ਚੰਡੀਗੜ੍ਹ (ਹਾਂਡਾ): ਪੰਜਾਬ 'ਚ ਹੈੱਡਮਾਸਟਰਾਂ ਦੀ ਭਰਤੀ ਪ੍ਰਕਿਰਿਆ ਦੇ ਨਤੀਜੇ ਐਲਾਨ ਕਰਨ ’ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਰੋਕ ਲਾ ਦਿੱਤੀ ਹੈ। ਜਰਮਨਜੀਤ ਸਿੰਘ ਨੇ ਪਟੀਸ਼ਨ ਦਾਖਲ ਕਰ ਕੇ ਪੰਜਾਬ ਸਰਕਾਰ ਤੋਂ 50 ਫ਼ੀਸਦੀ ਖਾਲੀ ਅਹੁਦਿਆਂ ’ਤੇ ਹੈੱਡਮਾਸਟਰਾਂ ਦੀ ਸਿੱਧੀ ਭਰਤੀ ਨੂੰ ਗੈਰ ਸੰਵਿਧਾਨਿਕ ਦੱਸਦੇ ਹੋਏ ਰੋਕ ਲਾਉਣ ਦੀ ਮੰਗ ਕੀਤੀ ਸੀ।
ਪਟੀਸ਼ਨਰ ਦਾ ਕਹਿਣਾ ਹੈ ਕਿ ਨਿਯਮਾਂ ਅਤੇ ਸਰਕਾਰ ਦੀ ਨੋਟੀਫਿਕੇਸ਼ਨ ਤਹਿਤ 75 ਫ਼ੀਸਦੀ ਹੈੱਡਮਾਸਟਰ ਤਰੱਕੀਆਂ ਤਹਿਤ ਲਏ ਜਾਣਗੇ ਅਤੇ 25 ਫ਼ੀਸਦੀ ਦੀ ਸਿੱਧੀ ਭਰਤੀ ਹੋਵੇਗੀ। ਸਰਕਾਰ ਨੇ 24 ਮਾਰਚ ਨੂੰ ਇਸ਼ਤਿਹਾਰ ਦੇ ਕੇ 50 ਫੀਸਦੀ ਹੈੱਡਮਾਸਟਰਾਂ ਦੇ ਅਹੁਦੇ ਸਿੱਧੀ ਭਰਤੀ ਨਾਲ ਭਰਨ ਲਈ ਅਰਜ਼ੀਆਂ ਮੰਗੀਆਂ ਸਨ ਅਤੇ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਚੁੱਕੀ ਹੈ। ਅਦਾਲਤ ਨੇ ਭਰਤੀ ਪ੍ਰਕਿਰਿਆ ਜਾਰੀ ਰੱਖਣ ਲਈ ਕਿਹਾ ਹੈ ਪਰ ਨਾਲ ਹੀ ਨੋਟਿਸ ਜਾਰੀ ਕਰ ਕੇ ਨਤੀਜਾ ਐਲਾਨ ਕਰਨ ’ਤੇ ਰੋਕ ਲਾ ਦਿੱਤੀ ਹੈ।
...ਤੇ ਹੁਣ ਵਾਹਨ ਚਾਲਕ ਮੌਕੇ 'ਤੇ ਹੀ ਭੁਗਤ ਸਕਣਗੇ 'ਚਲਾਨ'
NEXT STORY