ਪਟਿਆਲਾ (ਜੋਸਨ) : ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ. ਆਰ. ਟੀ. ਸੀ.) ਨੇ ਵੱਡੀ ਪਹਿਲਕਦਮੀ ਕਰਦਿਆਂ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਇਕ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ। ਇਸ ਹੈਲਪਨੰਬਸਰ ’ਤੇ ਯਾਤਰੀ ਸੰਪਰਕ ਕਰਕੇ ਆਪਣੀਆਂ ਸਮੱਸਿਆਵਾਂ ਦੱਸ ਸਕਦੇ ਹਨ, ਜਿਨ੍ਹਾਂ ਨੂੰ ਪੀ. ਆਰ. ਟੀ. ਸੀ. ਦੇ ਅਧਿਕਾਰੀ ਜਲਦ ਹੱਲ ਕਰਨ ਲਈ ਤੱਤਪਰ ਹੋਣਗੇ। ਪੀ. ਆਰ. ਟੀ. ਸੀ. ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਹੈਲਪਲਾਈਨਨੰਬਰ 95921-95923 ਜਾਰੀ ਕਰਦਿਆਂ ਕਿਹਾ ਕਿ ਜੇ ਕੋਈ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ, ਉਹ ਸ਼ਿਕਾਇਤ ਸਿੱਧੀ ਮੇਰੇ ਕੋਲ ਪਹੁੰਚੇਗੀ। ਸ਼ਿਕਾਇਤ ਦੇ ਨਿਪਟਾਰੇ ਲਈ ਚਾਰ ਅਧਿਕਾਰੀ ਤਾਇਨਾਤ ਰਹਿਣਗੇ ਤੇ ਨਾਲ ਦੀ ਨਾਲ ਉਸ ਦਾ ਹੱਲ ਕਰਨਗੇ। ਸ਼ਾਮ ਸਮੇਂ ਹਰ ਸ਼ਿਕਾਇਤ ਬਾਰੇ ਮੈਨੂੰ ਜਾਣਕਾਰੀ ਦੇਣਗੇ।
ਇਹ ਖ਼ਬਰ ਵੀ ਪੜ੍ਹੋ : ਰੂਹ ਕੰਬਾਊ ਵਾਰਦਾਤ, ਅੰਮ੍ਰਿਤਧਾਰੀ ਸਿੱਖ ਡਰਾਈਵਰ ਦਾ ਕਤਲ ਕਰ ਸਾੜੀ ਲਾਸ਼, ਕਲੀਨਰ ਦੀ ਭਾਲ
ਇਸੇ ਦੌਰਾਨ ਚੇਅਰਮੈਨ ਹਡਾਣਾ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਪਟਿਆਲਾ ਵਾਸੀਆਂ ਨੂੰ ਖਾਸ ਤੋਹਫੇ ਵਜੋਂ ਨਵਾਂ ਬੱਸ ਅੱਡਾ ਦੇਣ ਲਈ ਧੰਨਵਾਦ ਕਰਦਿਆ ਕਿਹਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਨਾਉਣ ਦੀ ਸੋਚ ਸਦਕਾ ਪਟਿਆਲਾ ਵਿਚਲੇ ਨਵੇਂ ਬੱਸ ਅੱਡੇ ਦੀ ਸ਼ੁਰੂਆਤ ਹੋ ਚੁੱਕੀ ਹੈ। ਚੇਅਰਮੈਨ ਨੇ ਕਿਹਾ ਕਿ ਲੋਕਾਂ ਦੀ ਬੜੇ ਚਿਰਾਂ ਦੀ ਮੰਗ ਨੂੰ ਬੂਰ ਪਿਆ ਹੈ।
ਇਹ ਖ਼ਬਰ ਵੀ ਪੜ੍ਹੋ : ਖੇਤਾਂ ’ਚ ਭੌਣੀ ਨਾਲ ਮੋਟਰ ਕੱਢ ਰਹੇ ਕਿਸਾਨ ਨਾਲ ਵਾਪਰੀ ਅਣਹੋਣੀ, ਘਰ ’ਚ ਵਿਛੇ ਸੱਥਰ
ਦਿਨ ਬ ਦਿਨ ਸ਼ਹਿਰ ਦੇ ਵਿਚੋ ਵਿਚ ਬਣੇ ਬੱਸ ਅੱਡੇ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਆ ਰਹੀਆਂ ਸਨ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ ਮਾਨ ਸਰਕਾਰ ਨੇ ਵੱਡਾ ਫ਼ੈਸਲਾ ਲੈਂਦਿਆਂ ਰੁਕੇ ਹੋਏ ਫੰਡਾਂ ਨੂੰ ਜਾਰੀ ਕਰਕੇ ਇਸ ਨਵੇਂ ਬੱਸ ਅੱਡੇ ਦਾ ਕੰਮ ਸ਼ੁਰੂ ਕਰਵਾਇਆ, ਜਿਸ ਦਾ ਬੀਤੇ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਸਾਹਿਬ ਨੇ ਖੁਦ ਆ ਕੇ ਉਦਘਾਟਨ ਕੀਤਾ ਅਤੇ ਕਿਹਾ ਕਿ ਇਹ ਬੱਸ ਅੱਡਾ ਸਿਰਫ ਪਟਿਆਲਾ ਜਾਂ ਪੰਜਾਬ ਹੀ ਨਹੀਂ ਬਲਕਿ ਬਾਹਰਲੇ ਸੂਬਿਆਂ ਲਈ ਵੀ ਰੋਲ ਮਾਡਲ ਹੋਵੇਗਾ ਕਿਉਂਕਿ ਇਸ ਦੀ ਦਿੱਖ ਏਅਰਪੋਰਟ ਦੀ ਤਰ੍ਹਾਂ ਹੈ ਅਤੇ ਇਹ ਆਧੁਨਿਕ ਅਤੇ ਨਵੀਆਂ ਟੈਕਨਾਲੌਜੀਆਂ ਨਾਲ ਲੈਸ ਹੈ। ਇੱਥੇ ਬਿਜਲੀ ਦੇ ਵੱਡੇ ਬਿੱਲਾਂ ਤੋਂ ਬਚਣ ਲਈ ਪੂਰੀ ਛੱਤ ’ਤੇ ਸੋਲਰ ਪੈਨਲ ਲਗਾਏ ਗਏ ਹਨ, ਜਿਸ ਨਾਲ ਵਿਭਾਗ ਦੀ ਆਮਦਨ ਵਿਚ ਵਾਧਾ ਹੋਵੇਗਾ।
ਏ. ਡੀ. ਸੀ. ਦੀ ਲੋਕਾਂ ਨੂੰ ਅਪੀਲ, ਆਧਾਰ ਕਾਰਡ 2015 ਤੋਂ ਪਹਿਲਾਂ ਦਾ ਬਣਿਆ ਹੈ ਤਾਂ ਅਪਡੇਟ ਲਾਜ਼ਮੀ ਕਰਵਾਓ
NEXT STORY