ਬਠਿੰਡਾ (ਸੁਖਵਿੰਦਰ) : ਬਠਿੰਡਾ ਤੋਂ ਮਾਨਸਾ ਜਾ ਰਹੀ ਪੀ. ਟਾਰ. ਆਰ. ਟੀ. ਸੀ. ਦੀ ਬੱਸ ਪਿੰਡ ਕੋਟਫੱਤਾ ਨਜ਼ਦੀਕ ਬੇਕਾਬੂ ਹੋ ਕਿ ਪਲਟ ਗਈ। ਹਾਦਸੇ ਵਿਚ ਇਕ ਦਰਜਨ ਸਵਾਰੀਆਂ ਜ਼ਖ਼ਮੀ ਹੋ ਗਈਆਂ | ਸਵਾਰੀਆ ਨੂੰ 108 ਦੀ ਐਬੁਲੈਂਸ ਵਲੋਂ ਬਠਿੰਡਾ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ। ਹਾਦਸੇ ਵਿਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਜ਼ਖ਼ਮੀਆ ਦੀ ਪਛਾਣ ਚਰਨਜੀਤ ਕੌਰ (35) ਵਾਸੀ ਬੀੜ ਬਹਿਮਣ, ਸੰਨੀ (32) ਵਾਸੀ ਬਠਿੰਡਾ, ਸਪਨਾ ਰਾਣੀ (19), ਸੁਖਮੰਦਰ ਸਿੰਘ (45) ਵਾਸੀ ਬਠਿੰਡਾ ,ਬਲਵੀਰ ਸਿੰਘ (60) ਵਾਸੀ ਦਿਉਣ, ਪੂਨਮ ਰਾਣੀ (23) ਵਾਸੀ ਬਠਿੰਡਾ, ਜਗਜੀਤ ਸਿੰਘ (35) ਵਾਸੀ ਕੋਟਫੱਤਾ , ਮਨਪ੍ਰੀਤ ਕੌਰ (30) ਵਾਸੀ ਕੋਟਫੱਤਾ ਅਤੇ ਰਚਨਾ (32) ਵਾਸੀ ਪਥਰਾਲਾ ਵਜੋਂ ਹੋਈ।
ਇਹ ਵੀ ਪੜ੍ਹੋ- ਬਹਿਬਲ ਕਲਾਂ ਗੋਲ਼ੀਕਾਂਡ ਦੇ ਅਹਿਮ ਗਵਾਹ ਹਾਕਮ ਸਿੰਘ ਫ਼ੌਜੀ ਦਾ ਦਿਹਾਂਤ
ਇਸ ਤੋਂ ਇਲਾਵਾ 2-5 ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਜਿਨ੍ਹਾਂ ਨੂੰ ਮੁੱਢਲੀ ਸਹਾਇਤਾ ਦੇ ਕਿ ਘਰ ਭੇਜ ਦਿੱਤਾ ਗਿਆ ਹੈ। ਥਾਣਾ ਕੋਟਫੱਤਾ ਦੇ ਇੰਚਾਰਜ ਬਲਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਟ੍ਰੈਫਿਕ ਨੂੰ ਕੰਟਰੋਲ ਕੀਤਾ। ਹਾਦਸਾ ਹੋਣ ਕਾਰਨ ਆਵਾਜਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਬੱਸ ਸਾਹਮਣੇ ਅਚਾਨਕ ਪਸ਼ੂ ਆ ਗਿਆ, ਜਦਕਿ ਦੂਸਰੇ ਪਾਸੇ ਇਕ ਕਾਰ ਸਾਹਮਣੇ ਆ ਗਈ। ਇਸ ਤਰ੍ਹਾਂ ਚਾਲਕ ਤੋਂ ਬੱਸ ਬੇਕਾਬੂ ਹੋ ਗਈ ਅਤੇ ਸੜਕ ਦੇ ਕਿਨਾਰੇ ਪਲਟ ਗਈ। ਪੁਲਸ ਵਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਚੰਡੀਗੜ੍ਹ ਵਿਖੇ ਗੁਆਂਢੀ ਨੌਜਵਾਨ ਨੇ ਦੋਸਤਾਂ ਨਾਲ ਮਿਲ ਕੁੜੀ ਦੀ ਰੋਲ਼ੀ ਪੱਤ, ਜੰਗਲ 'ਚ ਲਿਜਾ ਕੀਤਾ ਗੈਂਗਰੇਪ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪਸ਼ੂ ਪਾਲਣ ਮੰਤਰੀ ਵੱਲੋਂ ਡੇਅਰੀ ਸਿਖਲਾਈ ਪ੍ਰਾਪਤ ਕਰਕੇ ਵਿੱਤੀ ਸਹਾਇਤਾ ਸਕੀਮਾਂ ਦਾ ਲਾਭ ਲੈਣ ਦੀ ਅਪੀਲ
NEXT STORY