ਵੈੱਬ ਡੈਸਕ : ਅਪ੍ਰੈਲ ਦਾ ਮਹੀਨਾ ਆ ਗਿਆ ਹੈ ਅਤੇ ਇਸਦੇ ਨਾਲ ਹੀ ਆ ਰਹੀ ਹੈ ਛੁੱਟੀਆਂ ਦੀ ਬਾਰਿਸ਼। ਇਸ ਮਹੀਨੇ ਤੁਹਾਨੂੰ ਮਿਲੇਗਾ ਇਕ ਸ਼ਾਨਦਾਰ ਲੰਬਾ ਵੀਕੈਂਡ। ਪਹਿਲਾ ਵੀਕਐਂਡ 10 ਅਪ੍ਰੈਲ ਤੋਂ 14 ਅਪ੍ਰੈਲ ਤੱਕ ਹੋਵੇਗਾ ਤੇ ਦੂਜਾ ਵੀਕਐਂਡ 18 ਅਪ੍ਰੈਲ ਤੋਂ 20 ਅਪ੍ਰੈਲ ਤੱਕ ਹੋਵੇਗਾ। ਇਸ ਲਈ ਤਿਆਰ ਹੋ ਜਾਓ ਰੋਜ਼ਾਨਾ ਦੇ ਕੰਮਕਾਜ ਤੋਂ ਬ੍ਰੇਕ ਲੈਣ ਤੇ ਆਪਣੀਆਂ ਮਨਪਸੰਦ ਥਾਵਾਂ 'ਤੇ ਜਾਣ ਅਤੇ ਮਿੱਠੀਆਂ ਅਤੇ ਖੱਟੀਆਂ ਯਾਦਾਂ ਬਣਾਉਣ ਲਈ।
ਪਿਓ ਨੇ ਚੁੱਕਿਆ ਅਜਿਹਾ ਖੌਫਨਾਕ ਕਦਮ, ਜਾਣ ਕੇ ਕੰਬ ਜਾਏਗੀ ਤੁਹਾਡੀ ਰੂਹ
ਪਹਿਲਾ ਲੰਮਾ ਵੀਕੈਂਡ: 10 ਤੋਂ 14 ਅਪ੍ਰੈਲ
ਇਹ ਲੰਮਾ ਵੀਕੈਂਡ ਵੀਰਵਾਰ, 10 ਅਪ੍ਰੈਲ ਨੂੰ ਮਹਾਂਵੀਰ ਜਯੰਤੀ ਨਾਲ ਸ਼ੁਰੂ ਹੋਵੇਗਾ। ਫਿਰ ਜੇਕਰ ਤੁਸੀਂ ਸ਼ੁੱਕਰਵਾਰ, 11 ਅਪ੍ਰੈਲ ਨੂੰ ਇੱਕ ਦਿਨ ਦੀ ਛੁੱਟੀ ਲੈਂਦੇ ਹੋ, ਤਾਂ ਤੁਹਾਨੂੰ 12 ਅਤੇ 13 ਅਪ੍ਰੈਲ ਨੂੰ ਸ਼ਨੀਵਾਰ-ਐਤਵਾਰ ਦੀਆਂ ਛੁੱਟੀਆਂ ਦੇ ਨਾਲ-ਨਾਲ 14 ਅਪ੍ਰੈਲ ਨੂੰ ਅੰਬੇਡਕਰ ਜਯੰਤੀ ਦੀ ਛੁੱਟੀ ਮਿਲੇਗੀ। ਇਸ ਤਰ੍ਹਾਂ, ਸਿਰਫ਼ ਇੱਕ ਦਿਨ ਦੀ ਛੁੱਟੀ ਲੈ ਕੇ, ਤੁਸੀਂ ਪੂਰੇ ਪੰਜ ਦਿਨਾਂ (10 ਤੋਂ 14 ਅਪ੍ਰੈਲ) ਲਈ ਇੱਕ ਲੰਬੇ ਵੀਕੈਂ ਦਾ ਆਨੰਦ ਮਾਣ ਸਕਦੇ ਹੋ।
ਦੂਜਾ ਲੰਮਾ ਵੀਕੈਂਡ: 18 ਅਪ੍ਰੈਲ ਤੋਂ 20 ਅਪ੍ਰੈਲ
ਮਹੀਨੇ ਦਾ ਦੂਜਾ ਮੌਕਾ 18 ਅਪ੍ਰੈਲ ਤੋਂ ਸ਼ੁਰੂ ਹੋਵੇਗਾ, ਜਦੋਂ ਗੁੱਡ ਫਰਾਈਡੇ ਦੀ ਛੁੱਟੀ ਸ਼ੁੱਕਰਵਾਰ ਨੂੰ ਹੋਵੇਗੀ। ਇਸ ਤੋਂ ਬਾਅਦ, 19 ਅਤੇ 20 ਅਪ੍ਰੈਲ ਨੂੰ ਸ਼ਨੀਵਾਰ-ਐਤਵਾਰ ਦੀਆਂ ਛੁੱਟੀਆਂ ਹੋਣਗੀਆਂ, ਜੋ ਤੁਹਾਨੂੰ ਤਿੰਨ ਦਿਨਾਂ ਦਾ ਸ਼ਾਨਦਾਰ ਵੀਕੈਂਡ ਦੇਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PRTC ਕੰਪਨੀ ਦੀ ਬੱਸ ਨੇ ਐਕਟਿਵਾ ਸਵਾਰ ਨੂੰ ਮਾਰੀ ਟੱਕਰ
NEXT STORY