ਚੰਡੀਗੜ੍ਹ (ਹਾਂਡਾ) : ਪੰਜਾਬ ਦੇ ਨਿੱਜੀ ਸਕੂਲ ਸੰਚਾਲਕ ਮਾਪਿਆਂ ਤੋਂ ਪੂਰੀ ਫੀਸ ਦਾ 70 ਫੀਸਦੀ ਵਸੂਲ ਸਕਣਗੇ। ਇਹ ਹੁਕਮ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸ਼ੁੱਕਰਵਾਰ ਨੂੰ ਜਾਰੀ ਕੀਤੇ ਹਨ। ਸਕੂਲ ਪ੍ਰਬੰਧਕਾਂ ਨੂੰ ਕਿਹਾ ਗਿਆ ਹੈ ਕਿ ਅਗਲੇ ਹੁਕਮਾਂ ਤੱਕ ਸਕੂਲ ਅਧਿਆਪਕ ਅਤੇ ਹੋਕ ਕਾਮਿਆਂ ਨੂੰ ਤਨਖਾਹ ਦਾ 70 ਫੀਸਦੀ ਹਿੱਸਾ ਦਿੰਦੇ ਰਹਿਣ। ਨਿਜੀ ਸਕੂਲ ਸੰਚਾਲਕਾਂ ਨੇ ਪੰਜਾਬ ਸਿੱਖਿਆ ਮਹਿਕਮੇ ਦੇ ਉਨ੍ਹਾਂ ਹੁਕਮਾਂ ਨੂੰ ਚੁਣੌਤੀ ਦਿੱਤੀ ਸੀ, ਜਿਨ੍ਹਾਂ 'ਚ ਸਕੂਲ ਪ੍ਰਬੰਧਕਾਂ ਨੂੰ ਵਿਦਿਆਰਥੀਆਂ ਤੋਂ ਸਿਰਫ ਟਿਊਸ਼ਨ ਫੀਸ ਲੈਣ ਦੇ ਹੀ ਨਿਰਦੇਸ਼ ਦਿੱਤੇ ਗਏ ਸਨ।
ਨਿਜੀ ਸਕੂਲਾਂ ਨੇ ਹਾਈਕੋਰਟ 'ਚ ਗੁਹਾਰ ਲਾਈ ਸੀ ਕਿ ਜੇਕਰ ਫੀਸ ਨਹੀਂ ਲਵਾਂਗੇ ਤਾਂ ਸਟਾਫ ਦੀ ਸੈਲਰੀ ਕਿਵੇਂ ਦੇਵਾਂਗੇ? ਨਿਜੀ ਸਕੂਲਾਂ ਦੇ ਸੰਚਾਲਕਾਂ ਵੱਲੋਂ ਪੇਸ਼ ਹੋਏ ਸੀਨੀਅਰ ਐਡਵੋਕੇਟ ਆਸ਼ੀਸ਼ ਚੋਪੜਾ ਨੇ ਅਦਾਲਤ 'ਚ ਕਿਹਾ ਕਿ ਨਿਜੀ ਸਕੂਲ ਲਗਾਤਾਰ ਆਨਲਾਈਨ ਕਲਾਸਾਂ ਰਾਹੀਂ ਬੱਚਿਆਂ ਨੂੰ ਪੜ੍ਹਾ ਰਹੇ ਹਨ ਅਤੇ ਜੇਕਰ ਉਹ ਬੱਚਿਆਂ ਤੋਂ ਫੀਸ ਨਹੀਂ ਲੈਣਗੇ ਤਾਂ ਆਪਣੇ ਸਟਾਫ ਨੂੰ ਤਨਖਾਹ ਕਿਵੇਂ ਦੇਣਗੇ?
ਕੋਰੋਨਾ ਇਫੈਕਟ : ਹੋਟਲ ਐਂਡ ਰੈਸਟੋਰੈਂਟ ਮਾਲਕਾਂ ਨੇ ਸਰਕਾਰ ਤੋਂ ਮੰਗੀ ਰਾਹਤ
NEXT STORY