ਦੀਨਾਨਗਰ (ਗੋਰਾਇਆ)- ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਬਲਾਕ ਦੌਰਾਂਗਲਾ ਦੇ ਪਿੰਡ ਗੰਜੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਇਕ ਬਹੁਤ ਹੀ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਇਕ ਪਾਸੇ ਸਕੂਲ ਨੂੰ ਵਿਦਿਆ ਦਾ ਮੰਦਰ ਮੰਨਿਆ ਜਾਂਦਾ ਹੈ ਅਤੇ ਅਧਿਆਪਕਾਂ ਨੂੰ ਗੁਰੂ ਦਾ ਦਰਜਾ ਦਿੱਤਾ ਜਾਂਦਾ ਹੈ, ਪਰ ਇਸ ਸਮੇਂ ਇਕ ਘਟਨਾ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ, ਪੰਜਵੀਂ ਕਲਾਸ ਦੇ ਇੱਕ 9 ਸਾਲਾ ਬੱਚੇ ਨੂੰ ਸਕੂਲ ਦੇ ਇੱਕ ਅਧਿਆਪਕ ਵੱਲੋਂ ਬੇਰਹਿਮੀ ਨਾਲ ਕੁੱਟਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਅਧਿਆਪਕ ਨੇ ਪਲਾਸਟਿਕ ਦੀਆਂ ਵਿਕਟਾਂ ਨਾਲ ਬੱਚੇ ਨੂੰ ਇੰਨਾ ਮਾਰਿਆ ਕਿ ਉਸਦੇ ਸਰੀਰ ‘ਤੇ ਗੰਭੀਰ ਨਿਸ਼ਾਨ ਪੈ ਗਏ।
ਇਹ ਵੀ ਪੜ੍ਹੋ- ਵੱਡੀ ਖਬਰ: Black Out ਤੋਂ ਪਹਿਲਾਂ ਅੰਮ੍ਰਿਤਸਰ 'ਚ ਫੜਿਆ ਗਿਆ 'ਪਾਕਿਸਤਾਨੀ ਜਾਸੂਸ'
ਹੈਰਾਨੀ ਦੀ ਗੱਲ ਇਹ ਰਹੀ ਕਿ ਡਰ ਦੇ ਮਾਰੇ ਬੱਚੇ ਨੇ ਘਰ ਆ ਕੇ ਵੀ ਇਸ ਬਾਰੇ ਕੁਝ ਨਹੀਂ ਦੱਸਿਆ। ਪਰ ਜਦੋਂ ਰਾਤ ਨੂੰ ਉਸਦੀ ਮਾਤਾ ਉਸਦੇ ਕੱਪੜੇ ਬਦਲ ਰਹੀ ਸੀ, ਤਾਂ ਬੱਚੇ ਦੇ ਸਰੀਰ ‘ਤੇ ਪਏ ਨਿਸ਼ਾਨ ਵੇਖ ਕੇ ਉਹ ਭਾਵੁਕ ਹੋ ਗਈ। ਬਾਅਦ ਵਿੱਚ ਸਖ਼ਤੀ ਨਾਲ ਪੁੱਛਣ ‘ਤੇ ਬੱਚੇ ਨੇ ਦੱਸਿਆ ਕਿ ਸਕੂਲ ਵਿੱਚ ਅਧਿਆਪਕ ਵੱਲੋਂ ਉਸਨੂੰ ਪਲਾਸਟਿਕ ਦੀਆਂ ਵਿਕਟਾਂ ਨਾਲ ਮਾਰਿਆ ਗਿਆ, ਕਿਉਂਕਿ ਉਹ ਸ਼ਰਾਰਤ ਕਰ ਰਿਹਾ ਸੀ।
ਇਹ ਵੀ ਪੜ੍ਹੋ- ਅੰਮ੍ਰਿਤਪਾਲ ਸਿੰਘ ਦੀ ਕੋਰਟ 'ਚ ਪੇਸ਼ੀ, ਅੰਮ੍ਰਿਤਸਰ ਪੁਲਸ ਨੂੰ ਮਿਲਿਆ 2 ਦਿਨ ਦਾ ਰਿਮਾਂਡ
ਇਸ ਮਾਮਲੇ ਦੀ ਜਾਣਕਾਰੀ ਮਿਲਣ ‘ਤੇ ਪਿੰਡ ਦੇ ਮੋਹਤਬਰ ਲੋਕ ਸਕੂਲ ਪਹੁੰਚੇ, ਪਰ ਅਧਿਆਪਕ ਉੱਥੇ ਮੌਜੂਦ ਨਹੀਂ ਸੀ। ਫੋਨ ‘ਤੇ ਗੱਲਬਾਤ ਦੌਰਾਨ ਅਧਿਆਪਕ ਨੇ ਆਪਣੀ ਗਲਤੀ ਮੰਨ ਲਈ ਹੈ। ਮੌਕੇ ‘ਤੇ ਪਹੁੰਚੇ ਪਿੰਡ ਦੇ ਸਰਪੰਚ ਅਤੇ ਪੰਚਾਇਤ ਮੈਂਬਰਾਂ ਨੇ ਇਸ ਘਟਨਾ ਨੂੰ ਬਹੁਤ ਹੀ ਨਿੰਦਨਯੋਗ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਘਟਨਾ ਨੇ ਸਾਰੇ ਸਮਾਜ ਨੂੰ ਸ਼ਰਮਸਾਰ ਕਰ ਦਿੱਤਾ ਹੈ। ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਸੰਬੰਧਿਤ ਅਧਿਆਪਕ ਖ਼ਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ ਉਸਨੂੰ ਨੌਕਰੀ ਤੋਂ ਬਰਖ਼ਾਸਤ ਕੀਤਾ ਜਾਵੇ।
ਇਹ ਵੀ ਪੜ੍ਹੋ- ਪੰਜਾਬ 'ਚ 5 ਦਿਨ ਲੱਗਣਗੇ ਲੰਬੇ-ਲੰਬੇ ਕੱਟ, ਨਹੀਂ ਆਉਣੀ ਬਿਜਲੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਫਿਰੋਜ਼ਪੁਰ 'ਚ ਭਲਕੇ ਹੋਵੇਗਾ 'ਬਲੈਕਆਊਟ', ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ : ਡਿਪਟੀ ਕਮਿਸ਼ਨਰ
NEXT STORY