ਤਰਨ ਤਾਰਨ (ਗੁਰਮੀਤ ਸਿੰਘ) : ਮਾਝੇ 'ਚ ਪਿਛਲੇ ਦਿਨੀਂ ਜ਼ਹਿਰੀਲੀ ਸ਼ਰਾਬ ਕਾਰਨ ਵਾਪਰੇ ਹਾਦਸੇ ਕਾਰਨ ਜਿਥੇ ਕਾਂਗਰਸ ਸਰਕਾਰ 'ਤੇ ਬਦਨਾਮੀ ਦਾ ਦਾਗ ਮੱਥੇ 'ਤੇ ਲੱਗ ਚੁੱਕਿਆ, ਉਥੇ ਵਾਪਰੇ ਇਸ ਦੁਖਾਂਤ ਕਾਰਨ ਵਿਰੋਧੀ ਧਿਰਾਂ ਕੋਲ ਸਰਕਾਰ ਨੂੰ ਘੇਰਨ ਦਾ ਇੱਕ ਵੱਡਾ ਮੁੱਦਾ ਹੱਥ ਲੱਗ ਗਿਆ ਹੈ। ਵਿਰੋਧੀਆਂ ਵਲੋਂ ਸਰਕਾਰ ਖਿਲਾਫ਼ ਲਗਾਤਾਰ ਮੋਰਚੇ ਖੋਲ੍ਹੇ ਜਾ ਰਹੇ ਹਨ। ਨਸ਼ਿਆਂ ਦੇ ਮੁੱਦੇ 'ਤੇ ਬੋਲਦਿਆ ਹੋਇਆ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਬਹੁਤ ਹੀ ਦੁੱਖ ਵਾਲੀ ਗੱਲ ਹੈ ਕਿ ਕੁਝ ਦਿਨ ਪਹਿਲਾਂ ਜ਼ਿਲ੍ਹਾ ਤਰਨਤਾਰਨ 'ਚ ਸਿਆਸੀ ਆਗੂ ਦੀ ਸ਼ਹਿ 'ਤੇ ਵਿਕ ਰਹੀ ਜ਼ਹਿਰੀਲੀ ਸ਼ਰਾਬ ਨੇ ਕਈ ਘਰਾਂ 'ਚ ਸੱਥ ਵਿਸ਼ਾ ਕੇ ਰੱਖ ਦਿੱਤੇ ਹਨ। ਵਲਟੋਹਾ ਨੇ ਕਿਹਾ ਕਿ ਤਰਨਤਾਰਨ ਜ਼ਿਲ੍ਹੇ ਹਲਕਾ ਖੇਮਕਰਨ ਅੰਦਰ ਸੁਖਪਾਲ ਸਿੰਘ ਭੁੱਲਰ ਦੀ ਸ਼ਹਿ 'ਤੇ ਪਿੰਡ ਮਹਿਮੂਦਪੁਰਾ ਵਿਖੇ ਜ਼ਹਿਰੀਲੀ ਸ਼ਰਾਬ ਹੀ ਕਾਰੋਬਾਰ ਨਹੀਂ ਸਗੋਂ ਜ਼ਿਲ੍ਹਾ ਤਰਨਤਾਰਨ 'ਚ ਮਾਰੂ ਨਸ਼ਿਆਂ ਦਾ ਕਾਰੋਬਾਰ ਦਿਨ-ਰਾਤ ਵੱਧ ਫੁੱਲ ਰਿਹਾ ਹੈ, ਜਿਸਦੇ ਚੱਲਦਿਆਂ ਰੋਜ਼ਾਨਾਂ ਨਸ਼ੇ ਦੀ ਵੱਧ ਡੋਜ਼ ਲੈਣ ਕਾਰਨ ਨੌਜਵਾਨ ਮੌਤ ਦੇ ਮੂੰਹ 'ਚ ਜਾ ਰਹੇ ਹਨ।
ਇਹ ਵੀ ਪੜ੍ਹੋ : ਸਾਊਦੀ 'ਚ ਵਾਪਰੇ ਹਾਦਸੇ ਨੇ ਪਰਿਵਾਰ 'ਚ ਪਵਾਏ ਕੀਰਨੇ, ਭੈਣ ਦੀ ਡੋਲੀ ਤੋਰਨ ਤੋਂ ਪਹਿਲਾਂ ਜਹਾਨੋਂ ਰੁਖਸਤ ਹੋਇਆ ਭਰਾ
