ਜਲੰਧਰ (ਧਵਨ) - ਪੰਜਾਬ ’ਚ ਕਾਂਗਰਸ ਲਈ ਅਗਲਾ ਹਫ਼ਤਾ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ। ਸੂਬੇ ’ਚ ਕਾਂਗਰਸ ਦਾ ਸੰਕਟ ਹੁਣ ਸੁਲਝਦਾ ਹੋਇਆ ਨਜ਼ਰ ਆ ਰਿਹਾ ਹੈ। ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਜਨਰਲ ਸਕੱਤਰ ਪ੍ਰਿਯੰਕਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਸਭ ਕਾਂਗਰਸੀ ਆਗੂਆਂ ਨਾਲ ਬੈਠਕਾਂ ਕਰ ਚੁੱਕੇ ਹਨ। ਕਾਂਗਰਸ ਦੇ ਸੂਤਰਾਂ ਨੇ ਦੱਸਿਆ ਕਿ ਕੇਂਦਰੀ ਲੀਡਰਸ਼ਿਪ ਨੇ ਭਾਵੇਂ ਆਪਣੇ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਐਲਾਨੇ ਜਾਣ ਵਾਲੇ ਫਾਰਮੂਲੇ ਸਬੰਧੀ ਜਾਣਕਾਰੀ ਦੇ ਦਿੱਤੀ ਹੈ ਪਰ ਕੈਪਟਨ ਅਮਰਿੰਦਰ ਸਿੰਘ ਨੇ ਵੀ ਅਜੇ ਸੰਭਾਵਿਤ ਫਾਰਮੂਲੇ ਬਾਰੇ ਆਪਣੇ ਨੇੜਲੇ ਸਹਿਯੋਗੀਆਂ ਨੂੰ ਕੋਈ ਅਹਿਸਾਸ ਨਹੀਂ ਹੋਣ ਦਿੱਤਾ।
ਪੜ੍ਹੋ ਇਹ ਵੀ ਖ਼ਬਰ - ਇਸ 13 ਸਾਲਾ ਬੱਚੀ ਦੇ ਹੱਥਾਂ ’ਚ ਹੈ ਜਾਦੂ, ਪੰਜਾਬ ਤੋਂ ਕੈਨੇਡਾ ਤੱਕ ਹਨ ਪੇਂਟਿੰਗਾਂ ਦੇ ਚਰਚੇ (ਵੀਡੀਓ)
ਇਸ ਸਮੇਂ ਸਿਰਫ਼ ਅਫ਼ਵਾਹਾਂ ਹੀ ਉੱਡ ਰਹੀਆਂ ਹਨ ਜਾਂ ਅੰਦਾਜ਼ੇ ਲਾਏ ਜਾ ਰਹੇ ਹਨ ਕਿ ਕਿਹੜੇ ਮੰਤਰੀ ਦੀ ਛੁੱਟੀ ਹੋਵੇਗੀ, ਕਿਹੜਾ ਨਵਾਂ ਮੰਤਰੀ ਬਣੇਗਾ ਜਾਂ ਪੰਜਾਬ ਕਾਂਗਰਸ ਪੱਧਰ ’ਤੇ ਕਿਹੜੇ ਫੇਰਬਦਲ ਹੋਣਗੇ, ਸਬੰਧੀ ਜਾਂ ਤਾਂ ਸੋਨੀਆ ਗਾਂਧੀ ਨੂੰ ਪਤਾ ਹੈ ਜਾਂ ਕੈਪਟਨ ਅਮਰਿੰਦਰ ਸਿੰਘ ਨੂੰ।
ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ’ਚ ਰੂਹ ਕੰਬਾਊ ਵਾਰਦਾਤ: ਕੁਲਯੁੱਗੀ ਪਤੀ ਨੇ ਪਤਨੀ ਦਾ ‘ਕਤਲ’ ਕਰ ‘ਗਟਰ’ ’ਚ ਸੁੱਟੀ ਲਾਸ਼
ਮੁੱਖ ਮੰਤਰੀ ਦੇ ਨੇੜਲੇ ਸੂਤਰਾਂ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਤਾਂ ਮੰਤਰੀ ਮੰਡਲ ਵਿੱਚ ਸੰਭਾਵਿਤ ਫੇਰਬਦਲ ਨੂੰ ਲੈ ਕੇ ਆਪਣਾ ਹੋਮਵਰਕ ਪੂਰਾ ਕਰ ਚੁੱਕੇ ਹਨ। ਕੈਪਟਨ ਅਮਰਿੰਦਰ ਸਿੰਘ ਪੰਜਾਬ ਮਾਮਲੇ ਦਾ ਹੱਲ ਕਰਨ ਦਾ ਪੂਰਾ ਸਿਹਰਾ ਸੋਨੀਆ ਨੂੰ ਦੇਣਾ ਚਾਹੁੰਦੇ ਹਨ। ਕਾਂਗਰਸੀ ਸੂਤਰਾਂ ਨੇ ਦੱਸਿਆ ਕਿ ਸੋਨੀਆ ਵਲੋਂ ਅੰਤਿਮ ਫ਼ੈਸਲਾ ਅਗਲੇ ਹਫ਼ਤੇ ਕਿਸੇ ਵੇਲੇ ਵੀ ਸੁਣਾਇਆ ਜਾ ਸਕਦਾ ਹੈ। ਪੰਜਾਬ ਕਾਂਗਰਸ ਨਾਲ ਸਬੰਧਤ ਅਹਿਮ ਫੈਸਲਿਆਂ ਦਾ ਨਾ ਸਿਰਫ ਐਲਾਨ ਕੀਤਾ ਜਾਏਗਾ ਸਗੋਂ ਸਰਕਾਰ ਵਿਚ ਅਹਿਮ ਤਬਦੀਲੀਆਂ ਹੋਣ ਦੀ ਵੀ ਸੰਭਾਵਨਾ ਹੈ।
