ਚੰਡੀਗੜ੍ਹ (ਸ਼ਰਮਾ) : ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਸੂਬੇ 'ਚ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਵੱਖ-ਵੱਖ ਰਾਜ ਪੱਧਰੀ ਸੈੱਲਾਂ ਦੇ ਕਨਵੀਨਰ ਨਿਯੁਕਤ ਕੀਤੇ ਹਨ।
ਇਹ ਵੀ ਪੜ੍ਹੋ : ਬੀਬੀ ਜਗੀਰ ਕੌਰ ਦੇ SGPC ਪ੍ਰਧਾਨ ਬਣਨ 'ਤੇ ਸਿਮਰਜੀਤ ਬੈਂਸ ਦੀ ਪ੍ਰਤੀਕਿਰਿਆ, ਜਾਣੋ ਕੀ ਬੋਲੇ
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਦੱਸਿਆ ਕਿ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਪੰਚਾਇਤੀ ਰਾਜ ਸੈੱਲ ਦੇ ਕਨਵੀਨਰ ਵੱਜੋਂ ਵਿਜੇ ਪਠਾਨੀਆ (ਹੁਸ਼ਿਆਰਪੁਰ), ਦਿਵਯਾਂਗ ਸੈੱਲ ਦੇ ਕਨਵੀਨਰ ਦੇ ਅਹੁਦੇ ਲਈ ਪਦਮ ਕੁਮਾਰ ਪਾਸੀ (ਲੁਧਿਆਣਾ), ਕਲਚਰਲ ਸੈੱਲ ਦੇ ਅਹੁਦੇ ਲਈ ਮਦਨ ਸ਼ੌਂਕੀ (ਮੋਹਾਲੀ), ਆਰਥਿਕ ਸੈੱਲ ਦੇ ਅਹੁਦੇ ਲਈ ਅਨਿਲ ਵਾਸੂਦੇਵਾ (ਪਠਾਨਕੋਟ) ਅਤੇ ਗਉ ਪ੍ਰੋਟੈਕਸ਼ਨ ਸੈੱਲ ਦੇ ਅਹੁਦੇ ਲਈ ਪ੍ਰਦੀਪ ਗਰਗ (ਫਰੀਦਕੋਟ) ਨੂੰ ਨਿਯੁਕਤ ਕੀਆ ਗਿਆ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਸ਼ਰੇਆਮ ਵਿਕ ਰਹੀ 'ਨਾਜਾਇਜ਼ ਸ਼ਰਾਬ', ਵੇਚਣ ਵਾਲਿਆਂ ਨੂੰ ਕਿਸੇ ਦਾ ਡਰ ਨਹੀਂ
ਅਸ਼ਵਨੀ ਸ਼ਰਮਾ ਅਤੇ ਜੀਵਨ ਗੁਪਤਾ ਨੇ ਨਵੇਂ ਨਿਯੁਕਤ ਅਧਿਕਾਰੀਆਂ ਨੂੰ ਉਨ੍ਹਾਂ ਦੀ ਨਿਯੁਕਤੀ ’ਤੇ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਪਾਰਟੀ ਪ੍ਰਤੀ ਵਫ਼ਾਦਾਰੀ ਅਤੇ ਉਨ੍ਹਾਂ ਦੇ ਕੰਮਾਂ ਨੂੰ ਵੇਖਦਿਆਂ ਇਨ੍ਹਾਂ ਨੂੰ ਇਹ ਅਹੁਦੇ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਸਾਰੇ ਪਾਰਟੀ ਦੇ ਪ੍ਰਚਾਰ ਨੂੰ ਅੱਗੇ ਵਧਾਉਣਗੇ ਅਤੇ ਵਰਕਰਾਂ ਦੇ ਸਹਿਯੋਗ ਨਾਲ ਭਾਜਪਾ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚ ਕੇ ਪਾਰਟੀ ਨੂੰ ਹੋ ਮਜ਼ਬੂਤ ਕਰਨਗੇ।
ਇਹ ਵੀ ਪੜ੍ਹੋ : ਮਿਊਰ ਕਤਲਕਾਂਡ : ਪੁਲਸ ਨੇ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੀ ਧਾਰਾ ਵੀ ਜੋੜੀ
ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਅਮਿਤ ਸ਼ਾਹ ਦੀ ਅਪੀਲ ਮੰਨਣ ਲਈ ਆਖਿਆ
NEXT STORY