ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ 'ਚ ਪਹਿਲਾਂ ਤੋਂ ਕਾਫੀ ਕਮੀ ਆਈ ਹੈ। ਸੂਬੇ ਦੇ ਲਗਭਗ ਸਾਰੇ ਜ਼ਿਲ੍ਹਿਆਂ ਨੂੰ ਇਸ ਮਹਾਮਾਰੀ ਤੋਂ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ। ਦਿਨ ਮੰਗਲਵਾਰ ਨੂੰ ਪੰਜਾਬ 'ਚ ਕੋਰੋਨਾ ਦੇ 500 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਅੱਜ 30 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਹੁਣ ਤੱਕ ਰਾਜ 'ਚ 157331 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ ਜਦੋਂਕਿ ਇਨ੍ਹਾਂ 'ਚੋਂ 4964 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਅੱਜ ਰਾਜ 'ਚ ਕੁੱਲ 30610 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ ਹਨ। ਜਿਨ੍ਹਾਂ 'ਚੋਂ 500 ਲੋਕ ਪਾਜ਼ੇਟਿਵ ਪਾਏ ਗਏ ਹਨ। ਰਾਜ 'ਚ ਹੁੱਣ ਤੱਕ 3395729 ਲੋਕਾਂ ਦੀ ਕੋਰੋਨਾ ਸੈਂਪਲਿੰਗ ਕੀਤੀ ਜਾ ਚੁੱਕੀ ਹੈ।
ਇਹ ਵੀ ਪੜ੍ਹੋ: ਕੁਝ ਜਥੇਬੰਦੀਆਂ ਨੂੰ ਅਮਿਤ ਸ਼ਾਹ ਨਾਲ ਇਕੱਲੇ ਗੱਲਬਾਤ ਲਈ ਨਹੀਂ ਸੀ ਜਾਣਾ ਚਾਹੀਦਾ: ਉਗਰਾਹਾਂ
ਜ਼ਿਲ੍ਹਿਆਂ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ
ਪੰਜਾਬ ਵਿਚ ਕੋਰੋਨਾ ਦੇ ਮਰੀਜ਼ਾਂ ਵਿਚ ਪਹਿਲਾਂ ਤੋਂ ਕਾਫੀ ਕਮੀ ਦੇਖੀ ਜਾ ਰਹੀ ਹੈ। ਜਿਸਦੇ ਚੱਲਦੇ ਅੱਜ ਲੁਧਿਆਣਾ 'ਚ 80, ਜਲੰਧਰ 29, ਪਟਿਆਲਾ 46, ਐਸ. ਏ. ਐਸ. ਨਗਰ 70, ਅੰਮ੍ਰਿਤਸਰ 66, ਗੁਰਦਾਸਪੁਰ 18, ਬਠਿੰਡਾ 40, ਹੁਸ਼ਿਆਰਪੁਰ 25, ਫਿਰੋਜ਼ਪੁਰ 4, ਪਠਾਨਕੋਟ 32, ਸੰਗਰੂਰ 2, ਕਪੂਰਥਲਾ 24, ਫਰੀਦਕੋਟ 10, ਸ੍ਰੀ ਮੁਕਤਸਰ ਸਾਹਿਬ 0, ਫਾਜ਼ਿਲਕਾ 15, ਮੋਗਾ 0, ਰੋਪੜ 14, ਫਤਿਹਗੜ੍ਹ ਸਾਹਿਬ 7, ਬਰਨਾਲਾ 4, ਤਰਨਤਾਰਨ 0, ਐਸ. ਬੀ. ਐਸ. ਨਗਰ 7 ਅਤੇ ਮਾਨਸਾ ਤੋਂ 7 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।
ਇਹ ਵੀ ਪੜ੍ਹੋ: ਕਿਸਾਨਾਂ ਨੇ ਪੇਸ਼ ਕੀਤੀ ਮਿਸਾਲ, ਸ਼ਾਂਤੀਪੂਰਣ ਰਿਹਾ ਭਾਰਤ ਬੰਦ : ਕੈਪਟਨ
ਉੱਥੇ ਹੀ ਸੂਬੇ 'ਚ ਅੱਜ 30 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋ ਗਈ। ਜਿਨ੍ਹਾਂ 'ਚ ਅੰਮ੍ਰਿਤਸਰ 1, ਬਰਨਾਲਾ 2, ਬਠਿੰਡਾ 1, ਫਤਿਹਗੜ੍ਹ ਸਾਹਿਬ 1, ਫਾਜ਼ਿਲਕਾ 2, ਗੁਰਦਾਸਪੁਰ 1, ਹੁਸ਼ਿਆਰਪੁਰ 4, ਜਲੰਧਰ 4, ਲੁਧਿਆਣਾ 3, ਲੁਧਿਆਣਾ 4, ਐਸ ਏ ਐਸ ਨਗਰ 4, ਪਠਾਨਕੋਟ 2 ਪਟਿਆਲਾ 4 ਅਤੇ ਰੋਪੜ 'ਚ 1 ਦੀ ਕੋਰੋਨਾ ਕਾਰਨ ਮੌਤ ਹੋਈ ਹੈ।
ਕੁਝ ਜਥੇਬੰਦੀਆਂ ਨੂੰ ਅਮਿਤ ਸ਼ਾਹ ਨਾਲ ਇਕੱਲੇ ਗੱਲਬਾਤ ਲਈ ਨਹੀਂ ਸੀ ਜਾਣਾ ਚਾਹੀਦਾ: ਉਗਰਾਹਾਂ
NEXT STORY