ਪੜ੍ਹੋ ਇਹ ਵੀ ਖ਼ਬਰ - ਢੋਗੀਂ ਬਾਬੇ ਦਾ ਸ਼ਰਮਨਾਕ ਕਾਰਾ : ਇੱਕੋ ਪਰਿਵਾਰ ਦੀਆਂ 3 ਜਨਾਨੀਆਂ ਲੈ ਕੇ ਹੋਇਆ ਫ਼ਰਾਰ
ਕਾਂਗਰਸੀ ਸੂਤਰਾਂ ਨੇ ਦੱਸਿਆ ਕਿ ਪਾਰਟੀ ਦੇ ਵਿਧਾਇਕ ਵੀ ਹੁਣ ਇਹ ਮੰਨ ਕੇ ਚੱਲ ਰਹੇ ਹਨ ਕਿ ਆਖਿਰ ਕੈਪਟਨ ਦੇ ਸਖ਼ਤ ਸਟੈਂਡ ਦਾ ਲਾਭ ਪਾਰਟੀ ਨੂੰ ਆਉਂਦੀਆਂ ਚੋਣਾਂ ’ਚ ਮਿਲ ਸਕਦਾ ਹੈ। ਸਰਕਾਰ ਵਿੱਚ ਤਾਂ ਅਨੁਸ਼ਾਸਨ ਦੀ ਬਹਾਲੀ ਹੋਵੇਗੀ ਹੀ, ਨਾਲ ਹੀ ਕਾਂਗਰਸ ਵਿੱਚ ਅਨੁਸ਼ਾਸਨ ਲਾਗੂ ਹੋ ਜਾਏਗਾ।
ਪੜ੍ਹੋ ਇਹ ਵੀ ਖ਼ਬਰ - ਬਰਨਾਲਾ : ਆਈਲੈਟਸ ਸੈਂਟਰ ਦੇ ਮਾਲਕ ਨੇ ਹੋਟਲ ’ਚ ਖੁਦ ਨੂੰ ਗੋਲੀ ਮਾਰ ਕੀਤੀ ਖ਼ੁਦਕੁਸ਼ੀ, ਫੈਲੀ ਸਨਸਨੀ
ਕੇਂਦਰੀ ਫ਼ੈਸਲਾ ਆਉਣ ਪਿੱਛੋਂ ਅਨੁਸ਼ਾਸਨਹੀਨਤਾ ਬਿਲਕੁਲ ਸਹਿਣ ਨਹੀਂ ਹੋਵੇਗੀ
ਕਾਂਗਰਸ ਦੇ ਸੀਨੀਅਰ ਨੇਤਾ ਹੁਣ ਇਹ ਮੰਨ ਕੇ ਚੱਲ ਰਹੇ ਹਨ ਕਿ ਕੇਂਦਰੀ ਫ਼ੈਸਲਾ ਆਉਣ ਪਿੱਛੋਂ ਅਨੁਸ਼ਾਸਨਹੀਨਤਾ ਨੂੰ ਕੇਂਦਰੀ ਲੀਡਰਸ਼ਿਪ ਬਿਲਕੁਲ ਸਹਿਣ ਨਹੀਂ ਕਰੇਗੀ। ਪੰਜਾਬ ਵਿੱਚ ਜੋ ਕੁਝ ਹੋਣਾ ਸੀ, ਹੋ ਚੁੱਕਾ ਹੈ। ਹੁਣ ਕੇਂਦਰੀ ਲੀਡਰਸ਼ਿਪ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਗੰਭੀਰ ਹੋ ਗਈ ਹੈ, ਕਿਉਂਕਿ ਪੰਜਾਬ ਵਿੱਚ ਉਸ ਦੀ ਸਾਖ ਹੁਣ ਦਾਅ ’ਤੇ ਰਹਿਣੀ ਹੈ। ਇਸ ਲਈ ਇਕ ਵਾਰ ਫ਼ੈਸਲੇ ਨੂੰ ਲਾਗੂ ਕਰਨ ਪਿੱਛੋਂ ਜੇ ਕੋਈ ਵੀ ਛੋਟਾ ਜਾਂ ਵੱਡਾ ਨੇਤਾ ਉਸ ਦੀ ਉਲੰਘਣਾ ਕਰੇਗਾ, ਉਸ ਵਿਰੁੱਧ ਅਨੁਸ਼ਾਸਨੀ ਕਾਰਵਾਈ ਕੇਂਦਰੀ ਲੀਡਰਸ਼ਿਪ ਵਲੋਂ ਤੈਅ ਮੰਨੀ ਜਾਏਗੀ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਰੂਹ ਕੰਬਾਊ ਵਾਰਦਾਤ : ਰਾਤ ਦੇ ਹਨ੍ਹੇਰੇ ’ਚ ਵਿਅਕਤੀ ਦਾ ਕਤਲ, ਸਿਰ ਧੜ ਤੋਂ ਕੀਤਾ ਵੱਖ
ਇਹ ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਮੈਨੂੰ ਪੰਜਾਬ ਦੀ ਆਵਾਜ਼ ਉਠਾਉਣ ’ਤੇ ਪਾਰਟੀ ’ਚੋਂ ਕੱਢਿਆ : ਜੋਸ਼ੀ
NEXT STORY