ਕੋਟਕਪੂਰਾ, (ਨਰਿੰਦਰ, ਭਾਵਿਤ)- ਕੇਂਦਰ ਤੇ ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਖਿਲਾਫ਼ ਅੱਜ ਆਡ਼੍ਹਤੀਅਾ ਐਸੋਸੀਏਸ਼ਨ ਦੇ ਪ੍ਰਧਾਨ ਸੋਹਨ ਸਿੰਘ ਬਰਗਾਡ਼ੀ ਦੀ ਅਗਵਾਈ ਹੇਠ ਸਮੂਹ ਆਡ਼੍ਹਤੀਆਂ ਵੱਲੋਂ ਆਪਣੀਆਂ ਦੁਕਾਨਾਂ ਬੰਦ ਕਰ ਕੇ ਮਾਰਕੀਟ ਕਮੇਟੀ ਦੇ ਦਫਤਰ ਅੱਗੇ 2 ਘੰਟੇ ਧਰਨਾ
ਦਿੱਤਾ ਗਿਆ।
ਇਸ ਦੌਰਾਨ ਸਮੂਹ ਆਡ਼੍ਹਤੀਆਂ ਵੱਲੋਂ ਦੁਕਾਨਾਂ ਲਗਾਤਾਰ ਬੰਦ ਰੱਖਣ ਅਤੇ (ਅੱਜ) 28 ਅਗਸਤ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਕੱਚਾ ਆਡ਼੍ਹਤੀਆ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਵਿਜੈ ਕਾਲਡ਼ਾ ਦੀ ਅਗਵਾਈ ਹੇਠ ਹੋ ਰਹੀ ਰੋਸ ਰੈਲੀ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ। ਇਸ ਧਰਨੇ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਅਤੇ ਪੰਜਾਬ ਦੀ ਕੈਪਟਨ ਸਰਕਾਰ ਕੁਝ ਅਜਿਹਿਆਂ ਮਾਰੂ ਨੀਤੀਆਂ ਲਾਗੂ ਕਰ ਰਹੀਆਂ ਹਨ, ਜਿਸ ਨਾਲ ਆਡ਼੍ਹਤ ਦਾ ਕਾਰੋਬਾਰ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਅਧੀਨ ਏਜੰਸੀ ਕਾਰਟਨ ਕਾਰਪੋਰੇਸ਼ਨ ਆਫ ਇੰਡੀਆ ਨੇ ਨੋਟੀਫੀਕੇਸ਼ਨ ਜਾਰੀ ਕੀਤਾ ਹੈ ਕਿ ਜਿਨ੍ਹਾਂ ਸੂਬਿਅਾਂ ’ਚ ਮੰਡੀਕਰਨ ਸਿਸਟਮ ਲਾਗੂ ਹੈ, ਉਨ੍ਹਾਂ ਵਿਚ ਏਜੰਸੀ ਕਪਾਹ ਅਤੇ ਨਰਮੇ ਦੀ ਫਸਲ ਕਿਸਾਨਾਂ ਤੋਂ ਸਿੱਧਾ ਖਰੀਦੇਗੀ ਤੇ ਇਸ ਦਾ ਭੁਗਤਾਨ ਵੀ ਕਿਸਾਨਾਂ ਦੇ ਖਾਤੇ ’ਚ ਸਿੱਧਾ ਹੀ ਕੀਤਾ ਜਾਵੇਗਾ। ਇਸ ਦੇ ਨਾਲ ਹੀ ਆਡ਼੍ਹਤੀਆਂ ਨੂੰ ਇਸ ਦਾ ਕੋਈ ਕਮਿਸ਼ਨ ਨਹੀਂ ਮਿਲੇਗਾ। ਕੇਂਦਰ ਸਰਕਾਰ ਬੈਂਕਾਂ ਦੇ ਦਬਾਅ ਹੇਠ ਉਨ੍ਹਾਂ ਨੂੰ ਫਾਇਦਾ ਪਹੁੰਚਾਉਣ ਲਈ ਅਜਿਹਾ ਕਰ ਰਹੀ ਹੈ। ਪੰਜਾਬ ਸਰਕਾਰ ਆਡ਼੍ਹਤੀਆਂ ਖਿਲਾਫ ਮਨੀ ਲਾਂਂਡਰਿੰਗ ਲਾਇਸੈਂਸ ਲੈਣਾ ਜ਼ਰੂਰੀ ਕਰ ਰਹੀ ਹੈ, ਜਿਸ ਦਾ ਐਸੋਸੀਏਸ਼ਨ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਕਮਿਸ਼ਨ ’ਤੇ 20 ਫੀਸਦੀ ਸੈੱਸ ਲਾਉਣ ਦੀ ਲਿਆਂਦੀ ਜਾ ਰਹੀ ਤਜਵੀਜ਼ ਵੀ ਆਡ਼੍ਹਤ ਦੇ ਕਾਰੋਬਾਰ ਨੂੰ ਖਤਮ ਕਰ ਦੇਵੇਗੀ।
ਇਸ ਸਮੇਂ ਜ਼ਿਲਾ ਪ੍ਰਧਾਨ ਊਧਮ ਸਿੰਘ ਅੌਲਖ, ਬੈਜਨਾਥ ਬਾਂਸਲ, ਸੁਖਦੇਵ ਸਿੰਘ ਮੱਤਾ, ਕ੍ਰਿਸ਼ਨ ਗੋਇਲ, ਮਹਾਸ਼ਾ ਲਖਵੰਤ ਬਰਾਡ਼, ਅਸ਼ੋਕ ਗੋਇਲ, ਗੁਰਮੀਤ ਸਿੰਘ ਮੱਕਡ਼, ਗੋਰਾ ਗਿੱਲ, ਜਸਵੀਰ ਸਿੰਘ ਢਿੱਲੋਂ, ਰਮਨ ਕਟਾਰੀਆ, ਹਰਿੰਦਰ ਸਿੰਘ ਚੋਟਮੁਰਾਦਾ, ਬਿੱਟੂ ਬਾਂਸਲ, ਮਹੇਸ਼ ਕਟਾਰੀਆ, ਰਜੀਵ ਕੁਕਰੇਜਾ, ਨਵਦੀਪ ਸਿੰਘ ਢਿੱਲੋਂ, ਪਿੰਕਾ ਕਟਾਰੀਆ, ਮਨਦੀਪ ਸਿੰਘ ਵਡ਼ਿੰਗ, ਸੁਖਦੇਵ ਸਿੰਘ ਸੰਧੂ, ਅਸ਼ੋਕ ਅਰੋਡ਼ਾ, ਸੰਜੇ ਮਿੱਤਲ, ਗੀਟਨ ਸਿੰਘ ਮੱਲਕੇ, ਬਾਲਕ੍ਰਿਸ਼ਨ ਸਿੰਘ, ਗਗਨ ਕੁਮਾਰ, ਰਾਜੇਸ਼ ਕਾਂਸਲ, ਗੱਲਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਮੁਕੰਦ ਸਿੰਘ, ਕ੍ਰਿਸ਼ਨ ਸਿੰਘ ਗੁੱਡਾ, ਕ੍ਰਿਸ਼ਨ ਕੁਮਾਰ ਬੱਬੂ, ਆਤਮਾ ਸਿੰਘ ਰਾਣਾ ਸਿੰਘ ਆਦਿ ਹਾਜ਼ਰ ਸਨ।
ਕਰਿਆਨੇ ਦੀਆਂ ਦੁਕਾਨਾਂ ਵੀ ਰਹੀਆਂ ਬੰਦ, ਲੇਬਰ ਨੇ ਕੰਮ-ਕਾਜ ਰੱਖਿਆ ਠੱਪ
