ਜਲੰਧਰ : ਮਹਾਮਾਰੀ ਬਣੇ ਕੋਰੋਨਾ ਦੀ ਲਪੇਟ 'ਚ ਹੁਣ ਫੀਲਡ 'ਚ ਉਤਰੇ ਪੁਲਸ ਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਆਉਣ ਲੱਗੇ ਹਨ। ਵੀਰਵਾਰ ਨੂੰ ਜਲੰਧਰ ਦਿਹਾਤੀ ਦੇ ਐੱਸ. ਐੱਸ. ਪੀ. ਨਵਜੋਤ ਮਾਹਲ ਸਮੇਤ 4 ਐੱਸ. ਡੀ. ਐੱਮ. ਤੇ 2 ਏ. ਡੀ. ਸੀ. ਕੋਰੋਨਾ ਪਾਜ਼ੇਟਿਵ ਪਾਏ ਗਏ। ਸੂਬੇ 'ਚ ਕੋਰੋਨਾ ਵਾਇਰਸ ਫੈਲਣ ਦੇ ਸ਼ੁਰੂਆਤੀ ਦੌਰ 'ਚ ਲੁਧਿਆਣਾ 'ਚ ਇਕ ਏ. ਸੀ. ਪੀ. ਅਨਿਲ ਕੁਮਾਰ ਕੋਹਲੀ ਤੇ ਪਾਇਲ ਦੇ ਕਾਨੂੰਗੋ ਗੁਰਮੇਲ ਨੂੰ ਕੋਰੋਨਾ ਵਾਇਰਸ ਦੀ ਲਪੇਟ 'ਚ ਆਉਣ ਦੇ ਕਾਰਣ ਆਪਣੀ ਜਾਨ ਗੁਆਣੀ ਪਈ ਸੀ। ਸਰਕਾਰ ਦੇ ਪ੍ਰਸ਼ਾਸਨਿਕ ਤੇ ਪੁਲਸ ਅਧਿਕਾਰੀ ਆਪਣੇ ਆਪ ਨੂੰ ਵਾਇਰਸ ਦੇ ਸ਼ੱਕ ਨਾਲ ਸੈਲਫ ਕੁਆਰੰਟਾਈਨ ਤਾਂ ਕਰ ਰਹੇ ਹਨ ਪਰ ਫਿਰ ਵੀ ਵਾਇਰਸ ਦੀ ਲਪੇਟ 'ਚ ਆਉਂਦੇ ਜਾ ਰਹੇ ਹਨ। ਅਜਿਹੇ ਹੀ ਕੁੱਝ ਮਾਮਲੇ ਪੰਜਾਬ 'ਚ ਜ਼ਿਲਾ ਜਲੰਧਰ, ਲੁਧਿਆਣਾ ਤੇ ਸੰਗਰੂਰ 'ਚੋਂ ਸਾਹਮਣੇ ਆਏ ਹਨ, ਜਿਥੇ ਐੱਸ. ਐੱਸ. ਪੀ., ਐੱਸ. ਡੀ. ਐੱਮ. ਤੇ ਏ. ਡੀ. ਸੀ. ਤੱਕ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ।
ਇਹ ਅਧਿਕਾਰੀ ਆਏ ਵਾਇਰਸ ਦੀ ਲਪੇਟ 'ਚ
ਨਵਜੋਤ ਮਾਹਲ
ਐੱਸ. ਐੱਸ. ਪੀ. ਦਿਹਾਤੀ (ਜਲੰਧਰ)
ਐੱਸ. ਡੀ. ਐੱਮ.
ਸੰਜੀਵ ਕੁਮਾਰ (ਸ਼ਾਹਕੋਟ), ਮਨਜੀਤ ਸਿੰਘ (ਦਿੜਬਾ, ਸੰਗਰੂਰ), ਮਨਕੰਵਲ ਸਿੰਘ (ਪਾਇਲ, ਲੁਧਿਆਣਾ), ਸੰਦੀਪ ਸਿੰਘ (ਖੰਨਾ)
ਏ. ਡੀ. ਸੀ.
ਅਮਰਜੀਤ ਸਿੰਘ ਬੈਂਸ (ਲੁਧਿਆਣਾ), ਨੀਰੂ ਕਤਿਆਲ ਗੁਪਤਾ (ਜਗਰਾਓਂ), ਜ਼ਿਲਾ ਮੰਡੀ ਅਫਸਰ ਜਸਵੀਰ ਕੌਰ (ਲੁਧਿਆਣਾ)
ਲੁਧਿਆਣਾ 'ਚ SDM ਸਮੇਤ 54 ਦੀ ਰਿਪੋਰਟ ਕੋਰੋਨਾ ਪਾਜ਼ੇਟਿਵ
NEXT STORY