ਜਲੰਧਰ (ਬਿਊਰੋ) - ਪੰਜਾਬੀ ਸੰਗੀਤ ਜਗਤ 'ਚ ਆਪਣੀ ਗਾਇਕੀ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਣ ਵਾਲੇ ਮਸ਼ਹੂਰ ਗਾਇਕ ਹਿੰਮਤ ਸੰਧੂ ਲਾੜਾ ਬਣ ਗਿਆ ਹੈ। ਜੀ ਹਾਂ, ਹਾਲ ਹੀ 'ਚ ਹਿੰਮਤ ਸੰਧੂ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਹ ਲਾੜਾ ਬਣੇ ਨਜ਼ਰ ਆ ਰਹੇ ਹਨ।

ਦੱਸ ਦਈਏ ਹਿੰਮਤ ਸੰਧੂ ਪੰਜਾਬੀ ਗਾਇਕ ਰਵਿੰਦਰ ਗਰੇਵਾਲ ਦਾ ਜਵਾਈ ਬਣ ਰਿਹਾ ਹੈ।

ਜੀ ਹਾਂ, ਬੀਤੇ ਦਿਨੀਂ ਹਿੰਮਤ ਸੰਧੂ ਨੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ, ਜਿਨ੍ਹਾਂ 'ਚ ਰਵਿੰਦਰ ਗਰੇਵਾਲ ਹਿੰਮਤ ਸੰਧੂ ਨੂੰ ਸ਼ਾਗੁਨ ਪਾਉਂਦੇ ਨਜ਼ਰ ਆ ਰਹੇ ਸਨ।

ਕੰਮ ਦੀ ਗੱਲ ਕਰੀਏ ਤਾਂ ਹਿੰਮਤ ਸੰਧੂ ਨੇ ਪਾਲੀਵੁੱਡ ਇੰਡਸਟਰੀ 'ਚ ਵੱਖਰੀ ਪਛਾਣ ਬਣਾਈ ਹੈ ਅਤੇ ਉਨ੍ਹਾਂ ਨੇ ਬਹੁਤ ਸਾਰੇ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ।








ਵਿਰਾਟ ਦਾ ਤਲਾਕ! ਕੋਹਲੀ ਦੀ ਪੋਸਟ ਨੇ ਭੰਬਲਭੂਸੇ 'ਚ ਪਾਏ ਪ੍ਰਸ਼ੰਸਕ
NEXT STORY