ਚੰਡੀਗੜ੍ਹ (ਯੂ. ਐੱਨ. ਆਈ.) : ਮੌਸਮ ਕੇਂਦਰ ਅਨੁਸਾਰ ਪੰਜਾਬ ਅਤੇ ਹਰਿਆਣਾ ਵਿਚ ਅਗਲੇ 48 ਘੰਿਟਆਂ ਵਿਚ ਕਿਤੇ-ਕਿਤੇ ਭਾਰੀ ਮੀਂਹ ਪੈਣ ਦੇ ਆਸਾਰ ਹਨ। ਪਿਛਲੇ 24 ਘੰਟਿਆਂ ਦੌਰਾਨ ਕੁਝ ਥਾਵਾਂ 'ਤੇ ਭਾਰੀ ਮੀਂਹ ਪਿਆ ਵੀ ਹੈ। ਮੌਸਮ ਕੇਂਦਰ ਨੇ ਖੇਤਰ ਵਿਚ ਅਗਲੇ 3 ਦਿਨਾਂ ਵਿਚ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਹੈ।
ਪਿਛਲੇ 24 ਘੰਟਿਆਂ ਵਿਚ ਚੰਡੀਗੜ੍ਹ ਵਿਚ 29 ਮਿ. ਮੀ., ਅੰਬਾਲਾ ਵਿਚ ਸਭ ਤੋਂ ਵੱਧ 127 ਮਿ. ਮੀ., ਕਰਨਾਲ 15 ਮਿ. ਮੀ., ਲੁਧਿਆਣਾ 39 ਮਿ. ਮੀ., ਪਟਿਆਲਾ 89 ਮਿ. ਮੀ., ਹਲਵਾਰਾ 75 ਮਿ. ਮੀ., ਆਦਮਪੁਰ 16 ਮਿ. ਮੀ. ਸਮੇਤ ਖੇਤਰ ਵਿਚ ਔਸਤ ਤੋਂ ਹਲਕਾ ਮੀਂਹ ਪਿਆ। ਹਿਮਾਚਲ ਪ੍ਰਦੇਸ਼ ਵਿਚ ਭਾਰੀ ਮੀਂਹ ਦੇ ਕਾਰਨ ਹਰਿਆਣਾ ਅਤੇ ਪੰਜਾਬ ਦੀਆਂ ਨਦੀਆਂ ਦੇ ਪਾਣੀ ਦਾ ਪੱਧਰ ਵੀ ਵਧਿਆ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਵਿਦੇਸ਼ ਮੰਤਰੀ ਜੈਸ਼ੰਕਰ ਨਾਲ ਕੀਤੀ ਮੁਲਾਕਾਤ
NEXT STORY