Îਮਲੋਟ, (ਵਿਕਾਸ)-ਇਸੇ ਤਰ੍ਹਾਂ ਮਲੋਟ ਦੀ ਨਵੀਂ ਦਾਣਾ ਮੰਡੀ ਵਿਖੇ ਆਡ਼੍ਹਤੀਆਂ ਨੇ ਅਾਪਣਾ ਕਾਰੋਬਾਰ ਬੰਦ ਰੱਖ ਕੇ ਰੋਸ ਜਤਾਇਆ। ਆਡ਼੍ਹਤੀਆਂ ਦੇ ਇਸ ਰੋਸ ਵਿਚ ਸ਼ਾਮਲ ਹੁੰਦਿਆਂ ਪੈਸਟੀਸਾਈਡ ਕਾਰੋਬਾਰੀਆਂ, ਦਾਣਾ ਮੰਡੀ ਸਥਿਤ ਕਰਿਆਨਾ ਦੁਕਾਨਦਾਰਾਂ ਅਤੇ ਲੇਬਰ ਵੱਲੋਂ ਵੀ ਅਾਪਣਾ ਕੰਮ ਠੱਪ ਰੱਖਿਆ ਗਿਆ। ਇਸ ਮੌਕੇ ਆਡ਼੍ਹਤੀਆ ਯੂਨੀਅਨ ਦੇ ਪ੍ਰਧਾਨ ਰਮੇਸ਼ ਜੁਨੇਜਾ ਦੀ ਅਗਵਾਈ ਹੇਠ ਮੀਟਿੰਗ ਹੋਈ, ਜਿਸ ਵਿਚ ਪੰਜਾਬ ਆਡ਼੍ਹਤੀਆ ਯੂਨੀਅਨ ਦੇ ਸਕੱਤਰ ਜਸਬੀਰ ਸਿੰਘ ਵੀ ਸ਼ਾਮਲ ਹੋਏ। ਇਸ ਦੌਰਾਨ ਰਾਈਸ ਮਿੱਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਪ੍ਰੇਮ ਗੋਇਲ, ਪੈਸਟੀਸਾਈਡ ਯੂਨੀਅਨ ਦੇ ਪ੍ਰਧਾਨ ਬਲਰਾਜ ਸਿੰਘ ਢਿੱਲੋਂ, ਕਾਟਨ ਫੈਕਟਰੀ ਐਸੋਸੀਏਸ਼ਨ ਦੇ ਸਿੰਪਾ ਗਰਗ, ਨੱਥੂ ਰਾਮ ਗਾਂਧੀ, ਵਰਿੰਦਰ ਮੱਕਡ਼ ਅਤੇ ਬਲਰਾਜ ਸਿੰਘ ਵੀ ਹਾਜ਼ਰ ਸਨ। ਇਸ ਸਮੇਂ ਪੈਸਟੀਸਾਈਡ ਯੂਨੀਅਨ, ਕਾਟਨ ਫੈਕਟਰੀ ਯੂਨੀਅਨ, ਰਾਈਸ ਮਿੱਲਰਜ਼ ਐਸੋ., ਲੇਬਰ ਯੂਨੀਅਨ ਅਤੇ ਮੁਨੀਮ ਯੂਨੀਅਨ ਵੱਲੋਂ ਵੀ ਆਡ਼੍ਹਤੀ ਵਰਗ ਦੇ ਸੰਘਰਸ਼ ਦਾ ਸਮਰਥਨ ਕੀਤਾ ਗਿਆ।
ਜੈਤੋ, (ਜਿੰਦਲ)—ਇਸੇ ਤਰ੍ਹਾਂ ਜੈਤੋ ਵਿਖੇ ਆੜ੍ਹਤੀਅਾਂ ਦੇ ਧਰਨੇ ਦੀ ਅਗਵਾਈ ਕਰ ਰਹੇ ਐਸੋਸੀਏਸ਼ਨ ਦੇ ਪ੍ਰਧਾਨ ਲਖਵੀਰ ਸਿੰਘ ਮੱਲੀ , ਸਕੱਤਰ ਕੇਵਲ ਗੋਇਲ , ਮੀਤ ਪ੍ਰਧਾਨ ਜੀਤੂ ਬਾਂਸਲ ਅਤੇ ਪਵਨ ਜਿੰਦਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੀ ਜਾ ਰਹੀ ਕਿਸਾਨ ਮਾਰੂ ਨੀਤੀਅਾਂ ਲਾਗੂ ਨਹੀਂ ਹੋਣ ਦਿੱਤੀਆਂ ਜਾਣਗੀਆਂ। ਇਸ ਮੌਕੇ ਰਾਜਿੰਦਰ ਬਾਂਸਲ ਬੰਟੀ ਜੈਨ, ਸਤਪਾਲ ਬਾਂਸਲ, ਰਾਜਿੰਦਰ ਪ੍ਰਸ਼ਾਦ, ਪੁਨੀਤ ਕੁਮਾਰ ਚੰਦਰ ਸ਼ੇਖਰ ਅਤੇ ਪੰਕਜ ਬਾਂਸਲ ਤੋਂ ਇਲਾਵਾ ਆੜਤੀਆ ਐਸੋਸੀਏਸ਼ਨ ਦੇ ਮੈਂਬਰ ਵੀ ਮੌਜੂਦ ਸਨ।
