ਮੋਹਾਲੀ- ਪੰਜਾਬ ਸਕੂਲ ਸਿੱਖਿਆ ਬੋਰਡ ਨੇ 5ਵੀਂ, 8ਵੀਂ, 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ। 5ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ 7 ਤੋਂ 14 ਮਾਰਚ ਤੱਕ ਹੋਣਗੀਆਂ, ਜਦਕਿ 8ਵੀਂ ਜਮਾਤ ਦੀਆਂ ਪ੍ਰੀਖਿਆਵਾਂ 7 ਮਾਰਚ ਤੋਂ 27 ਮਾਰਚ ਤੱਕ ਹੋਣਗੀਆਂ। ਇਸ ਤੋਂ ਇਲਾਵਾ 10ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ 13 ਫਰਵਰੀ ਤੋਂ 6 ਮਾਰਚ ਤੱਕ ਅਤੇ 12ਵੀਂ ਦੀਆਂ ਪ੍ਰੀਖਿਆਵਾਂ 13 ਫਰਵਰੀ ਤੋਂ 30 ਮਾਰਚ ਤੱਕ ਕਰਵਾਈਆਂ ਜਾਣਗੀਆਂ।
12ਵੀਂ ਕਲਾਸ 'ਚ ਓਪਨ ਸਕੂਲ, ਕੰਪਾਰਟਮੈਂਟ, ਰੀ-ਅਪੀਅਰ, ਵਾਧੂ ਵਿਸ਼ੇ ਅਤੇ ਕਾਰਗੁਜ਼ਾਰੀ ਵਧਾਉਣ ਲਈ ਹੋਣ ਵਾਲੀਆਂ ਪ੍ਰੀਖਿਆਵਾਂ ਵੀ ਸ਼ਾਮਲ ਹਨ। 5ਵੀਂ ਕਲਾਸ ਦੀਆਂ ਪ੍ਰੀਖਿਆਵਾਂ ਸਵੇਰੇ 10 ਵਜੇ, ਜਦਕਿ 8ਵੀਂ, 10ਵੀਂ ਅਤੇ 12ਵੀਂ ਕਲਾਸ ਦੀਆਂ ਪ੍ਰੀਖਿਆਵਾਂ ਸਵੇਰੇ 11 ਵਜੇ ਸ਼ੁਰੂ ਹੋਣਗੀਆਂ। ਪ੍ਰੀਖਿਆ ਲਈ 3 ਘੰਟੇ ਦਾ ਸਮਾਂ ਦਿੱਤਾ ਜਾਵੇਗਾ। ਸਾਰੀਆਂ ਜਮਾਤਾਂ ਦੀ ਡੇਟਸ਼ੀਟ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ www.pseb.ac.in 'ਤੇ ਉਪਲੱਬਧ ਹੈ।
5ਵੀਂ ਕਲਾਸ ਦੀ ਡੇਟਸ਼ੀਟ
7 ਮਾਰਚ ਅੰਗਰੇਜ਼ੀ
11 ਮਾਰਚ ਗਣਿਤ
12 ਮਾਰਚ ਪੰਜਾਬੀ (ਪਹਿਲੀ ਭਾਸ਼ਾ), ਹਿੰਦੀ (ਪਹਿਲੀ ਭਾਸ਼ਾ), ਉਰਦੂ (ਪਹਿਲੀ ਭਾਸ਼ਾ)
13 ਮਾਰਚ ਵਾਤਾਵਰਨ ਸਿੱਖਿਆ
14 ਮਾਰਚ ਪੰਜਾਬੀ (ਦੂਜੀ ਭਾਸ਼ਾ), ਹਿੰਦੀ (ਦੂਜੀ ਭਾਸ਼ਾ), ਉਰਦੂ (ਦੂਜੀ ਭਾਸ਼ਾ)
