ਚੰਡੀਗੜ੍ਹ (ਹਾਂਡਾ)- ਪੰਜਾਬ ’ਚ 14 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ’ਚ ਵੋਟ ਲਈ ਡਰੱਗਜ਼ ਵੰਡੀ ਜਾ ਸਕਦੀ ਹੈ। ਇਹ ਸ਼ੰਕਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜਤਾਈ ਹੈ। ਇਸ ’ਤੇ ਖੁਦ ਨੋਟਿਸ ਲੈਂਦਿਆਂ ਹਾਈ ਕੋਰਟ ਨੇ ਚੋਣ ਕਮਿਸ਼ਨ ਨੂੰ ਨੋਟਿਸ ਜਾਰੀ ਕਰਦਿਆਂ 20 ਜਨਵਰੀ ਤੱਕ ਜਵਾਬ ਦਾਖ਼ਲ ਕਰ ਕੇ ਇਹ ਦੱਸਣ ਨੂੰ ਕਿਹਾ ਹੈ ਕਿ ਚੋਣਾਂ ’ਚ ਵੋਟਾਂ ਲਈ ਡਰੱਗਜ਼ ਨਾ ਵੰਡੀ ਜਾਵੇ, ਇਸ ਦੇ ਲਈ ਕਮਿਸ਼ਨ ਨੇ ਕੀ ਇੰਤਜ਼ਾਮ ਕੀਤੇ ਹਨ।
ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ’ਚ ਵੱਡੀ ਵਾਰਦਾਤ: ਪੈਸੇ ਨਾ ਦੇਣ ’ਤੇ ਨਸ਼ੇੜੀ ਪੁੱਤ ਨੇ ਪਿਓ ’ਤੇ ਕੀਤਾ ਹਮਲਾ, ਵੱਢਿਆ ਗੁੱਟ
ਹਾਈ ਕੋਰਟ ’ਚ ਐੱਨ. ਡੀ. ਪੀ. ਐੱਸ. ਦੇ ਸੈਂਕੜੇ ਮਾਮਲੇ ਚੱਲ ਰਹੇ ਹਨ। ਇਨ੍ਹਾਂ ਦੀ ਸੁਣਵਾਈ ਦੌਰਾਨ ਅਜਿਹੇ ਤੱਥ ਸਾਹਮਣੇ ਆਏ ਹਨ, ਜਿਸ ਕਾਰਨ ਇਹ ਸ਼ੰਕਾ ਜਤਾਈ ਜਾ ਰਹੀ ਹੈ ਕਿ ਆਉਣ ਵਾਲੀਆਂ ਚੋਣਾਂ ’ਚ ਵੋਟਰਾਂ ਨੂੰ ਨਸ਼ਾ ਵੰਡਿਆ ਜਾ ਸਕਦਾ ਹੈ। ਸਾਲ 2012 ਅਤੇ 2017 ’ਚ ਚੋਣਾਂ ਦੌਰਾਨ ਇਕ ਮਹੀਨੇ ’ਚ ਹੀ ਭਾਰੀ ਮਾਤਰਾ ’ਚ ਡਰੱਗਜ਼ ਫੜ੍ਹੀ ਗਈ ਸੀ, ਜਿਸ ’ਚ ਹੈਰੋਇਨ ਅਤੇ ਭੁੱਕੀ ਸ਼ਾਮਲ ਸਨ।
ਪੜ੍ਹੋ ਇਹ ਵੀ ਖ਼ਬਰ - ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ: ਹੁਣ ਇਨ੍ਹਾਂ ਲੋਕਾਂ ਦੇ ਖਾਤਿਆਂ ’ਚ ਆਉਣਗੇ 1-1 ਹਜ਼ਾਰ ਰੁਪਏ
CM ਚੰਨੀ ਦਾ ਵੱਡਾ ਬਿਆਨ, PM ਮੋਦੀ ਦੇ ਦੌਰੇ ਦੌਰਾਨ ਲਾਠੀਚਾਰਜ ਹੁੰਦਾ ਤਾਂ ਪੰਜਾਬ ਦੇ ਹਾਲਾਤ ਖ਼ਰਾਬ ਹੋ ਜਾਂਦੇ
NEXT STORY