ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਦਾ ਕਹਿਰ ਵੱਧਦਾ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਪੰਜਾਬ 'ਚ ਕੋਰੋਨਾ ਦੇ 2526 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਅੱਜ 63 ਲੋਕਾਂ ਦੀ ਕੋਰੋਨਾ ਕਾਰਣ ਮੌਤ ਵੀ ਹੋ ਚੁਕੀ ਹੈ।
ਜ਼ਿਲ੍ਹਿਆਂ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ
ਪੰਜਾਬ 'ਚ ਅੱਜ ਜਿਥੇ ਵੱਡੀ ਗਿਣਤੀ 'ਚ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ 'ਚ ਲੁਧਿਆਣਾ ਦੇ 186, ਜਲੰਧਰ 326, ਪਟਿਆਲਾ 315, ਅੰਮ੍ਰਿਤਸਰ 181, ਐਸ. ਏ. ਐਸ. ਨਗਰ 262, ਬਠਿੰਡਾ 116, ਗੁਰਦਾਸਪੁਰ 237, ਸੰਗਰੂਰ 64, ਹੁਸ਼ਿਆਰਪੁਰ 161, ਫਿਰੋਜ਼ਪੁਰ 72, ਪਠਾਨਕੋਟ 61, ਫਰੀਦਕੋਟ 58, ਮੋਗਾ 37, ਕਪੂਰਥਲਾ 166, ਸ੍ਰੀ ਮੁਕਤਸਰ ਸਾਹਿਬ 59, ਬਰਨਾਲਾ 28, ਫਤਿਹਗੜ੍ਹ ਸਾਹਿਬ 25, ਫਾਜ਼ਿਲਕਾ 50, ਰੋਪੜ 28, ਤਰਨਤਾਰਨ 17, ਮਾਨਸਾ 61, ਐਸ. ਬੀ. ਐਸ. ਨਗਰ ਤੋਂ 16 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।
ਉਥੇ ਹੀ ਸੂਬੇ 'ਚ ਅੱਜ 63 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋ ਗਈ। ਜਿਨ੍ਹਾਂ 'ਚ ਅੰਮ੍ਰਿਤਸਰ 'ਚ 3, ਬਠਿੰਡਾ 'ਚ 7, ਫਰੀਦਕੋਟ 'ਚ 1, ਫਿਰੋਜ਼ਪੁਰ 'ਚ 1, ਗੁਰਦਾਸਪੁਰ 'ਚ 3, ਹੁਸ਼ਿਆਰਪੁਰ 'ਚ 5, ਜਲੰਧਰ 'ਚ 8, ਲੁਧਿਆਣਾ 'ਚ 12, ਐਸ. ਏ. ਐਸ. ਨਗਰ 'ਚ 1, ਸ੍ਰੀ ਮੁਕਤਸਰ ਸਾਹਿਬ 'ਚ 3, ਮੋਗਾ 'ਚ 1, ਪਠਾਨਕੋਟ 'ਚ 3, ਪਟਿਆਲਾ 'ਚ 7, ਸੰਗਰੂਰ 'ਚ 4 ਤੇ ਤਰਨਤਾਰਨ 'ਚ 4 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋ ਚੁਕੀ ਹੈ।
ਪੰਜਾਬ ਦੇ ਮੁੱਖ ਮੰਤਰੀ ਦਾ ਐਲਾਨ, ਇਸ ਐਤਵਾਰ ਨੂੰ ਨਹੀਂ ਲੱਗੇਗਾ ਕਰਫਿਊ
NEXT STORY