15 ਮਾਰਚ ਸਰੀਰਕ ਸਿੱਖਿਆ (ਪ੍ਰੈਕਟੀਕਲ)
8ਵੀਂ ਜਮਾਤ ਦੀ ਡੇਟਸ਼ੀਟ
7 ਮਾਰਚ ਸਮਾਜਿਕ ਵਿਗਿਆਨ
11 ਮਾਰਚ ਗਣਿਤ
12 ਮਾਰਚ ਪੰਜਾਬੀ (ਪਹਿਲੀ ਭਾਸ਼ਾ), ਹਿੰਦੀ (ਪਹਿਲੀ ਭਾਸ਼ਾ), ਉਰਦੂ (ਪਹਿਲੀ ਭਾਸ਼ਾ)
15 ਮਾਰਚ ਅੰਗਰੇਜ਼ੀ
16 ਮਾਰਚ ਪੰਜਾਬੀ (ਦੂਜੀ ਭਾਸ਼ਾ), ਹਿੰਦੀ (ਦੂਜੀ ਭਾਸ਼ਾ), ਉਰਦੂ (ਦੂਜੀ ਭਾਸ਼ਾ)
18 ਮਾਰਚ ਵਿਗਿਆਨ
20 ਮਾਰਚ ਕੰਪਿਊਟਰ ਸਾਇੰਸ
21 ਮਾਰਚ ਸਿਹਤ ਅਤੇ ਸਰੀਰਕ ਸਿੱਖਿਆ
27 ਮਾਰਚ ਆਪਸ਼ਨਲ ਸਬਜੈਕਟ
18 ਮਾਰਚ ਤੋਂ 3 ਅਪ੍ਰੈਲ ਪ੍ਰੈਕਟੀਕਲ ਪ੍ਰੀਖਿਆ
10ਵੀਂ ਕਲਾਸ ਦੀ ਡੇਟਸ਼ੀਟ
13 ਫਰਵਰੀ ਪੰਜਾਬੀ ਏ, ਪੰਜਾਬ ਦਾ ਇਤਿਹਾਸ ਅਤੇ ਸੱਭਿਆਚਾਰ ਏ
14 ਫਰਵਰੀ ਸਿਹਤ ਅਤੇ ਸਰੀਰਕ ਸਿੱਖਿਆ
15 ਫਰਵਰੀ ਗ੍ਰਹਿ ਵਿਗਿਆਨ
16 ਫਰਵਰੀ ਵਿਗਿਆਨ
17 ਫਰਵਰੀ ਪੰਜਾਬੀ ਬੀ, ਪੰਜਾਬ ਦਾ ਇਤਿਹਾਸ ਅਤੇ ਸੱਭਿਆਚਾਰ ਬੀ
19 ਫਰਵਰੀ ਅੰਗਰੇਜ਼ੀ
20 ਫਰਵਰੀ ਭਾਸ਼ਾਵਾਂ (ਸੰਸਕ੍ਰਿਤ, ਫ੍ਰੈਂਚ, ਜਰਮਨ) ਅਤੇ ਪ੍ਰੀਵੋਕੇਸ਼ਨਲ ਪ੍ਰੀਖਿਆ, ਸਰੀਰਕ ਸਿੱਖਿਆ ਅਤੇ ਖੇਡਾਂ ਦੀ ਪ੍ਰੀਖਿਆ
21 ਫਰਵਰੀ ਹਿੰਦੀ/ਉਰਦੂ
22 ਫਰਵਰੀ ਮਕੈਨੀਕਲ ਡਰਾਇੰਗ ਅਤੇ ਚਿੱਤਰਕਲਾ
23 ਫਰਵਰੀ ਸਮਾਜਿਕ ਵਿਗਿਆਨ
26 ਫਰਵਰੀ ਗਣਿਤ
27 ਫਰਵਰੀ ਖੇਤੀਬਾੜੀ
28 ਫਰਵਰੀ ਕੰਪਿਊਟਰ ਸਾਇੰਸ
29 ਫਰਵਰੀ ਸਿਲਾਈ-ਕਢਾਈ
1 ਮਾਰਚ ਸੰਗੀਤ ਗਾਇਨ
2 ਮਾਰਚ ਸੰਗੀਤ ਵਾਦਨ
4 ਮਾਰਚ ਸੰਗੀਤ ਤਬਲਾ
5 ਮਾਰਚ ਸਿਹਤ ਵਿਗਿਆਨ (ਕੰਪਾਰਟਮੈਂਟ)
6 ਮਾਰਚ ਵੈਲਕਮ ਲਾਈਫ਼ (ਕੰਪਾਰਟਮੈਂਟ)
12ਵੀਂ ਜਮਾਤ ਦੀ ਡੇਟਸ਼ੀਟ
13 ਫਰਵਰੀ ਹੋਮ ਸਾਇੰਸ
14 ਫਰਵਰੀ ਸੋਸ਼ਿਓਲੌਜੀ
