ਚੰਡੀਗੜ੍ਹ (ਸੁਸ਼ੀਲ ਗੰਭੀਰ) : ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸਪੱਸ਼ਟ ਕੀਤਾ ਹੈ ਕਿ ਇਸ ਆਧਾਰ ’ਤੇ ਪਤਨੀ ਨੂੰ ਮਹੀਨਾਵਾਰੀ ਖ਼ਰਚ ਅਦਾ ਕਰਨ ਤੋਂ ਮਨ੍ਹਾ ਨਹੀਂ ਕੀਤਾ ਜਾ ਸਕਦਾ ਕਿ ਉਹ ਨੌਕਰੀ ਕਰਨ ਦੇ ਸਮਰੱਥ ਹੈ ਅਤੇ ਪਤੀ ਤੋਂ ਮਾਸਿਕ ਭੱਤਾ ਲੈਣ ਲਈ ਨੌਕਰੀ ਛੱਡ ਦਿੱਤੀ ਹੈ। ਇਹ ਸਾਬਤ ਕਰਨਾ ਜ਼ਰੂਰੀ ਹੈ ਕਿ ਖ਼ਰਚਾ ਲੈਣ ਲਈ ਨੌਕਰੀ ਛੱਡੀ ਗਈ ਸੀ। ਹਾਈਕੋਰਟ ’ਚ ਫੈਮਿਲੀ ਕੋਰਟ ਦੇ ਹੁਕਮ ਨੂੰ ਪਤੀ ਤੇ ਪਤਨੀ ਨੇ ਵੱਖ-ਵੱਖ ਪਟੀਸ਼ਨਾਂ ਦਾਖ਼ਲ ਕਰ ਕੇ ਚੁਣੌਤੀ ਦਿੱਤੀ ਸੀ। ਪਤੀ ਵੱਲੋਂ ਦਾਖ਼ਲ ਪਟੀਸ਼ਨ ’ਚ ਕਿਹਾ ਗਿਆ ਸੀ ਕਿ ਪਤਨੀ ਪੜ੍ਹੀ-ਲਿਖੀ ਹੈ ਅਤੇ ਨੌਕਰੀ ਕਰਦੀ ਰਹੀ ਹੈ। ਇਸ ਲਈ ਉਹ ਮਹੀਨਾਵਾਰੀ ਖ਼ਰਚ ਦੀ ਮੰਗ ਨਹੀਂ ਕਰ ਸਕਦੀ।
ਇਹ ਵੀ ਪੜ੍ਹੋ : CM ਮਾਨ ਕਿਸਾਨਾਂ ਨਾਲ ਕਰਨਗੇ ਮੁਲਾਕਾਤ, ਜਾਣੋ ਕਦੋਂ ਰੱਖੀ ਗਈ ਮੀਟਿੰਗ (ਵੀਡੀਓ)
ਇਸ ਤੋਂ ਇਲਾਵਾ ਹਾਈਕੋਰਟ ਨੂੰ ਦੱਸਿਆ ਗਿਆ ਸੀ ਕਿ ਹੁਣ ਉਹ ਕਿਸੇ ਹੋਰ ਵਿਅਕਤੀ ਨਾਲ ਰਿਲੇਸ਼ਨ ’ਚ ਹੈ ਤਾਂ ਇਸ ਤੱਥ ਨੂੰ ਦੇਖਦਿਆਂ ਵੀ ਮਹੀਨਾਵਾਰੀ ਖ਼ਰਚ ਦੇ ਹੁਕਮ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ। ਦੂਜੇ ਪਾਸੇ ਪਤਨੀ ਵੱਲੋਂ ਫੈਮਿਲੀ ਕੋਰਟ ਵੱਲੋਂ ਦਿੱਤੇ ਗਏ 10 ਹਜ਼ਾਰ ਰੁਪਏ ਮਹੀਨਾਵਾਰੀ ਖ਼ਰਚ, ਬੱਚੇ ਲਈ 5 ਹਜ਼ਾਰ ਰੁਪਏ ਤੇ ਘਰ ਦੇ ਕਿਰਾਏ ਦੀ ਅਦਾਇਗੀ ਦੇ ਹੁਕਮ ’ਚ ਬਦਲਾਅ ਕਰਨ ਦੀ ਮੰਗ ਕੀਤੀ ਗਈ ਸੀ। ਦੋਵੇਂ ਪੱਖਾਂ ਨੂੰ ਸੁਣਨ ਤੋਂ ਬਾਅਦ ਹਾਈਕੋਰਟ ਨੇ ਫੈਮਿਲੀ ਕੋਰਟ ਦੇ ਹੁਕਮ ਨੂੰ ਸਹੀ ਮੰਨਿਆ। ਹਾਈਕੋਰਟ ਨੇ ਕਿਹਾ ਕਿ ਪਤੀ ਦੀ ਇਸ ਦਲੀਲ ਨੂੰ ਨਹੀਂ ਮੰਨ ਸਕਦੇ ਕਿ ਮਹੀਨਾਵਾਰੀ ਖ਼ਰਚੇ ਲਈ ਪਤਨੀ ਨੇ ਨੌਕਰੀ ਛੱਡ ਦਿੱਤੀ ਹੈ। ਔਰਤ ਵੱਲੋਂ ਇਹ ਸਾਬਤ ਕੀਤਾ ਗਿਆ ਹੈ ਕਿ ਉਸ ਨੇ ਨਾਬਾਲਗ ਬੱਚੇ ਦੀ ਦੇਖਭਾਲ ਲਈ ਜ਼ਿਆਦਾ ਸਮਾਂ ਦੇਣ ਵਾਸਤੇ ਨੌਕਰੀ ਛੱਡੀ ਸੀ।
ਇਹ ਵੀ ਪੜ੍ਹੋ : ਪੰਜਾਬੀਓ ਕੱਢ ਲਓ ਕੰਬਲ ਤੇ ਰਜਾਈਆਂ, ਮੌਸਮ ਨੂੰ ਲੈ ਕੇ ਆਈ ਵੱਡੀ Update
ਨਾਲ ਹੀ ਔਰਤ ਵੱਲੋਂ ਫੈਮਿਲੀ ਕੋਰਟ ਦੇ ਹੁਕਮ ’ਚ ਬਦਲਾਅ ਦੀ ਮੰਗ ਨੂੰ ਵੀ ਖ਼ਾਰਜ ਕਰ ਦਿੱਤਾ ਗਿਆ। ਹਾਈਕੋਰਟ ਨੇ ਕਿਹਾ ਕਿ ਪਤੀ ਵੱਲੋਂ ਔਰਤ ਤੇ ਬੱਚੇ ਲਈ ਹਰ ਮਹੀਨੇ 15 ਹਜ਼ਾਰ ਰੁਪਏ ਦਿੱਤੇ ਜਾ ਰਹੇ ਹਨ। ਇਸ ਤੋਂ ਇਲਾਵਾ ਘਰ ਦਾ ਕਿਰਾਇਆ ਵੀ ਦਿੱਤਾ ਜਾ ਰਿਹਾ ਹੈ। ਜਦੋਂ ਫੈਮਿਲੀ ਕੋਰਟ ਨੇ ਘਰ ਦਾ ਕਿਰਾਇਆ ਦੇਣ ਦਾ ਹੁਕਮ ਦਿੱਤਾ ਸੀ ਤਾਂ ਉਹ 10 ਹਜ਼ਾਰ ਰੁਪਏ ਸੀ। ਹੁਣ ਚਾਰ ਸਾਲ ਗੁਜ਼ਰ ਜਾਣ ਤੋਂ ਬਾਅਦ ਕਿਰਾਇਆ 15 ਹਜ਼ਾਰ ਰੁਪਏ ਦੇ ਆਸ-ਪਾਸ ਪਹੁੰਚ ਚੁੱਕਿਆ ਹੈ। ਅੱਗੇ ਵੀ ਇਸ ’ਚ ਸਾਲਾਨਾ ਵਾਧਾ ਹੋਣਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਾਈਕੋਰਟ ਨੇ 6 ਮਹੀਨਿਆਂ ਲਈ ਵਧਾਇਆ ਖ਼ਪਤਕਾਰ ਕਮਿਸ਼ਨ ਦੇ ਮੈਂਬਰਾਂ ਦਾ ਕਾਰਜਕਾਲ
NEXT STORY