ਮਲੇਰਕੋਟਲਾ(ਬਿਊਰੋ)— ਇਹ ਤਸਵੀਰਾਂ ਹਨ ਸ਼ਹਿਰ ਮਲੇਰਕੋਟਲਾ ਦੇ ਰੇਲਵੇ ਸਟੇਸ਼ਨ ਦੀਆਂ ਜਿਥੇ ਕਿ ਮੁਸਲਮਾਨਾਂ ਦੇ ਸਭ ਤੋਂ ਵੱਡੇ ਤੀਰਥ ਸਥਾਨ ਮੱਕੇ ਮਦੀਨੇ ਨੂੰ ਜਾਣ ਲਈ ਹੱਜ ਰਵਾਨਾ ਹੋਇਆ। ਇਹ ਭੀੜ ਹੱਜ 'ਤੇ ਜਾਣ ਵਾਲੇ ਅਤੇ ਉਨ੍ਹਾਂ ਨੂੰ ਰਵਾਨਾ ਕਰਨ ਆਏ ਰਿਸ਼ਤੇਦਾਰਾਂ ਦੀ ਹੈ ਜਿਨ੍ਹਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਤੁਹਾਨੂੰ ਦੱਸ ਦੇਈਏ ਕਿ ਇਸੇ ਸਾਲ ਮਲੇਰਕੋਟਲਾ ਦੇ ਰੇਲਵੇ ਸਟੇਸ਼ਨ ਤੋਂ ਦਿੱਲੀ ਏਅਰਪੋਰਟ ਲਈ ਹੱਜ ਰਵਾਨਾ ਹੋਇਆ ਹੈ। ਇਸ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰ, ਦੋਸਤ, ਰਿਸ਼ਤੇਦਾਰ ਅਤੇ ਉਚੇਚੇ ਤੌਰ ਪੰਜਾਬ ਹੱਜ ਕਮੇਟੀ ਦੇ ਚੇਅਰਮੈਨ ਰਸੀਦ ਖਲਜੀ ਅਤੇ ਹਿੰਦੂ ਸਿੱਖ ਭਾਈਚਾਰੇ ਤੋਂ ਆਏ ਲੋਕਾਂ ਨੇ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਸਹੀ-ਸਲਾਮਤ ਵਾਪਸ ਪਰਤਣ ਦੀ ਦੁਆ ਕੀਤੀ।
ਹੱਜ 'ਤੇ ਜਾਣਾ ਹਰ ਇਕ ਮੁਸਲਮਾਨ ਦੇ ਦਿਲ ਦੀ ਇੱਛਾ ਹੁੰਦੀ ਹੈ। ਉਹ ਹਰ ਸਮੇਂ ਇਸ ਪਵਿੱਤਰ ਸਥਾਨ ਦੇ ਦਰਸ਼ਨਾਂ ਨੂੰ ਲੋਚਦੇ ਰਹਿੰਦੇ ਹਨ ਕਿ ਕਦੋਂ ਅੱਲ੍ਹਾ ਦੇ ਘਰੋਂ ਸੁਨੇਹਾ ਆਏਗਾ ਅਤੇ ਉਹ ਉਸ ਪਵਿੱਤਰ ਸਥਾਨ 'ਤੇ ਹੱਜ ਕਰਨ ਜਾਣਗੇ।
ਸਿਹਤ ਵਿਭਾਗ ਦੀ ਟੀਮ ਵੱਲੋਂ ਡੇਂਗੂ ਸਬੰਧੀ ਸਰਵੇ
NEXT STORY