ਸ਼ਾਮਚੁਰਾਸੀ, (ਚੁੰਬਰ)- ਪਿੰਡ ਪੰਡੋਰੀ ਫੰਗੂਡ਼ੇ ਵਿਖੇ ਚੋਰੀ ਦੇ ਸਬੰਧ ਵਿਚ ਪਰਚਾ ਦਰਜ ਕਰਕੇ ਦੋਸ਼ੀਆਂਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਕੇ ਸਮੂਹ ਪਿੰਡ ਵਾਸੀਆਂ ਨੇ ਥਾਣਾ ਬੁੱਲ੍ਹੋਵਾਲ ਦੇ ਸਾਹਮਣੇ ਪੀਡ਼ਤ ਪਰਿਵਾਰਾਂ ਸਮੇਤ ਸਰਪੰਚ ਨਸੀਬ ਚੰਦ ਜੱਸੀ ਦੀ ਅਗਵਾਈ ਹੇਠ ਭਾਰੀ ਰੋਸ ਪ੍ਰਦਰਸ਼ਨ ਕੀਤਾ।
ਰੋਸ ਪ੍ਰਦਰਸ਼ਨ ਵਿਚ ਪੀਡ਼ਤ ਵਿਧਵਾ ਸੀਤਲ ਕੌਰ, ਸੁਨੀਤਾ ਰਾਣੀ, ਮਨਜੀਤ ਕੌਰ, ਸਰਪੰਚ ਨਸੀਬ ਚੰਦ ਜੱਸੀ, ਪੰਚ ਹਰਮੇਸ਼ ਲਾਲ, ਪੰਚ ਇਕਬਾਲ ਸਿੰਘ, ਪੰਚ ਗੁਰਪ੍ਰੀਤ, ਕੈਪਟਨ ਲਸ਼ਕਰ ਸਿੰਘ, ਮਾ. ਤੀਰਥ ਰਾਮ, ਮਾ. ਧਰਮਪਾਲ, ਸੀਤਾ ਰਾਮ, ਭਜਨ ਲਾਲ, ਅਮਰਜੀਤ, ਨਰਿੰਦਰ ਜੱਸੀ, ਸਰਬਜੀਤ ਸਿੰਘ, ਲਖਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਗੁਰਨਾਮ ਸਿੰਘ, ਜਤਿੰਦਰ ਕੁਮਾਰ, ਹਰਪ੍ਰੀਤ ਸਿੰਘ ਫੰਗੂਡ਼ਾ, ਕੁਲਦੀਪ ਕੁਮਾਰ, ਗੁਰਪਾਲ ਸਿੰਘ, ਜਸਪਾਲ ਸਿੰਘ, ਬਲਜਿੰਦਰ ਸਿੰਘ, ਵਿਕਾਸ ਚੁੰਬਰ, ਨੰਬਰਦਾਰ ਸੁਭਾਸ਼ ਚੰਦਰ ਮਿਆਣੀ, ਸੰਦੀਪ ਕੁਮਾਰ, ਤਾਰਾ ਚੰਦ, ਜਸਬਿੰਦਰ ਸਿੰਘ, ਰਾਜਿੰਦਰ ਕੁਮਾਰ ਜੱਸੀ ਆਦਿ ਪਿੰਡ ਵਾਸੀ ਹਾਜ਼ਰ ਸਨ।
ਲੋਕਾਂ ਦੇ ਰੋਸ ਨੂੰ ਦੇਖਦੇ ਹੋਏ ਪੁਲਸ ਨੇ ਵਿਧਵਾ ਸੀਤਲ ਕੌਰ ਦੇ ਬਿਆਨਾਂ ’ਤੇ ਧਾਰਾ 380, 454 ਆਈ. ਪੀ. ਸੀ. ਅਧੀਨ ਥਾਣਾ ਬੁੱਲ੍ਹੋਵਾਲ ਵਿਖੇ ਚੋਰੀ ਦੇ ਮੁੱਖ ਦੋਸ਼ੀ ਬਲਵੀਰ ਸਿੰਘ ਪੁੱਤਰ ਮੋਹਣ ਸਿੰਘ ਅਤੇ ਹੋਰ ਅਣਪਛਾਤੇ ਵਿਅਕਤੀਆਂ ਖਿਲਾਫ ਪਰਚਾ ਦਰਜ ਕਰ ਲਿਆ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪੁਲਸ ਚੋਰੀ ਦੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰੇ ਅਤੇ ਚੋਰੀ ਕੀਤਾ ਸਾਮਾਨ ਉਨ੍ਹਾਂ ਕੋਲੋਂ ਬਰਾਮਦ ਕਰੇ। ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਦੋਸ਼ੀਆਂ ਨੂੰ ਜਲਦ ਕਾਬੂ ਨਾ ਕੀਤਾ ਗਿਆ ਤਾਂ ਵੱਡੇ ਪੱਧਰ ’ਤੇ ਸੰਘਰਸ਼ ਉਲੀਕਿਆ ਜਾਵੇਗਾ, ਜਿਸ ਵਿਚੋਂ ਨਿਕਲਣ ਵਾਲੇ ਿਸੱਟਿਆਂ ਲਈ ਪੁਲਸ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ।
ਗੁਰਦਾਸਪੁਰ ਦੇ ਜ਼ਿਆਦਾਤਰ ਇਲਾਕਿਅਾਂ ’ਚ ਸਪਲਾਈ ਹੁੰਦੈ ਦੂਸ਼ਿਤ ਪਾਣੀ
NEXT STORY