ਵੈੱਡ ਡੈਸਕ : ਆਏ ਦਿਨ ਵਾਹਨ ਚਾਲਕਾਂ ਦੀ ਛੋਟੀ ਜਿਹੀ ਗਲਤੀ ਕਾਰਨ ਵੱਡੇ ਹਾਦਸੇ ਵਾਪਰਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਹਾਲ ਵਿਚ ਵੀ ਸੋਸ਼ਲ ਮੀਡੀਆ ਹੈਂਡਲਰ ਐਕਸ ਉੱਤੇ ਇਕ ਸੜਕੀ ਹਾਦਸੇ ਦੀ ਅਜਿਹੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੇ ਸਾਰਿਆਂ ਦੇ ਹੋਸ਼ ਗੁੱਲ ਕਰ ਦਿੱਤੇ ਹਨ, ਜਿਸ ਨੇ ਬੱਸ ਦੇ ਕਈ ਯਾਤਰੀਆਂ ਦੀ ਜਾਨ ਦਾਅ 'ਤੇ ਲਿਆ ਦਿੱਤੀ।
ਇਸ ਵੀਡੀਓ ਵਿਚ ਦਿਖਾਇਆ ਗਿਆ ਹੈ ਕਿ ਇਕ ਵਿਅਸਤ ਹਾਈਵੇਅ ਉੱਤੇ ਆਵਾਜਾਈ ਆਮ ਵਾਂਗ ਚੱਲ ਰਹੀ ਹੈ। ਇਸ ਦੌਰਾਨ ਸੜਕ ਉੱਤੇ ਸਵਾਰੀਆਂ ਨਾਲ ਭਰੀ ਬੱਸ ਜਾਂਦੀ ਦਿਖਾਈ ਦਿੰਦੀ ਹੈ, ਜਿਸ ਉੱਤੇ ਕਰਨਾਟਕ ਲਿਖਿਆ ਹੈ। ਇਸ ਤੋਂ ਵਿਚਾਲੇ ਇਕ ਅਸ਼ੋਕਾ ਮਿੰਨੀ ਟਰੱਕ ਬੱਸ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਅਚਾਨਕ ਬੱਸ ਦੇ ਅੱਗੇ ਆ ਜਾਂਦਾ ਹੈ। ਇਸ ਤੋਂ ਬਾਅਦ ਬੱਸ ਮਿੰਨੀ ਟਰੱਕ ਨੂੰ ਜ਼ੋਰਦਾਰ ਟੱਕਰ ਮਾਰਦੀ ਹੈ ਤੇ ਬੇਕਾਬੂ ਹੋਣ ਮਗਰੋਂ ਹਾਈਵੇਅ ਦੇ ਡਿਵਾਈਡਰ ਉੱਤੇ ਜਾ ਚੜ੍ਹਦੀ ਹੈ। ਬੱਸ ਨਾਲ ਟੱਕਰ ਮਰਗੋਂ ਇਕ ਹੋਰ ਵਾਹਨ ਨੇ ਮਿੰਨੀ ਟਰੱਕ ਨੂੰ ਟੱਕਰ ਮਾਰ ਦਿੱਤੀ। ਇਸ ਵਾਹਨ ਦੇ ਡੈਸ਼ਕੈਮ ਵਿਚ ਇਹ ਸਾਰੀ ਘਟਨਾ ਕੈਦ ਹੋ ਗਈ। ਹਾਲਾਂਕਿ ਅਜੇ ਤੱਕ ਇਹ ਨਹੀਂ ਪਤਾ ਲੱਗ ਸਕਿਆ ਹੈ ਕਿ ਇਹ ਘਟਨਾ ਕਿਹੜੇ ਇਲਾਕੇ ਵਿਚ ਵਾਪਰੀ ਤੇ ਇਸ ਦੌਰਾਨ ਕੋਈ ਜਾਨੀ ਨੁਕਸਾਨ ਹੋਇਆ ਜਾਂ ਨਹੀਂ। ਪਰ ਇਸ ਸਾਰੀ ਘਟਨਾ ਨੂੰ ਦੇਖ ਕੇ ਯੂਜ਼ਰਸ ਮਿੰਨੀ ਟਰੱਕ ਚਾਲਕ ਦੀ ਗਲਤੀ ਜ਼ਰੂਰ ਕੱਢ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਰਾਹੁਲ ਗਾਂਧੀ ਦੀ ਗੱਡੀ ਥੱਲੇ ਆਇਆ ਪੁਲਸ ਅਫਸਰ, ਪਈਆਂ ਭਾਜੜਾਂ
NEXT STORY