ਬਾਬਾ ਬਕਾਲਾ ਸਾਹਿਬ (ਰਾਕੇਸ਼) : ਪੰਜਾਬ ਵਿਚ ਇਕ ਪਾਸੇ ਜਿੱਥੇ ਠੰਡ ਦੇ ਪ੍ਰਕੋਪ ਲਗਾਤਾਰ ਜਾਰੀ ਹੈ ਅਤੇ ਉਥੇ ਪੰਜਾਬ ਸਰਕਾਰ ਵੱਲੋਂ ਭਾਰੀ ਮੰਗ ਦੇ ਬਾਵਜੂਦ ਸਕੂਲਾਂ ਦੀਆਂ ਛੁੱਟੀਆਂ ਵਿਚ ਵਾਧਾ ਨਹੀਂ ਕੀਤਾ ਗਿਆ। ਨਤੀਜਨ ਛੋਟੇ ਛੋਟੇ ਬੱਚੇ ਠੁਰ-ਠੁਰ ਕਰਦੇ ਹੋਏ ਸਕੂਲ ਪੁਹੰਚ ਰਹੇ ਹਨ। ਹੁਣ ਜਦਕਿ ਬੀਤੇ ਕੱਲ ਤੋਂ ਸਕੂਲਾਂ ਨੂੰ ਆਮ ਦੀ ਤਰ੍ਹਾਂ ਖੋਲਿਆ ਗਿਆ ਹੈ। ਹੱਡਚੀਰਵੀ ਠੰਡ ਦੇ ਚਲਦਿਆ ਇਨ੍ਹਾਂ ਸਕੂਲਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਬਿਲਕੁੱਲ ਨਾਮਾਤਰ ਹੈ।
ਇਹ ਵੀ ਪੜ੍ਹੋ : ਪੰਜਾਬ : 18, 19 ਤੇ 22 ਜਨਵਰੀ ਨੂੰ ਪੈ ਸਕਦੈ ਮੀਂਹ, ਕੜਾਕੇ ਦੀ ਠੰਡ ਵਿਚਾਲੇ ਹੋ ਗਈ ਨਵੀਂ ਭਵਿੱਖਬਾਣੀ
ਸਕੂਲੀ ਬੱਚਿਆਂ ਦੇ ਮਾਪਿਆ ਦਾ ਕਹਿਣਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਅਜੇ ਸਕੂਲ ਨਹੀਂ ਭੇਜਣਾ ਚਾਹੁੰਦੇ। ਅਜਿਹੇ ਮੌਸਮ 'ਚ ਪਹਿਲਾਂ ਉਨ੍ਹਾਂ ਦੀ ਸਿਹਤ ਦਾ ਖਿਆਲ ਰੱਖਣਾ ਅਤਿ ਜ਼ਰੂਰੀ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਪਿੰਡਾਂ ਵਿਚਲੇ ਆਂਗਣਵਾੜੀ ਕੇਂਦਰਾਂ ਅਤੇ ਨਿੱਜੀ ਸਕੂਲਾਂ ਦੇ ਪੰਜਵੀ ਜਮਾਤ ਤੱਕ ਦੇ ਬੱਚਿਆਂ ਦੀਆਂ ਛੁੱਟੀਆਂ ਵਿਚ ਵਾਧਾ ਕਰ ਦਿੱਤਾ ਜਾਵੇ ਤਾਂ ਜੋ ਇਹ ਮਾਸੂਮ ਜਿੰਦੜੀਆ ਠੰਡ ਦੇ ਬੁਰੇ ਪ੍ਰਭਾਵ ਤੋਂ ਬਚ ਸਕਣ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕਿਤੇ ਤੁਹਾਡਾ ਬੱਚਾ ਤਾਂ ਨਹੀਂ ਦੇਖ ਰਿਹਾ ਅਸ਼ਲੀਲ ਵੀਡੀਓ, ਨਜ਼ਰ ਰੱਖਣ ਲਈ ਜਾਣੋ ਖ਼ਾਸ Settings
NEXT STORY