ਪਟਿਆਲਾ (ਪ੍ਰਤਿਭਾ) - ਪੰਜਾਬ ਸਕੂਲ ਸਿੱਖਿਆ ਬੋਰਡ ਦੇ ਤਹਿਤ ਬੁੱਧਵਾਰ ਨੂੰ ਬਾਰ੍ਹਵੀਂ ਦੀ ਪ੍ਰੀਖਿਆ ਦੌਰਾਨ ਇਕ-ਦੋ ਸਕੂਲਾਂ ਨੂੰ ਛੱਡ ਦਿੱਤਾ ਜਾਵੇ ਤਾਂ ਲਗਭਗ ਸਾਰੇ ਸਕੂਲਾਂ ਵਿਚ ਮਾਹੌਲ ਠੀਕ-ਠਾਕ ਰਿਹਾ। ਅੰਗਰੇਜ਼ੀ ਦਾ ਪੇਪਰ ਹੋਣ ਕਾਰਨ ਜ਼ਿਆਦਾਤਰ ਸਕੂਲਾਂ ਵਿਚ ਫਲਾਇੰਗ ਭੇਜੀ ਗਈ। ਹਾਲਾਂਕਿ ਅਥਾਰਟੀ ਕੋਲ ਨਕਲ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਪ੍ਰੀਖਿਆ ਸ਼ੁਰੂ ਹੋਣ ਤੋਂ ਬਾਅਦ ਸਕੂਲਾਂ ਦੇ ਗੇਟ ਬੰਦ ਕਰ ਦਿੱਤੇ ਗਏ ਅਤੇ ਕਿਸੇ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਸੀ ਪਰ ਜਾਣਕਾਰੀ ਅਨੁਸਾਰ ਸਕੂਲਾਂ ਵਿਚ ਥੋੜ੍ਹੀ ਬਹੁਤ ਨਕਲ ਚੱਲੀ ਹੈ, ਉਥੇ ਪੁਰਾਣਾ ਪੁਲਸ ਲਾਈਨ ਲੜਕੀਆਂ ਸਕੂਲ ਵਿਚ ਪ੍ਰਾਈਵੇਟ ਸਕੂਲ ਦਾ ਸੈਂਟਰ ਹੋਣ ਕਾਰਨ ਉਥੇ ਨਕਲ ਕਰਵਾਈ ਗਈ ਹੈ ਨਾਲ ਹੀ ਅਹਿਮ ਗੱਲ ਇਹ ਹੈ ਕਿ ਇਸ ਸਕੂਲ ਵਿਚ ਜ਼ਿਲਾ ਸਿੱਖਿਆ ਵਿਭਾਗ ਅਥਾਰਟੀ ਵੱਲੋਂ ਫਲਾਇੰਗ ਵੀ ਭੇਜੀ ਨਹੀਂ ਗਈ। ਇਸ ਤੋਂ ਇਲਾਵਾ ਬਾਕੀ ਸਕੂਲਾਂ ਵਿਚ ਸਭ ਠੀਕ ਰਿਹਾ। ਦੱਸਣਯੋਗ ਹੈ ਕਿ ਇਸ ਵਾਰ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਦੇ ਸੈਂਟਰ ਆਪਣਾ ਸਕੂਲ ਨਹੀਂ ਸਗੋਂ ਦੂਜੇ ਸਕੂਲਾਂ 'ਚ ਬਣਾਏ ਗਏ ਹਨ।
ਸੈਂਕੜੇ ਵਿਦਿਆਰਥੀਆਂ ਨੇ ਦਿੱਤੀ ਪ੍ਰੀਖਿਆ
ਜ਼ਿਲੇ ਦੇ ਲਗਭਗ 108 ਸੈਂਟਰਾਂ ਵਿਚ ਅੱਜ ਪ੍ਰੀਖਿਆ ਕਰਵਾਈ ਗਈ ਹੈ, ਉਂਝ ਤਾਂ ਕੁੱਲ 158 ਸੈਂਟਰ ਬਣਾਏ ਗਏ ਹਨ ਪਰ ਬਾਰ੍ਹਵੀਂ ਲਈ 108 ਸੈਂਟਰ ਹੀ ਬਣੇ ਹਨ।
ਇਨ੍ਹਾਂ ਵਿਚ ਸੈਂਕੜੇ ਵਿਦਿਆਰਥੀਆਂ ਨੇ ਪੇਪਰ ਦਿੱਤਾ, ਉਥੇ ਸ਼ਹਿਰ ਦੇ ਸਰਕਾਰੀ ਵਿਕਟੋਰੀਆ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਓਪਲ ਪੁਲਸ ਲਾਈਨ, ਸਰਕਾਰੀ ਕੰਨਿਆ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਊਨ, ਸਰਕਾਰੀ ਕੰਨਿਆ ਹਾਈ ਸਕੂਲ ਅਨਾਰਦਾਨਾ ਚੌਕ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨਿਊ ਪਾਵਰ ਹਾਊਸ ਕਾਲੋਨੀ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੀਲਖਾਨਾ (ਬ-1), ਸਰਕਾਰੀ ਮਾਡਲ ਸੀਨੀਅਰ ਸਕੂਲ ਫੀਲਖਾਨਾ (ਬ-2), ਐੱਸ. ਆਰ. ਆਰੀਆ ਸੀਨੀਅਰ ਸੈਕੰਡਰੀ ਸਕੂਲ, ਆਤਮਾ ਰਾਮ ਕੁਮਾਰ ਸਭਾ ਸੀਨੀਅਰ ਸੈਕੰਡਰੀ ਸਕੂਲ (ਬ-1), ਆਤਮਾ ਰਾਮ ਕੁਮਾਰ ਸਭਾ ਸੀਨੀਅਰ ਸੈਕੰਡਰੀ ਸਕੂਲ (ਬ-2), ਸਰਕਾਰੀ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਸਮੇਤ ਹੋਰ ਸਰਕਾਰੀ ਸਕੂਲਾਂ ਵਿਚ ਸੈਂਟਰ ਬਣਾਏ ਗਏ ਹਨ।
ਪੁਰਾਣਾ ਪੁਲਸ ਲਾਈਨ ਸਕੂਲ 'ਚ ਬਾਊਂਸਰ ਨਾਲ ਹੰਗਾਮੇ ਦੀ ਚਰਚਾ
ਹਾਲਾਂਕਿ ਅਥਾਰਟੀ ਦੀ ਮੰਨੀ ਜਾਵੇ ਤਾਂ ਕਿਸੇ ਵੀ ਸਕੂਲ ਵਿਚ ਨਕਲ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ ਪਰ ਪੁਰਾਣਾ ਪੁਲਸ ਲਾਈਨ ਸਕੂਲ ਵਿਚ ਸ਼ਹਿਰ ਦੇ ਇਕ ਪ੍ਰਾਈਵੇਟ ਸਕੂਲ ਦਾ ਸੈਂਟਰ ਇਸ ਸਕੂਲ ਵਿਚ ਬਣਿਆ ਹੈ। ਆਪਣੇ ਸਕੂਲ ਦੇ ਵਿਦਿਆਰਥੀਆਂ ਨੂੰ ਨਕਲ ਕਰਵਾਉਣ ਲਈ ਸਕੂਲ ਅਥਾਰਟੀ ਨੇ ਗੇਟ 'ਤੇ ਬਾਊਂਸਰ ਖੜ੍ਹੇ ਕੀਤੇ ਹੋਏ ਸੀ ਜੋ ਕਿ ਕਿਸੇ ਨੂੰ ਵੀ ਅੰਦਰ ਨਹੀਂ ਜਾਣ ਦੇ ਰਹੇ ਸੀ ਅਤੇ ਨਾ ਹੀ ਬਾਹਰ ਆਉਣ ਦੇ ਰਹੇ ਸੀ। ਇਸ ਕਾਰਨ ਉਥੇ ਖੜ੍ਹੇ ਮਾਪਿਆਂ ਤੇ ਹੋਰ ਲੋਕਾਂ ਨੇ ਹੰਗਾਮਾ ਵੀ ਕੀਤਾ, ਉਥੇ ਪ੍ਰੀਖਿਆ ਖਤਮ ਹੋਣ ਤੋਂ ਕੁਝ ਮਿੰਟ ਪਹਿਲਾਂ ਹੀ ਬਾਊਂਸਰ ਉਥੋਂ ਚਲੇ ਗਏ।
ਵਿਦਿਆਰਥੀਆਂ ਨੇ ਕਿਹਾ- ਚੰਗਾ ਹੋਇਆ ਪੇਪਰ
ਉਥੇ ਵਿਦਿਆਰਥੀਆਂ ਦਾ ਕਹਿਣਾ ਸੀ ਕਿ ਪੇਪਰ ਚੰਗਾ ਰਿਹਾ। ਆਤਮਾ ਰਾਮ ਕੁਮਾਰ ਸਭਾ ਸਕੂਲ ਵਿਚ ਪੇਪਰ ਦੇਣ ਆਏ ਆਕਾਸ਼ਦੀਪ ਨੇ ਕਿਹਾ ਕਿ ਉਨ੍ਹਾਂ ਦੇ ਖੁਦ ਦਾ ਸਕੂਲ ਸੈਂਟਰ ਨਹੀਂ ਬਣਿਆ ਹੈ। ਕਿਸੇ ਹੋਰ ਸਕੂਲ ਵਿਚ ਆ ਕੇ ਭਾਵੇਂ ਪੇਪਰ ਦਿੱਤਾ ਹੈ ਪਰ ਪੇਪਰ ਠੀਕ ਰਿਹਾ। ਸੰਦੀਪ ਨੇ ਕਿਹਾ ਕਿ ਪੇਪਰ ਕਾਫੀ ਵਧੀਆ ਹੋਇਆ ਹੈ। ਪਹਿਲਾਂ ਤੋਂ ਹੀ ਪਤਾ ਸੀ ਕਿ ਦੂਜੇ ਸੈਂਟਰ ਜਾ ਕੇ ਪ੍ਰੀਖਿਆ ਦੇਣੀ ਹੋਵੇਗੀ, ਇਸ ਲਈ ਸਾਰਿਆਂ ਨੇ ਤਿਆਰੀ ਕੀਤੀ ਸੀ।
ਰਿਆਸਤੀ ਸ਼ਾਹੀ ਨਗਰੀ ਨਾਭਾ ਇਤਿਹਾਸਕ ਮਹੱਤਤਾ ਗੁਆ ਚੁੱਕੀ ਏ!
NEXT STORY