ਪੁਲਸ ਪ੍ਰਸਾਸ਼ਨ ਦੀ ਢਿੱਲੀ ਕਾਰਗੁਜ਼ਾਰੀ ਦੇ ਚੱਲਦਿਆਂ ਜ਼ਿਲ੍ਹੇ 'ਚ ਇਸ ਸਮੇਂ ਅਜਿਹੇ ਹਾਲਾਤ ਬਣ ਚੁੱਕੇ ਹਨ ਕਿ ਲੋਕਾਂ ਨੂੰ ਖਾਣ ਨੂੰ ਰੋਟੀ ਮਿਲੇ ਨਾ ਮਿਲੇ ਪਰ ਨਸ਼ੇ ਦੀ ਸਪਲਾਈ ਰੋਟੀ ਤੋਂ ਵੀ ਪਹਿਲਾਂ ਮਿਲ ਜਾਂਦੀ ਹੈ, ਜਿਸ ਕਾਰਨ ਆਮ ਜਨਤਾ ਤਾਂ ਕੀ ਵੱਡਿਆਂ ਘਰਾਂ ਦੇ ਕਾਕੇ ਵੀ ਨਸ਼ੇ ਦੀ ਇਸ ਭਿਆਣਕ ਬੀਮਾਰੀ ਦੇ ਸ਼ਿਕਾਰ ਬਣਦੇ ਜਾ ਰਹੇ ਹਨ। ਕੁਝ ਸਮਾਂ ਪਹਿਲਾਂ ਤੱਕ ਤਾਂ ਸ਼ਰਾਬ, ਸਮੈਕ ਅਤੇ ਕੁਝ ਹੋਰ ਨਸ਼ੇ ਹੀ ਚੱਲਦੇ ਸਨ ਪਰ ਹੁਣ ਇਸ ਕੰਮ ਨੇ ਵੀ ਭਾਰੀ ਤਰੱਕੀ ਕਰ ਲਈ ਹੈ ਅਤੇ ਨਸ਼ੇ ਦਾ ਸਰੂਪ ਬਦਲਦਾ ਹੋਇਆ ਹੈਰੋਇਨ ਦੇ ਰੂਪ 'ਚ ਆ ਗਿਆ ਹੈ ਅਤੇ ਨੌਜਵਾਨਾਂ ਨੇ ਨਸ਼ੇ ਦੇ ਟੀਕੇ ਲਗਾਉਣੇ ਸ਼ੁਰੂ ਕਰ ਦਿੱਤੇ ਹਨ ਜਿਸ ਕਾਰਨ ਜਦੋਂ ਕਦੇ ਨਸ਼ੇ ਦੀ ਵੱਧ ਡੋਜ਼ ਹੋ ਜਾਂਦੀ ਹੈ ਤਾਂ ਉਹ ਆਪ ਸਹੇੜੀ ਮੌਤ ਦੇ ਸ਼ਿਕਾਰ ਬਣ ਰਹੇ ਹਨ। ਵਲਟੋਹਾ ਨੇ ਕਿਹਾ ਕਿ ਜ਼ਿਲ੍ਹੇ ਨੇ ਕਿਸੇ ਹੋਰ ਖੇਤਰ 'ਚ ਤਰੱਕੀ ਕੀਤੀ ਹੋਵੇ ਜਾਂ ਨਾ ਪਰ ਨਸ਼ੇ ਦੇ ਖੇਤਰ ਵਿੱਚ ਇੰਨੀ ਤਰੱਕੀ ਕੀਤੀ ਹੈ ਕਿ ਨਸ਼ੇ 'ਚ ਧੁੱਤ ਹੋਏ ਨੌਜਵਾਨ ਆਮ ਹੀ ਸੜਕਾਂ 'ਤੇ ਡਿੱਗੇ ਦੇਖੇ ਜਾ ਸਕਦੇ ਹਨ। ਪਛਲੇ ਕੁਝ ਕੁ ਦਿਨਾਂ ਵਿੱਚ ਹੀ ਚੰਗੇ ਭਲੇ ਸਹਿੰਦੇ ਘਰਾਂ ਦੇ ਨੌਜਵਾਨ ਪੁੱਤਰ ਨਸ਼ਿਆਂ ਦੀ ਭੇਟ ਚੜ੍ਹ ਚੁੱਕੇ ਹਨ ਪਰ ਪੰਜਾਬ ਸਰਕਾਰ ਨੂੰ ਸਿਵਿਆਂ ਵਿੱਚ ਬਲਦੀਆਂ ਨੌਜਵਾਨਾਂ ਦੀਆਂ ਚਿਖਾਵਾਂ ਨਹੀਂ ਦਿਸ ਰਹੀਆਂ। ਇਸ ਸਮੇਂ ਸਰਕਾਰ ਦੀ ਹਾਲਤ 'ਰੋਮ ਜਲ ਰਿਹਾ ਹੈ ਅਤੇ ਨੀਰੋ ਬੰਸਰੀ ਵਜਾ ਰਿਹਾ ਹੈ' ਵਾਲੀ ਹੋਈ ਪਈ ਹੈ।
ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹੇ 'ਚ ਖ਼ਤਰਨਾਕ ਹਾਲਾਤ 'ਚ ਪਹੁੰਚਿਆ ਕੋਰੋਨਾ, ਫਿਰ ਵੱਡੀ ਗਿਣਤੀ 'ਚ ਮਾਮਲੇ ਆਏ ਸਾਹਮਣੇ
ਸ਼ਰਮਨਾਕ: ਸਹੁਰੇ ਪਰਿਵਾਰ ਨੇ ਗਰਭਵਤੀ ਨੂੰਹ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ, ਹੋਇਆ ਗਰਭਪਾਤ
NEXT STORY