15 ਫਰਵਰੀ ਜਨਰਲ ਪੰਜਾਬੀ, ਪੰਜਾਬ ਹਿਸਟਰੀ ਐਂਡ ਕਲਚਰ
16 ਫਰਵਰੀ ਧਰਮ
17 ਫਰਵਰੀ ਪਬਲਿਕ ਐਡਮਿਨਿਸਟ੍ਰੇਸ਼ਨ
19 ਫਰਵਰੀ ਹਿਸਟਰੀ ਐਂਡ ਐਪ੍ਰੀਸਿਏਸ਼ਨ ਆਫ ਆਰਟਸ
20 ਫਰਵਰੀ ਗੁਰਮਤਿ ਸੰਗੀਤ
21 ਫਰਵਰੀ ਖੇਤੀਬਾੜੀ
22 ਫਰਵਰੀ ਰਾਜਨੀਤੀ ਸ਼ਾਸਤਰ
23 ਫਰਵਰੀ ਭੂਗੋਲ
26 ਫਰਵਰੀ ਕੰਪਿਊਟਰ ਐਪਲੀਕੇਸ਼ਨਜ਼
27 ਫਰਵਰੀ ਜਨਰਲ ਇੰਗਲਿਸ਼
28 ਫਰਵਰੀ ਸਾਈਕਾਲੌਜੀ
29 ਫਰਵਰੀ ਅਕਾਊਂਟੈਂਸੀ
1 ਮਾਰਚ ਕੰਪਿਊਟਰ ਸਾਇੰਸ
2 ਮਾਰਚ ਮਿਊਜ਼ਿਕ ਤਬਲਾ, ਫੰਡਾਮੈਂਟਲਸ ਆਫ਼ ਈ-ਬਿਜ਼ਨੈੱਸ
4 ਮਾਰਚ ਸਰੀਰਕ ਸਿੱਖਿਆ ਅਤੇ ਖੇਡਾਂ
5 ਮਾਰਚ ਬਾਇਓਲੌਜੀ, ਮੀਡੀਆ ਸਟੱਡੀਜ਼
6 ਮਾਰਚ ਇਤਿਹਾਸ
7 ਮਾਰਚ ਡਾਂਸ
11 ਮਾਰਚ ਮਿਊਜ਼ਿਕ ਇੰਸਟ੍ਰੂਮੈਂਟ
12 ਮਾਰਚ ਮਿਊਜ਼ਿਕ ਵੋਕਲ
13 ਮਾਰਚ ਆਪਸ਼ਨਲ ਲੈਂਗੁਏਜ (ਹਿੰਦੀ, ਪੰਜਾਬੀ, ਅੰਗਰੇਜ਼ੀ, ਉਰਦੂ)
14 ਮਾਰਚ ਇਕਾਨਾਮਿਕਸ
15 ਮਾਰਚ ਗਣਿਤ
16 ਮਾਰਚ ਡਿਫੈਂਸ ਸਟੱਡੀਜ਼
18 ਮਾਰਚ ਸੰਸਕ੍ਰਿਤ, ਫ੍ਰੈਂਚ, ਜਰਮਨ
19 ਮਾਰਚ ਫਿਲਾਸਫੀ, ਕੈਮਿਸਟ੍ਰੀ
20 ਮਾਰਚ ਐੱਨ.ਸੀ.ਸੀ.
21 ਮਾਰਚ ਬਿਜ਼ਨੈੱਸ ਸਟੱਡੀਜ਼
27 ਮਾਰਚ NSQF ਪ੍ਰੀਖਿਆਵਾਂ
28 ਮਾਰਚ ਵਾਤਾਵਰਨ ਸਿੱਖਿਆ (ਕੰਪਾਰਟਮੈਂਟ)
30 ਮਾਰਚ ਵੈਲਕਮ ਲਾਈਫ਼ (ਕੰਪਾਰਟਮੈਂਟ)
ਪ੍ਰੀਖਿਆਵਾਂ ਸਬੰਧੀ ਹੋਰ ਜਾਣਕਾਰੀ ਲਈ ਲਾਗ-ਇਨ ਕਰੋ- www.pseb.ac.in
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਹਿਲਾਂ ਲੋਕ ਸਭਾ ਤਾਂ ਬਾਅਦ ’ਚ ਵਿਧਾਨ ਸਭਾ ’ਚ ਜਨਤਾ ਕਰੇਗੀ ਸਿਆਸੀ ਪਾਰਟੀਆਂ ਦੀ ਕਿਸਮਤ ਦਾ ਫੈਸਲਾ
NEXT STORY