇ ਹੋਰ ਕਿਸਾਨ ਹਾਜ਼ਰ ਸਨ।
ਇਸ ਮੌਕੇ ਕਿਸਾਨਾਂ ਵੱਲੋਂ ਮੋਦੀ ਸਰਕਾਰ ਅਤੇ ਤਿੰਨੋਂ ਕਾਲੇ ਕਾਨੂੰਨਾਂ ਨੂੰ ਲੈ ਕੇ ਜ਼ਬਰਦਸਤ ਨਾਅਰੇਬਾਜ਼ੀ ਵੀ ਕੀਤੀ ਗਈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਨਾਭਾ ਰੇਲਵੇ ਟਰੈਕ 'ਤੇ ਬੀਬੀਆਂ ਨੇ ਸੰਭਾਲਿਆ ਮੋਰਚਾ, ਸਵੇਰੇ 6 ਵਜੇ ਹੀ ਲਾਇਆ ਧਰਨਾ (ਤਸਵੀਰਾਂ)
NEXT STORY