ਮੁੱਖ ਮੰਤਰੀ ਦੇ ਨਾਂ ਦਿੱਤਾ ਮੰਗ-ਪੱਤਰ
ਫ਼ਰੀਦਕੋਟ, (ਹਾਲੀ)-ਓਧਰ, ਆਡ਼੍ਹਤੀਆ ਐਸੋਸੀਏਸ਼ਨ ਵੱਲੋਂ ਸਰ ਛੋਟੂ ਰਾਮ ਐਕਟ ਦੇ ਵਿਰੋਧ ’ਚ ਤੀਜੇ ਦਿਨ ਵੀ ਆਡ਼੍ਹਤੀਆਂ ਨੇ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਧਰਨਾ ਦਿੱਤਾ ਅਤੇ ਮੁੱਖ ਮੰਤਰੀ ਪੰਜਾਬ ਦੇ ਨਾਂ ਇਕ ਮੰਗ-ਪੱਤਰ ਸਬੰਧਤ ਅਧਿਕਾਰੀ ਨੂੰ ਦਿੱਤਾ।
ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਕੁਲਭੂਸ਼ਣ ਭੂਸ਼ੀ ਨੇ ਕਿਹਾ ਕਿ ਵਿਧਾਨ ਸਭਾ ਦੇ ਇਸ ਸੈਸ਼ਨ ਵਿਚ ਆਡ਼੍ਹਤੀਆਂ ਨਾਲ ਸਬੰਧਤ ਪੰਜਾਬ ਖੇਤੀਬਾਡ਼ੀ ਉੱਪਜ (ਏ. ਪੀ. ਐੱਮ. ਸੀ.) ਐਕਟ ਵਿਚ ਸਰਕਾਰ ਵੱਲੋਂ ਸੋਧ ਕਰਨ ਦਾ ਪ੍ਰਸਤਾਵ ਲਿਆਂਦਾ ਜਾ ਰਿਹਾ ਹੈ। ਇਸ ਵਿਚ ਕਿਸਾਨ ਦੀ ਫਸਲ ਐੱਮ. ਐੱਸ. ਪੀ. ਰੇਟ ਤੋਂ ਘੱਟ ਵਿਕਣ ਦੀ ਸੂਰਤ ਵਿਚ ਉਸ ਦੀ ਭਰਪਾਈ ਆਡ਼੍ਹਤੀਆਂ ’ਤੇ ਟੈਕਸ ਲਾ ਕੇ ਕੀਤੀ ਜਾਵੇਗੀ, ਜੋ ਕਿ ਐਸੋਸੀਏਸ਼ਨ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਪ੍ਰਧਾਨ ਕੁਲਭੂਸ਼ਣ ਨੇ ਕਿਹਾ ਕਿ ਜੇਕਰ ਸਰਕਾਰ ਅਜਿਹਾ ਕੋਈ ਬਿੱਲ ਲੈ ਕੇ ਆਉਂਦੀ ਹੈ ਤਾਂ ਆਡ਼੍ਹਤੀਏ ਸੰਘਰਸ਼ ਕਰਨ ਲਈ ਮਜਬੂਰ ਹੋਣਗੇ ਅਤੇ ਇਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਸਮੇਂ ਗਰੀਸ ਛਾਬਡ਼ਾ, ਪ੍ਰਮੋਦ ਬਾਂਸਲ, ਰੂਬੀ ਭੁੱਲਰ, ਜਸਮਤ ਭੁੱਲਰ, ਮਹਿੰਦਰ ਬਾਂਸਲ, ਚਾਚਾ ਓਮ ਪ੍ਰਕਾਸ਼ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਡ਼੍ਹਤੀਏ ਹਾਜ਼ਰ ਸਨ।
ਪਾਵਰਕਾਮ ਕਰਮਚਾਰੀ ਭਲਕੇ ਕਰਨਗੇ ਲਾਮਿਸਾਲ ਰੋਸ ਪ੍ਰਦਰਸ਼ਨ
NEXT STORY